BSNL Recharge Plans : ਮੋਬਾਈਲ ਰੀਚਾਰਜ ਕਰਵਾਉਂਦੇ ਸਮੇਂ ਹੁਣ ਹਰ ਵਾਰ ਇੰਟਰਨੈੱਟ ਡਾਟਾ ਲਈ ਪੈਸੇ ਖਰਚਣ ਦੀ ਲੋੜ ਨਹੀਂ ਪਵੇਗੀ। ਕਈ ਅਜਿਹੇ ਮੋਬਾਈਲ ਯੂਜ਼ਰ ਹਨ, ਜਿਨ੍ਹਾਂ ਦੀ ਜ਼ਿਆਦਾ ਵਰਤੋਂ ਸਿਰਫ ਫੋਨ ਕਾਲ ਕਰਨ ਅਤੇ ਮੈਸੇਜ ਭੇਜਣ ਲਈ ਹੁੰਦੀ ਹੈ। ਅਜਿਹੇ ਲੋਕਾਂ ਲਈ ਡਾਟਾ ਵਾਲੇ ਰੀਚਾਰਜ ਵਾਧੂ ਖਰਚਾ ਬਣ ਜਾਂਦੇ ਹਨ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰੀ ਟੈਲੀਕਾਮ ਕੰਪਨੀ BSNL ਨੇ ਸਿਰਫ ਕਾਲਿੰਗ ਅਤੇ SMS ਦੀ ਸਹੂਲਤ ਵਾਲੇ ਤਿੰਨ ਨਵੇਂ ਪ੍ਰੀਪੇਡ ਪਲਾਨ ਪੇਸ਼ ਕੀਤੇ ਹਨ।
ਇਨ੍ਹਾਂ ਪਲਾਨਾਂ ਵਿੱਚ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 SMS ਦੀ ਸਹੂਲਤ ਮਿਲੇਗੀ। ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚ ਇੰਟਰਨੈੱਟ ਡਾਟਾ ਨਹੀਂ ਦਿੱਤਾ ਜਾਵੇਗਾ। ਇਸ ਤਰ੍ਹਾਂ ਜਿਹੜੇ ਲੋਕ ਮੋਬਾਈਲ ਇੰਟਰਨੈੱਟ ਦੀ ਵਰਤੋਂ ਨਹੀਂ ਕਰਦੇ, ਉਹ ਘੱਟ ਖਰਚੇ ਵਿੱਚ ਆਪਣਾ ਨੰਬਰ ਚਾਲੂ ਰੱਖ ਸਕਣਗੇ।
BSNL ਦੇ ਤਿੰਨ ਨਵੇਂ Calling ਅਤੇ SMS ਪਲਾਨ
BSNL ਵੱਲੋਂ ਇਹ ਨਵੇਂ ਰੀਚਾਰਜ ਸਪੈਸ਼ਲ ਟੈਰਿਫ ਵਾਊਚਰ (STV) ਤਹਿਤ ਪੇਸ਼ ਕੀਤੇ ਗਏ ਹਨ। ਇਨ੍ਹਾਂ ਦੀਆਂ ਕੀਮਤਾਂ 172 ਰੁਪਏ, 184 ਰੁਪਏ ਅਤੇ 190 ਰੁਪਏ ਰੱਖੀਆਂ ਗਈਆਂ ਹਨ। ਤਿੰਨਾਂ ਪਲਾਨਾਂ ਵਿੱਚ ਲੋਕਲ, STD ਅਤੇ ਰੋਮਿੰਗ ਕਾਲਿੰਗ ਦੀ ਅਨਲਿਮਟਿਡ ਸਹੂਲਤ ਮਿਲੇਗੀ। ਇਸ ਦੇ ਨਾਲ ਹਰ ਰੋਜ਼ 100 SMS ਵੀ ਮਿਲਣਗੇ। ਹਾਲਾਂਕਿ ਇਨ੍ਹਾਂ ਵਿੱਚ ਇੰਟਰਨੈੱਟ ਚਲਾਉਣ ਲਈ ਕੋਈ ਮੋਬਾਈਲ ਡਾਟਾ ਨਹੀਂ ਦਿੱਤਾ ਗਿਆ।
184 ਅਤੇ 190 ਰੁਪਏ ਵਾਲੇ ਪਲਾਨ ਦੀ ਵੈਲੀਡਿਟੀ
184 ਰੁਪਏ ਵਾਲੇ ਰੀਚਾਰਜ ਵਿੱਚ ਗਾਹਕਾਂ ਨੂੰ 30 ਦਿਨਾਂ ਦੀ ਵੈਲੀਡਿਟੀ ਮਿਲੇਗੀ। ਇਸ ਦੀ ਰੋਜ਼ਾਨਾ ਲਾਗਤ ਕਰੀਬ 6.13 ਰੁਪਏ ਬਣਦੀ ਹੈ। ਉੱਥੇ ਹੀ 190 ਰੁਪਏ ਵਾਲੇ ਪਲਾਨ ਵਿੱਚ ਪੂਰੇ ਕੈਲੰਡਰ ਮਹੀਨੇ ਦੀ ਵੈਲੀਡਿਟੀ ਮਿਲੇਗੀ। ਯਾਨੀ ਮਹੀਨੇ ਵਿੱਚ ਜਿੰਨੇ ਦਿਨ ਹੋਣਗੇ, ਉਸ ਮੁਤਾਬਕ ਇਸ ਦੀ ਵੈਲੀਡਿਟੀ ਤੈਅ ਹੋਵੇਗੀ।
172 ਰੁਪਏ ਵਾਲੇ ਪਲਾਨ ਵਿੱਚ ਕੀ ਮਿਲੇਗਾ?
BSNL ਦਾ ਸਭ ਤੋਂ ਸਸਤਾ ਨਵਾਂ ਪਲਾਨ 172 ਰੁਪਏ ਦਾ ਹੈ। ਇਸ ਵਿੱਚ 28 ਦਿਨਾਂ ਦੀ ਵੈਲੀਡਿਟੀ ਦਿੱਤੀ ਜਾ ਰਹੀ ਹੈ। ਗਾਹਕਾਂ ਨੂੰ ਅਨਲਿਮਟਿਡ ਵੌਇਸ ਕਾਲਿੰਗ ਦੇ ਨਾਲ ਹਰ ਰੋਜ਼ 100 SMS ਮਿਲਣਗੇ।
Jio, Airtel ਅਤੇ Vi ਕੋਲ ਵੀ ਹਨ ਅਜਿਹੇ ਪਲਾਨ
BSNL ਤੋਂ ਇਲਾਵਾ Jio, Airtel ਅਤੇ Vi ਵੀ ਆਪਣੇ ਗਾਹਕਾਂ ਨੂੰ ਬਿਨਾਂ ਡਾਟਾ ਵਾਲੇ ਕਾਲਿੰਗ ਅਤੇ SMS ਰੀਚਾਰਜ ਦੇ ਵਿਕਲਪ ਦਿੰਦੇ ਹਨ। BSNL ਕੋਲ ਪਹਿਲਾਂ ਤੋਂ ਹੀ 99 ਰੁਪਏ ਅਤੇ 439 ਰੁਪਏ ਵਾਲੇ ਵੌਇਸ ਰੀਚਾਰਜ ਵੀ ਮੌਜੂਦ ਹਨ। ਇਸ ਤੋਂ ਇਲਾਵਾ BSNL, Jio ਅਤੇ Vi ਨੇ ਆਪਣੀਆਂ ਵੈੱਬਸਾਈਟਾਂ ਅਤੇ ਐਪਸ 'ਤੇ ਅਜਿਹੇ ਪਲਾਨਾਂ ਲਈ 'TRAI Mandated Packs' ਨਾਂ ਦਾ ਵੱਖਰਾ ਸੈਕਸ਼ਨ ਵੀ ਬਣਾਇਆ ਹੋਇਆ ਹੈ, ਜਿੱਥੋਂ ਗਾਹਕ ਸਿਰਫ ਕਾਲਿੰਗ ਅਤੇ SMS ਵਾਲੇ ਰੀਚਾਰਜ ਆਸਾਨੀ ਨਾਲ ਲੱਭ ਸਕਦੇ ਹਨ।