BSNL Plan: ਸਰਕਾਰੀ ਟੈਲੀਕਾਮ ਕੰਪਨੀ BSNL ਨੇ ਆਪਣੇ ਕਰੋੜਾਂ ਗਾਹਕਾਂ ਦੀ ਵੱਡੀ ਟੈਨਸ਼ਨ ਦੂਰ ਕਰ ਦਿੱਤਾ ਹੈ। ਹੁਣ ਗਾਹਕਾਂ ਨੂੰ ਵਾਰ-ਵਾਰ ਰਿਚਾਰਜ ਦਾ ਝੰਜਟ ਨਹੀਂ ਰਹੇਗਾ। ਕੰਪਨੀ ਇੱਕ ਅਜਿਹਾ ਪਲਾਨ ਲੈ ਕੇ ਆਈ ਹੈ ਜਿਸ ਵਿੱਚ ਅਗਲਾ ਪੂਰਾ ਸਾਲ (365 ਦਿਨ) ਹੀ ਨਹੀਂ ਸਗੋਂ 425 ਦਿਨ ਤੱਕ ਰਿਚਾਰਜ ਮੋਬਾਈਲ ਰਿਚਾਰਜ ਨਹੀਂ ਕਰਵਾਉਣਾ ਪਵੇਗਾ। BSNL ਦੇ 2398 ਰੁਪਏ ਵਾਲੇ ਇਸ ਪਲਾਨ ਵਿੱਚ ਹੋਰ ਵੀ ਬਹੁਤ ਸਹੂਲਤਾਂ ਮਿਲਦੀਆਂ ਹਨ।
ਦਰਅਸਲ ਜਦੋਂ ਤੋਂ ਜੀਓ, ਏਅਰਟੈੱਲ ਤੇ ਵੀਆਈ ਨੇ ਆਪਣੇ ਰੀਚਾਰਜ ਪਲਾਨ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ, ਉਦੋਂ ਤੋਂ ਹੀ ਮੋਬਾਈਲ ਉਪਭੋਗਤਾ ਲੰਬੀ ਵੈਧਤਾ ਵਾਲੇ ਪਲਾਨ ਦੀ ਤਲਾਸ਼ ਕਰ ਰਹੇ ਹਨ। BSNL ਹੁਣ ਅਜਿਹੇ ਰੀਚਾਰਜ ਪਲਾਨ ਲੈ ਕੇ ਆਇਆ ਹੈ ਜੋ ਕਈ ਮਹੀਨਿਆਂ ਤੱਕ ਰਿਚਾਰਜ ਦੀ ਟੈਨਸ਼ਨ ਨੂੰ ਇੱਕ ਵਾਰ ਵਿੱਚ ਖਤਮ ਕਰ ਦਿੰਦਾ ਹੈ। BSNL ਕੋਲ ਹੁਣ ਅਜਿਹਾ ਰੀਚਾਰਜ ਪਲਾਨ ਹੈ ਜਿਸ ਵਿੱਚ ਤੁਹਾਨੂੰ 425 ਦਿਨਾਂ ਦੀ ਲੰਬੀ ਵੈਧਤਾ ਮਿਲਦੀ ਹੈ। ਦੱਸ ਦਈਏ ਕਿ ਸਰਕਾਰੀ ਟੈਲੀਕਾਮ ਕੰਪਨੀ ਕੋਲ ਕਈ ਤਰ੍ਹਾਂ ਦੇ ਰੀਚਾਰਜ ਪਲਾਨ ਉਪਲਬਧ ਹਨ। BSNL ਇਕਲੌਤੀ ਕੰਪਨੀ ਹੈ ਜਿਸ ਕੋਲ ਵੱਖ-ਵੱਖ ਵੈਧਤਾ ਦੇ ਕਈ ਵਿਕਲਪ ਹਨ। BSNL ਦੀ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਕੰਪਨੀ ਦੇ ਪੋਰਟਫੋਲੀਓ ਵਿੱਚ ਵੱਖ-ਵੱਖ ਰਾਜਾਂ ਦੇ ਵੱਖ-ਵੱਖ ਉਪਭੋਗਤਾਵਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਵੱਖ-ਵੱਖ ਪਲਾਨ ਹਨ। ਜੇਕਰ ਤੁਸੀਂ ਘੱਟ ਕੀਮਤ 'ਤੇ ਲੰਬੀ ਵੈਧਤਾ ਚਾਹੁੰਦੇ ਹੋ ਤਾਂ ਤੁਸੀਂ BSNL ਵੱਲ ਜਾ ਸਕਦੇ ਹੋ।
BSNL ਦੀ ਲਿਸਟ ਵਿੱਚ ਇੱਕ ਪਲਾਨ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਲੰਬੀ ਵੈਲੀਡਿਟੀ ਦੇ ਨਾਲ ਕਈ ਆਫਰ ਉਪਲਬਧ ਹਨ। ਸਰਕਾਰੀ ਕੰਪਨੀ ਕੋਲ ਬਸ਼ੱਕ ਜੀਓ, ਏਅਰਟੈੱਲ ਤੇ ਵੀਆਈ ਨਾਲੋਂ ਘੱਟ ਉਪਭੋਗਤਾ ਅਧਾਰ ਹੋ ਸਕਦਾ ਹੈ, ਪਰ ਇਸ ਦੇ ਬਾਵਜੂਦ ਇਹ ਆਪਣੇ ਗਾਹਕਾਂ ਨੂੰ ਸਸਤੇ ਤੇ ਕਫਾਇਤੀ ਪਲਾਨਾਂ ਦੀ ਪੇਸ਼ਕਸ਼ ਕਰਦੀ ਰਹਿੰਦੀ ਹੈ। BSNL ਦਾ ਨਵਾਂ ਪ੍ਰੀਪੇਡ ਪਲਾਨ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ, ਉਹ 2398 ਰੁਪਏ ਵਾਲਾ ਹੈ। ਇਸ ਪ੍ਰੀਪੇਡ ਰੀਚਾਰਜ ਪਲਾਨ ਦੇ ਨਾਲ ਤੁਸੀਂ ਇੱਕ ਵਾਰ ਵਿੱਚ 425 ਦਿਨਾਂ ਲਈ ਰੀਚਾਰਜ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹੋ।
BSNL ਉਪਭੋਗਤਾਵਾਂ ਨੂੰ ਇਸ ਰੀਚਾਰਜ ਪਲਾਨ ਵਿੱਚ ਸਾਰੇ ਨੈੱਟਵਰਕਾਂ ਲਈ ਅਸੀਮਤ ਕਾਲਿੰਗ ਦੀ ਸਹੂਲਤ ਮਿਲਦੀ ਹੈ। ਇਸ ਤੋਂ ਇਲਾਵਾ ਇਸ 'ਚ 850GB ਡਾਟਾ ਵੀ ਮਿਲਦਾ ਹੈ। ਮਤਲਬ ਤੁਸੀਂ ਰੋਜ਼ਾਨਾ 2GB ਡਾਟਾ ਵਰਤ ਸਕਦੇ ਹੋ। ਰੋਜ਼ਾਨਾ ਡਾਟਾ ਸੀਮਾ ਖਤਮ ਹੋਣ ਤੋਂ ਬਾਅਦ, ਤੁਹਾਨੂੰ ਪਲਾਨ ਵਿੱਚ 40Kbps ਇੰਟਰਨੈੱਟ ਸਪੀਡ ਮਿਲੇਗੀ। ਇੰਨਾ ਹੀ ਨਹੀਂ, ਹੋਰ ਰੈਗੂਲਰ ਰੀਚਾਰਜ ਪਲਾਨ ਦੀ ਤਰ੍ਹਾਂ, ਕੰਪਨੀ ਗਾਹਕਾਂ ਨੂੰ ਰੋਜ਼ਾਨਾ 100 ਮੁਫ਼ਤ SMS ਵੀ ਦਿੰਦੀ ਹੈ। ਜੇਕਰ ਤੁਸੀਂ ਇਸ ਰੀਚਾਰਜ ਪਲਾਨ ਦੇ ਫਾਇਦੇ ਸੁਣਨ ਤੋਂ ਬਾਅਦ BSNL 'ਤੇ ਜਾਣ ਜਾਂ ਇਸ ਪਲਾਨ ਨੂੰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਕਿਰਪਾ ਕਰਕੇ ਧਿਆਨ ਦਿਓ ਕਿ ਕੰਪਨੀ ਨੇ ਫਿਲਹਾਲ ਇਹ ਪਲਾਨ ਜੰਮੂ-ਕਸ਼ਮੀਰ ਖੇਤਰ 'ਚ ਰਹਿਣ ਵਾਲੇ ਉਪਭੋਗਤਾਵਾਂ ਲਈ ਪੇਸ਼ ਕੀਤਾ ਹੈ। ਅਜੇ ਇਹ ਪਤਾ ਨਹੀਂ ਕਿ ਕੰਪਨੀ ਇਸ ਨੂੰ ਹੋਰ ਖੇਤਰਾਂ ਲਈ ਪੇਸ਼ ਕਰੇਗੀ ਜਾਂ ਨਹੀਂ। ਹਾਲਾਂਕਿ, ਇਹ ਸੰਭਵ ਹੈ ਕਿ ਪ੍ਰਾਈਵੇਟ ਕੰਪਨੀਆਂ ਨਾਲ ਮੁਕਾਬਲਾ ਕਰਨ ਲਈ ਇਸ ਨੂੰ ਦੂਜੇ ਰਾਜਾਂ ਵਿੱਚ ਵੀ ਪੇਸ਼ ਕੀਤਾ ਜਾ ਸਕਦਾ ਹੈ।