BSNL Recharge Offer : ਅੱਜ ਦੇ ਸਮੇਂ ਵਿੱਚ ਮੋਬਾਈਲ ਫੋਨ ਹਰ ਉਮਰ ਦੇ ਵਿਅਕਤੀ ਦੀ ਜ਼ਰੂਰਤ ਬਣ ਗਿਆ ਹੈ। ਫੋਨ ਚਲਾਉਣ ਲਈ ਸਿਮ ਅਤੇ ਕਾਲਿੰਗ ਤੇ ਇੰਟਰਨੈੱਟ ਲਈ ਰੀਚਾਰਜ ਕਰਵਾਉਣਾ ਪੈਂਦਾ ਹੈ। ਟੈਲੀਕਾਮ ਕੰਪਨੀਆਂ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਲਈ ਵੱਖ-ਵੱਖ ਆਫਰ ਵੀ ਦਿੰਦੀਆਂ ਹਨ। 

Continues below advertisement

ਇਸੇ ਵਿਚਕਾਰ ਸਰਕਾਰੀ ਟੈਲੀਕਾਮ ਕੰਪਨੀ BSNL ਨੇ ਆਪਣੇ ਕੁਝ ਪ੍ਰੀਪੇਡ ਪਲਾਨਾਂ ਨਾਲ ਮੁਫ਼ਤ ਇੰਸ਼ੋਰੈਂਸ ਦਾ ਫਾਇਦਾ ਦੇਣ ਦਾ ਐਲਾਨ ਕੀਤਾ ਹੈ। ਇਸ ਆਫਰ ਤਹਿਤ ਗਾਹਕਾਂ ਨੂੰ ਕਾਲਿੰਗ ਅਤੇ ਡਾਟਾ ਦੇ ਨਾਲ ਐਕਸੀਡੈਂਟਲ ਡੈਥ ਕਵਰ ਅਤੇ ਸਾਈਬਰ ਫਰਾਡ ਪ੍ਰੋਟੈਕਸ਼ਨ ਵੀ ਮਿਲਦਾ ਹੈ। ਖਾਸ ਗੱਲ ਇਹ ਹੈ ਕਿ ਇਸ ਲਈ ਵੱਖਰੇ ਤੌਰ ’ਤੇ ਕੋਈ ਪ੍ਰੀਮੀਅਮ ਦੇਣ ਦੀ ਲੋੜ ਨਹੀਂ ਹੈ।

202 ਰੁਪਏ ਵਾਲੇ ਪਲਾਨ ਵਿੱਚ ਕੀ ਮਿਲੇਗਾ?

Continues below advertisement

ਜੇ ਤੁਸੀਂ ਘੱਟ ਬਜਟ ਵਿੱਚ 30 ਦਿਨਾਂ ਦੀ ਵੈਲਿਡਿਟੀ ਵਾਲਾ ਪਲਾਨ ਲੈਣਾ ਚਾਹੁੰਦੇ ਹੋ ਤਾਂ BSNL ਦਾ 202 ਰੁਪਏ ਵਾਲਾ ਸਪੈਸ਼ਲ ਟੈਰਿਫ ਵਾਊਚਰ ਇੱਕ ਵਿਕਲਪ ਹੈ। ਇਸ ਵਿੱਚ 30 ਦਿਨਾਂ ਦੀ ਵੈਲਿਡਿਟੀ ਦੇ ਨਾਲ 300 ਮਿੰਟ ਵੌਇਸ ਕਾਲਿੰਗ, 5GB ਹਾਈ-ਸਪੀਡ ਡਾਟਾ ਅਤੇ 100 SMS ਮਿਲਦੇ ਹਨ।

ਇਸ ਪਲਾਨ ਦੀ ਖਾਸੀਅਤ ਇਸ ਨਾਲ ਮਿਲਣ ਵਾਲਾ ਮੁਫ਼ਤ ਬੀਮਾ ਕਵਰ ਹੈ। ਜਾਣਕਾਰੀ ਮੁਤਾਬਕ ਰੀਚਾਰਜ ਪੂਰਾ ਹੋਣ ਤੋਂ 24 ਘੰਟਿਆਂ ਦੇ ਅੰਦਰ ਇੰਸ਼ੋਰੈਂਸ ਐਕਟੀਵੇਟ ਹੋ ਜਾਂਦਾ ਹੈ ਅਤੇ ਪਲਾਨ ਦੀ ਵੈਲਿਡਿਟੀ ਤੱਕ ਚੱਲਦਾ ਹੈ। ਇਸ ਵਿੱਚ ₹1 ਲੱਖ ਤੱਕ ਦਾ ਐਕਸੀਡੈਂਟਲ ਡੈਥ ਕਵਰ ਅਤੇ ₹10 ਹਜ਼ਾਰ ਤੱਕ ਦਾ ਸਾਈਬਰ ਫਰਾਡ ਪ੍ਰੋਟੈਕਸ਼ਨ ਦਿੱਤਾ ਜਾਂਦਾ ਹੈ।

2449 ਰੁਪਏ ਵਾਲੇ ਸਾਲਾਨਾ ਪਲਾਨ ਦੇ ਫਾਇਦੇ

ਜਿਹੜੇ ਲੋਕ ਵਾਰ-ਵਾਰ ਰੀਚਾਰਜ ਨਹੀਂ ਕਰਵਾਉਣਾ ਚਾਹੁੰਦੇ, ਉਨ੍ਹਾਂ ਲਈ BSNL ਦਾ 2449 ਰੁਪਏ Annual Plan ਹੈ। ਇਸ ਦੀ ਵੈਲਿਡਿਟੀ 365 ਦਿਨ ਹੈ। ਇਸ ਵਿੱਚ ਅਨਲਿਮਟਿਡ ਲੋਕਲ, STD ਅਤੇ ਰੋਮਿੰਗ ਕਾਲਿੰਗ ਦੇ ਨਾਲ ਹਰ ਦਿਨ 2GB ਹਾਈ-ਸਪੀਡ ਡਾਟਾ ਅਤੇ 100 SMS ਮਿਲਦੇ ਹਨ। ਇਸ ਪਲਾਨ ਦੇ ਨਾਲ ਵੀ ਮੁਫ਼ਤ ਇੰਸ਼ੋਰੈਂਸ ਦਾ ਫਾਇਦਾ ਮਿਲਦਾ ਹੈ। ਯਾਨੀ ਇੱਕੋ ਰੀਚਾਰਜ ਨਾਲ ਲੰਬੇ ਸਮੇਂ ਲਈ ਕਾਲਿੰਗ, ਡਾਟਾ ਅਤੇ ਇੰਸ਼ੋਰੈਂਸ ਕਵਰ ਦਾ ਲਾਭ ਲਿਆ ਜਾ ਸਕਦਾ ਹੈ।

ਹਾਦਸੇ ਅਤੇ ਸਾਈਬਰ ਫਰਾਡ ਤੋਂ ਸੁਰੱਖਿਆ

BSNL ਨੇ ਇਹ ਆਫਰ Oriental Insurance Company ਦੇ ਸਹਿਯੋਗ ਨਾਲ ਪੇਸ਼ ਕੀਤਾ ਹੈ। ਇਸ ਤਹਿਤ ਹਾਦਸੇ ਕਾਰਨ ਮੌਤ ਹੋਣ ਦੀ ਸਥਿਤੀ ਵਿੱਚ ₹1 ਲੱਖ ਤੱਕ ਦੀ ਆਰਥਿਕ ਮਦਦ ਮਿਲ ਸਕਦੀ ਹੈ। ਇਸ ਵਿੱਚ ਸੜਕ ਹਾਦਸਾ, ਬਿਜਲੀ ਡਿੱਗਣਾ, ਪਾਣੀ ਵਿੱਚ ਡੁੱਬਣਾ ਜਾਂ ਸੱਪ ਦੇ ਡੰਗ ਵਰਗੀਆਂ ਘਟਨਾਵਾਂ ਸ਼ਾਮਲ ਹਨ, ਹਾਲਾਂਕਿ ਕਲੇਮ ਲਈ ਬੀਮਾ ਕੰਪਨੀ ਦੀਆਂ ਸ਼ਰਤਾਂ ਲਾਗੂ ਹੋਣਗੀਆਂ।

ਇਸ ਤੋਂ ਇਲਾਵਾ ਆਨਲਾਈਨ ਠੱਗੀ, ਫਿਸ਼ਿੰਗ ਜਾਂ ਡਿਜੀਟਲ ਫਰਾਡ ਕਾਰਨ ਬੈਂਕ ਖਾਤੇ ਤੋਂ ਪੈਸੇ ਚਲੇ ਜਾਣ ’ਤੇ 10 ਹਜ਼ਾਰ ਰੁਪਏ ਤੱਕ ਦਾ ਸਾਈਬਰ ਫਰਾਡ ਪ੍ਰੋਟੈਕਸ਼ਨ ਮਿਲਣ ਦੀ ਗੱਲ ਕਹੀ ਗਈ ਹੈ। ਇਸ ਲਈ BSNL ਨੰਬਰ ਦਾ ਬੈਂਕ ਖਾਤੇ ਨਾਲ ਲਿੰਕ ਹੋਣਾ ਅਤੇ ਕਲੇਮ ਦੀਆਂ ਨਿਰਧਾਰਤ ਸ਼ਰਤਾਂ ਪੂਰੀਆਂ ਕਰਨਾ ਜ਼ਰੂਰੀ ਹੋ ਸਕਦਾ ਹੈ।

ਨੋਟ: ਇੰਸ਼ੋਰੈਂਸ ਕਵਰ ਅਤੇ ਕਲੇਮ ਨਾਲ ਜੁੜੀਆਂ ਸ਼ਰਤਾਂ ਪਲਾਨ/ਆਫਰ ਦੇ ਨਿਯਮਾਂ ਅਨੁਸਾਰ ਲਾਗੂ ਹੋਣਗੀਆਂ।