BSNL New Broadband Recharge Plan: BSNL ਨੇ ਇੱਕ ਵਾਰ ਫਿਰ ਪ੍ਰਾਈਵੇਟ ਟੈਲੀਕਾਮ ਕੰਪਨੀਆਂ Airtel, Jio ਅਤੇ Vodafone Idea ਦੀ ਟੈਨਸ਼ਨ ਵਧਾ ਦਿੱਤੀ ਹੈ। ਸਰਕਾਰੀ ਟੈਲੀਕਾਮ ਕੰਪਨੀ ਨੇ ਆਪਣੇ ਤਿੰਨ ਪਲਾਨ ਸਸਤੇ ਕਰ ਦਿੱਤੇ ਹਨ। ਭਾਰਤ ਸੰਚਾਰ ਨਿਗਮ ਲਿਮਿਟੇਡ ਨੇ ਇੰਟਰਨੈੱਟ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਨੂੰ ਲਾਭ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਮਹੀਨੇ ਹੀ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੇ ਰੀਚਾਰਜ ਪਲਾਨ ਨੂੰ 15 ਫੀਸਦੀ ਮਹਿੰਗਾ ਕਰ ਦਿੱਤਾ ਸੀ, ਇਸ ਤੋਂ ਬਾਅਦ ਲੋਕ ਲਗਾਤਾਰ ਆਪਣੇ ਨੰਬਰ BSNL ਵਿੱਚ ਪੋਰਟ ਕਰਵਾ ਰਹੇ ਹਨ।



BSNL ਨੇ ਆਪਣੇ ਤਿੰਨ ਸ਼ੁਰੂਆਤੀ ਬ੍ਰਾਡਬੈਂਡ ਪਲਾਨ ਦੀਆਂ ਦਰਾਂ ਘਟਾ ਦਿੱਤੀਆਂ ਹਨ। ਇਨ੍ਹਾਂ ਤਿੰਨ ਪਲਾਨਸ 'ਚ ਯੂਜ਼ਰਸ ਨੂੰ ਹੁਣ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸਪੀਡ 'ਤੇ ਇੰਟਰਨੈੱਟ ਦੀ ਸੁਵਿਧਾ ਮਿਲੇਗੀ। ਕੰਪਨੀ ਨੇ ਹੁਣ 249 ਰੁਪਏ, 299 ਰੁਪਏ ਅਤੇ 329 ਰੁਪਏ ਪ੍ਰਤੀ ਮਹੀਨਾ ਦੇ ਸਸਤੇ ਬ੍ਰਾਡਬੈਂਡ ਪਲਾਨ ਲਈ ਇੰਟਰਨੈੱਟ ਸਪੀਡ ਵਧਾ ਕੇ 25Mbps ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਯੂਜ਼ਰਸ ਨੂੰ 10Mbps ਤੋਂ 20Mbps ਤੱਕ ਦੀ ਸਪੀਡ ਮਿਲਦੀ ਸੀ।



ਮਿਲਣਗੇ ਆਹ ਫਾਇਦੇ 


BSNL ਦੇ ਇਹ ਤਿੰਨ ਬ੍ਰਾਡਬੈਂਡ ਪਲਾਨ FUP ਯਾਨੀ ਫੇਅਰ ਯੂਸੇਜ ਪਾਲਿਸੀ 'ਤੇ ਆਧਾਰਿਤ ਹਨ। 249 ਰੁਪਏ ਵਾਲੇ ਪਲਾਨ 'ਚ ਯੂਜ਼ਰਸ ਨੂੰ ਪੂਰੇ ਮਹੀਨੇ ਲਈ ਕੁੱਲ 10GB ਇੰਟਰਨੈੱਟ ਡਾਟਾ ਆਫਰ ਕੀਤਾ ਜਾ ਰਿਹਾ ਹੈ। ਇਸ ਪਲਾਨ 'ਚ 10GB ਡਾਟਾ ਖਤਮ ਹੋਣ ਤੋਂ ਬਾਅਦ ਇੰਟਰਨੈੱਟ ਸਪੀਡ ਘੱਟ ਕੇ 2 Mbps ਹੋ ਜਾਵੇਗੀ। ਇਸ ਤੋਂ ਬਾਅਦ, 299 ਰੁਪਏ ਵਾਲੇ ਪਲਾਨ ਦੀ FUP ਸੀਮਾ 20GB ਹੈ, ਜਦੋਂ ਕਿ ਤੀਜੇ 329 ਰੁਪਏ ਵਾਲੇ ਪਲਾਨ ਦੀ FUP ਸੀਮਾ 1000GB ਹੈ। ਇਸ ਦੇ ਨਾਲ ਹੀ ਡਾਟਾ ਖਤਮ ਹੋਣ ਤੋਂ ਬਾਅਦ 4Mbps ਦੀ ਸਪੀਡ 'ਤੇ ਅਨਲਿਮਿਟਿਡ ਡਾਟਾ ਆਫਰ ਕੀਤਾ ਜਾਵੇਗਾ।



ਤੁਹਾਨੂੰ ਦੱਸ ਦਈਏ ਕਿ BSNL ਦੇ 249 ਰੁਪਏ ਅਤੇ 299 ਰੁਪਏ ਵਾਲੇ ਪਲਾਨ ਸਿਰਫ ਨਵੇਂ ਯੂਜ਼ਰਸ ਲਈ ਰੱਖੇ ਗਏ ਹਨ। ਇਸ ਦੇ ਨਾਲ ਹੀ, 329 ਰੁਪਏ ਦਾ ਪਲਾਨ ਸਾਰੇ ਉਪਭੋਗਤਾਵਾਂ ਲਈ ਉਪਲਬਧ ਹੈ। ਇਨ੍ਹਾਂ ਤਿੰਨਾਂ ਪਲਾਨ 'ਚ ਹਾਈ ਸਪੀਡ ਇੰਟਰਨੈੱਟ ਦੇ ਨਾਲ ਕਿਸੇ ਵੀ ਨੰਬਰ 'ਤੇ ਕਾਲ ਕਰਨ ਦੀ ਸੁਵਿਧਾ ਵੀ ਦਿੱਤੀ ਗਈ ਹੈ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।