BSNL Cheapest Plans : ਅੱਜ ਕੱਲ੍ਹ ਜ਼ਿਆਦਾਤਰ ਲੋਕਾਂ ਕੋਲ ਇੱਕ ਮੁੱਖ ਸਿਮ ਤੋਂ ਇਲਾਵਾ ਇੱਕ ਸੈਕੰਡਰੀ ਸਿਮ ਵੀ ਹੁੰਦੀ ਹੈ, ਜਿਸਨੂੰ ਸਿਰਫ਼ ਐਕਟਿਵ ਰੱਖਣ ਲਈ ਰੀਚਾਰਜ ਕਰਵਾਉਣਾ ਪੈਂਦਾ ਹੈ। ਕਈ ਵਾਰ ਦੂਜੇ ਸਿਮ ਦਾ ਰੀਚਾਰਜ ਨਾ ਹੋਣ ਕਰਕੇ BSNL ਨੰਬਰ ਬੰਦ ਹੋ ਜਾਂਦਾ ਹੈ। ਜੇ ਤੁਸੀਂ ਵੀ ਆਪਣਾ BSNL ਨੰਬਰ ਐਕਟਿਵ ਰੱਖਣਾ ਚਾਹੁੰਦੇ ਹੋ ਅਤੇ ਨਾਲ ਹੀ ਕੁਝ ਕਾਲਿੰਗ ਮਿੰਟ ਤੇ ਡਾਟਾ ਵੀ ਚਾਹੁੰਦੇ ਹੋ, ਤਾਂ BSNL ਦਾ 107 ਰੁਪਏ ਵਾਲਾ ਪਲਾਨ ਤੁਹਾਡੇ ਲਈ ਵਧੀਆ ਵਿਕਲਪ ਹੋ ਸਕਦਾ ਹੈ। ਇਹ ਕੰਪਨੀ ਦੇ ਸਭ ਤੋਂ ਸਸਤੇ ਪਲਾਨਾਂ ਵਿੱਚੋਂ ਇੱਕ ਹੈ।
107 ਰੁਪਏ ਦੇ ਪਲਾਨ ਵਿੱਚ ਕੀ ਮਿਲੇਗਾ?
BSNL ਦੇ 107 ਰੁਪਏ ਵਾਲੇ ਪਲਾਨ ਵਿੱਚ ਤੁਹਾਨੂੰ 200 ਮਿੰਟ ਲੋਕਲ, STD ਅਤੇ ਰੋਮਿੰਗ ਕਾਲਿੰਗ ,MTNL ਨੈੱਟਵਰਕ 'ਤੇ ਵੀ ਕਾਲਿੰਗ ਦੀ ਸੁਵਿਧਾ, ਜਿਸ ਨਾਲ ਦਿੱਲੀ ਅਤੇ ਮੁੰਬਈ ਵਿੱਚ ਵੀ ਇਹ ਪਲਾਨ ਕੰਮ ਕਰਦਾ ਹੈ।
3GB ਹਾਈ-ਸਪੀਡ ਡਾਟਾ
ਸਭ ਤੋਂ ਖਾਸ ਗੱਲ ਇਹ ਹੈ ਕਿ 3GB ਡਾਟਾ ਖਤਮ ਹੋਣ ਤੋਂ ਬਾਅਦ ਵੀ ਇੰਟਰਨੈੱਟ ਬੰਦ ਨਹੀਂ ਹੁੰਦਾ, ਸਗੋਂ 40 Kbps ਦੀ ਸਪੀਡ ਨਾਲ ਚੱਲਦਾ ਰਹਿੰਦਾ ਹੈ। ਇਸ ਪਲਾਨ ਦੀ ਵੈਧਤਾ ਹੁਣ 20 ਦਿਨ ਹੈ। ਪਹਿਲਾਂ ਇਸ ਦੀ ਵੈਧਤਾ 35 ਦਿਨ ਹੁੰਦੀ ਸੀ।
ਪਲਾਨ ਦਾ ਰੀਚਾਰਜ ਕਿਵੇਂ ਕਰੀਏ?
ਇਸ ਪਲਾਨ ਦਾ ਰੀਚਾਰਜ ਕਰਨਾ ਬਹੁਤ ਆਸਾਨ ਹੈ। ਤੁਸੀਂ ਇਸਨੂੰ ਹੇਠਾਂ ਦਿੱਤੇ ਤਰੀਕਿਆਂ ਨਾਲ ਰੀਚਾਰਜ ਕਰ ਸਕਦੇ ਹੋ ,MyBSNL ਐਪ ,BSNL ਦੀ ਅਧਿਕਾਰਤ ਵੈੱਬਸਾਈਟ ,ਨਜ਼ਦੀਕੀ ਮੋਬਾਈਲ ਰੀਚਾਰਜ ਦੁਕਾਨ ,Paytm, Google Pay, PhonePe ਵਰਗੀਆਂ UPI ਐਪਸ ਰੀਚਾਰਜ ਕਰਨ ਲਈ ਆਪਣਾ BSNL ਮੋਬਾਈਲ ਨੰਬਰ ਦਰਜ ਕਰੋ, 107 ਰੁਪਏ ਵਾਲਾ ਪਲਾਨ ਚੁਣੋ ਅਤੇ ਭੁਗਤਾਨ ਕਰ ਦਿਓ।
ਧਿਆਨ ਦਿਓ: ਵੱਖ-ਵੱਖ ਸਰਕਲ (ਰਾਜਾਂ) ਵਿੱਚ ਇਸ ਪਲਾਨ ਦੇ ਫਾਇਦੇ ਕੁਝ ਹੱਦ ਤੱਕ ਵੱਖਰੇ ਹੋ ਸਕਦੇ ਹਨ। ਇਸ ਲਈ ਰੀਚਾਰਜ ਕਰਨ ਤੋਂ ਪਹਿਲਾਂ ਆਪਣੇ ਸਰਕਲ ਅਨੁਸਾਰ ਪਲਾਨ ਦੀ ਜਾਣਕਾਰੀ ਜ਼ਰੂਰ ਚੈਕ ਕਰੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।