BSNL Rs 298 Recharge Plan: ਰਿਲਾਇੰਸ ਜੀਓ, ਏਅਰਟੈੱਲ ਅਤੇ ਵੋਡਾਫੋਨ ਆਈਡੀਆ ਦੇ ਰੀਚਾਰਜ ਪਲਾਨ ਦੀਆਂ ਕੀਮਤਾਂ ਲਗਭਗ 25 ਫੀਸਦੀ ਵਧਣ ਤੋਂ ਬਾਅਦ ਲੋਕ ਹੁਣ ਸਰਕਾਰੀ ਟੈਲੀਕਾਮ ਕੰਪਨੀ BSNL ਦੇ ਪਲਾਨ ਦੀ ਭਾਲ ਕਰ ਰਹੇ ਹਨ। ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਸੀਂ ਤੁਹਾਡੇ ਲਈ ਰੋਜ਼ 1 GB ਡਾਟਾ ਮਿਲਣ ਵਾਲੇ ਸਸਤੇ ਪਲਾਨ ਬਾਰੇ ਜਾਣਕਾਰੀ ਲੈ ਕੇ ਆਏ ਹਾਂ। ਇਹ ਪਲਾਨ ਜੀਓ ਦੇ ਮੁਕਾਬਲੇ ਅੱਧੀ ਕੀਮਤ 'ਤੇ ਆਉਂਦੇ ਹਨ। ਇਸ ਦੇ ਨਾਲ ਹੀ ਜੇਕਰ ਅਸੀਂ ਫਾਇਦਿਆਂ ਦੀ ਗੱਲ ਕਰੀਏ ਤਾਂ BSNL ਦੇ ਇਸ ਪਲਾਨ ਵਿੱਚ ਜੀਓ ਵਾਂਗ ਵੈਧਤਾ ਅਤੇ ਕਾਲਿੰਗ ਮਿਲਦੀ ਹੈ। 


ਦਰਅਸਲ, ਇੱਥੇ ਅਸੀਂ 52 ਦਿਨਾਂ ਦੀ ਵੈਧਤਾ ਵਾਲੇ ਭਾਰਤ ਸੰਚਾਰ ਨਿਗਮ ਲਿਮਟਿਡ ਦੇ ਰੀਚਾਰਜ ਪਲਾਨ ਬਾਰੇ ਗੱਲ ਕਰ ਰਹੇ ਹਾਂ। BSNL 298 ਰੁਪਏ ਦੇ ਰੀਚਾਰਜ ਪਲਾਨ ਦੇ ਨਾਲ ਆਪਣੇ ਗਾਹਕਾਂ ਨੂੰ ਕਾਲਿੰਗ ਅਤੇ ਡਾਟਾ ਦੋਵੇਂ ਫਾਇਦੇ ਦਿੰਦਾ ਹੈ। ਇਸ ਪਲਾਨ ਦੀ ਵੈਧਤਾ ਪੂਰੇ 2 ਮਹੀਨਿਆਂ ਲਈ ਉਪਲਬਧ ਨਹੀਂ ਹੈ, ਪਰ ਇਹ 2 ਮਹੀਨਿਆਂ ਦੇ ਰੀਚਾਰਜ ਪਲਾਨ ਲਈ ਸਸਤਾ ਆਪਸ਼ਨ ਹੋ ਸਕਦਾ ਹੈ। ਇਸ ਲਈ, ਜੇਕਰ ਤੁਸੀਂ ਵੀ ਮਹਿੰਗੇ ਰਿਚਾਰਜ ਤੋਂ ਪਰੇਸ਼ਾਨ ਹੋ ਅਤੇ ਇੱਕ ਸਸਤਾ ਆਪਸ਼ਨ ਲੱਭ ਰਹੇ ਹੋ, ਤਾਂ BSNL ਪਲਾਨ ਤੁਹਾਡੇ ਲਈ ਇੱਕ ਵਧੀਆ ਹੱਲ ਹੋ ਸਕਦਾ ਹੈ।


52 ਦਿਨਾਂ ਦੀ ਮਿਲੇਗੀ ਵੈਲੀਡਿਟੀ


BSNL ਦਾ ਇਹ ਪ੍ਰੀਪੇਡ ਪਲਾਨ ਅਨਲਿਮਟਿਡ ਕਾਲਿੰਗ ਅਤੇ ਅਨਲਿਮਟਿਡ ਡੇਟਾ ਦੇ ਨਾਲ 52 ਦਿਨਾਂ ਦੀ ਵੈਧਤਾ ਦੇ ਨਾਲ ਆਉਂਦਾ ਹੈ। ਪੈਕ ਵਿੱਚ ਲੋਕਲ ਅਤੇ STD 'ਤੇ ਅਨਲਿਮਟਿਡ ਵੌਇਸ ਕਾਲ ਦੀ ਸੁਵਿਧਾ ਮਿਲਦੀ ਹੈ। ਇਸ ਵਿੱਚ ਪ੍ਰਤੀ ਦਿਨ 1GB ਡੇਟਾ ਦੇ ਨਾਲ ਨਾਲ 100 SMS ਪ੍ਰਤੀ ਦਿਨ ਦੀ ਸਹੂਲਤ ਹੈ। ਇਸ ਪਲਾਨ ਵਿੱਚ Eros Now Entertainment Service ਦੀ ਮੁਫ਼ਤ Membership ਵੀ ਸ਼ਾਮਲ ਹੈ। ਇਹ ਪਲਾਨ ਉਨ੍ਹਾਂ ਲਈ ਢੁਕਵਾਂ ਹੈ ਜੋ ਅਸੀਮਤ ਡੇਟਾ ਅਤੇ ਲੰਬੇ ਸਮੇਂ ਲਈ ਕਾਲਿੰਗ ਚਾਹੁੰਦੇ ਹਨ।


BSNL ਦਾ 797 ਰੁਪਏ ਵਾਲਾ ਪਲਾਨ
BSNL ਦਾ 797 ਰੁਪਏ ਦਾ ਪ੍ਰੀਪੇਡ ਰੀਚਾਰਜ ਪਲਾਨ 300 ਦਿਨਾਂ ਦੀ ਵੈਲੀਡਿਟੀ ਦੀ ਪੇਸ਼ਕਸ਼ ਕਰਦਾ ਹੈ। ਇਸ ਪਲਾਨ 'ਚ ਮੁਫਤ ਵੌਇਸ ਕਾਲਿੰਗ ਉਪਲਬਧ ਹੈ। ਇਸ ਪਲਾਨ 'ਚ ਪਹਿਲੇ 60 ਦਿਨਾਂ ਲਈ ਅਨਲਿਮਟਿਡ ਵਾਇਸ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਇਸ ਮਿਆਦ ਦੇ ਦੌਰਾਨ ਤੁਹਾਨੂੰ ਪਹਿਲੇ 60 ਦਿਨਾਂ ਲਈ ਅਨਲਿਮਟਿਡ ਵੌਇਸ ਕਾਲਿੰਗ ਦੀ ਸਹੂਲਤ ਮਿਲਦੀ ਹੈ। ਨਾਲ ਹੀ ਰੋਜ਼ਾਨਾ 2 ਜੀਬੀ ਡਾਟਾ ਵੀ ਦਿੱਤਾ ਜਾਵੇਗਾ। ਇਸ ਦੌਰਾਨ ਯੂਜ਼ਰਸ ਨੂੰ 00 ਮੁਫ਼ਤ SMS ਦੀ ਸਹੂਲਤ ਮਿਲੇਗੀ।