BSNL Recharge Plan: ਅੱਜਕੱਲ੍ਹ ਮਹਿੰਗੇ ਰੀਚਾਰਜ ਪਲਾਨਾਂ ਨੇ ਮੋਬਾਈਲ ਯੂਜ਼ਰਜ਼ ਦੀ ਜੇਬ 'ਤੇ ਬੋਝ ਵਧਾ ਦਿੱਤਾ ਹੈ। ਪ੍ਰਾਈਵੇਟ ਟੈਲੀਕਾਮ ਕੰਪਨੀਆਂ ਦੇ ਰੀਚਾਰਜ ਨਾ ਸਿਰਫ ਮਹਿੰਗੇ ਹੋਏ ਹਨ ਬਲਕਿ ਪਹਿਲਾਂ ਨਾਲੋਂ ਘੱਟ ਵੈਲੀਡਿਟੀ ਵੀ ਮਿਲ ਰਹੀ ਹੈ। ਇਸ ਸੰਦਰਭ ਵਿੱਚ ਸਰਕਾਰੀ ਟੈਲੀਕਾਮ ਕੰਪਨੀ BSNL ਆਪਣੇ ਗਾਹਕਾਂ ਲਈ ਵੱਡਾ ਰਾਹਤ ਪੈਕਜ ਲੈ ਕੇ ਆਈ ਹੈ। ਕੰਪਨੀ ਤਕਰੀਬਨ ਤਿੰਨ ਰੁਪਏ ਦੀ ਰੋਜ਼ਾਨਾ ਲਾਗਤ 'ਤੇ ਸਾਲ ਭਰ ਦੀ ਵੈਲੀਡਿਟੀ ਵਾਲਾ ਪਲਾਨ (validity plan) ਮੁਹੱਈਆ ਕਰਵਾ ਰਹੀ ਹੈ। ਇਸ ਵਿੱਚ ਹੋਰ ਕਈ ਫਾਇਦੇ ਵੀ ਦਿੱਤੇ ਜਾ ਰਹੇ ਹਨ। ਆਓ ਇਸ ਪਲਾਨ ਬਾਰੇ ਵਿਸਥਾਰ ਦੇ ਨਾਲ ਜਾਣੀਏ।

Continues below advertisement

BSNL ਦਾ ₹1,198 ਵਾਲਾ ਪਲਾਨ

BSNL ਦਾ ਇਹ ਪਲਾਨ ਖ਼ਾਸ ਤੌਰ 'ਤੇ ਲੰਬੀ ਵੈਲੀਡਿਟੀ ਲਈ ਲਿਆਂਦਾ ਗਿਆ ਹੈ। ਕੰਪਨੀ ਇਸ ਵਿੱਚ 365 ਦਿਨਾਂ ਦੀ ਵੈਲੀਡਿਟੀ ਪ੍ਰਦਾਨ ਕਰ ਰਹੀ ਹੈ। ਯਾਨੀ ਜੇਕਰ ਤੁਸੀਂ ਅੱਜ ਇਹ ਰੀਚਾਰਜ ਕਰਵਾਉਂਦੇ ਹੋ ਤਾਂ 2026 ਤੱਕ ਤੁਹਾਨੂੰ ਵੈਲੀਡਿਟੀ ਲਈ ਕੋਈ ਨਵਾਂ ਰੀਚਾਰਜ ਕਰਨ ਦੀ ਲੋੜ ਨਹੀਂ ਹੋਵੇਗੀ। ਇਹ ਪਲਾਨ ਉਹਨਾਂ ਲਈ ਵੀ ਬਹੁਤ ਲਾਭਦਾਇਕ ਹੈ ਜੋ ਦੋ ਸਿਮ ਕਾਰਡ ਵਰਤਦੇ ਹਨ। ਸਿਮ ਨੂੰ ਲੰਬੇ ਸਮੇਂ ਤੱਕ ਐਕਟਿਵ ਰੱਖਣ ਲਈ ਇਹ ਪਲਾਨ ਸ਼ਾਨਦਾਰ ਚੋਣ ਹੈ। ਇਸ ਵਿੱਚ ਸਿਰਫ ਵੈਲੀਡਿਟੀ ਹੀ ਨਹੀਂ, ਹੋਰ ਕਈ ਫਾਇਦੇ ਵੀ ਮਿਲ ਰਹੇ ਹਨ।

Continues below advertisement

ਪਲਾਨ 'ਚ ਮਿਲਦੇ ਹਨ ਇਹ ਫਾਇਦੇ

ਸਾਲ ਭਰ ਦੀ ਵੈਲਿਡਿਟੀ ਦੇ ਨਾਲ, ਕੰਪਨੀ ਇਸ ਪਲਾਨ ਅਧੀਨ ਹਰ ਮਹੀਨੇ ਕਾਲਿੰਗ ਲਈ 300 ਮਿੰਟ ਪ੍ਰਦਾਨ ਕਰ ਰਹੀ ਹੈ। ਤੁਸੀਂ ਹਰ ਮਹੀਨੇ 300 ਮਿੰਟ ਤੱਕ ਮੁਫ਼ਤ ਕਾਲਾਂ ਕਰ ਸਕਦੇ ਹੋ। ਇਸਦੇ ਨਾਲ ਹਰ ਮਹੀਨੇ 3GB ਡਾਟਾ ਅਤੇ 30 SMS ਵੀ ਦਿੱਤੇ ਜਾ ਰਹੇ ਹਨ। ਯਾਨੀ ਇਸ ਪਲਾਨ ਵਿੱਚ ਲੰਬੀ ਵੈਲੀਡਿਟੀ ਦੇ ਨਾਲ-ਨਾਲ ਕਾਲਿੰਗ ਅਤੇ ਡਾਟਾ ਦਾ ਵੀ ਫਾਇਦਾ ਉਠਾਇਆ ਜਾ ਸਕਦਾ ਹੈ। ਸਾਲ ਭਰ ਦੀ ਵੈਲੀਡਿਟੀ ਵਾਲਾ ਇਹ ਕੰਪਨੀ ਦਾ ਸਭ ਤੋਂ ਸਸਤਾ ਰੀਚਾਰਜ ਪਲਾਨ ਹੈ।

BSNL 365 ਦਿਨਾਂ ਦੀ ਵੈਲੀਡਿਟੀ ਦੇ ਨਾਲ ਦੋ ਹੋਰ ਪਲਾਨ ਵੀ ਪੇਸ਼ ਕਰਦੀ ਹੈ, ਜਿਨ੍ਹਾਂ ਦੀ ਕੀਮਤ ₹1,999 ਅਤੇ ₹2,999 ਹੈ। ਇਨ੍ਹਾਂ ਦੋਵੇਂ ਪਲਾਨਾਂ ਵਿੱਚ ਵੈਲੀਡਿਟੀ ਦੇ ਨਾਲ-ਨਾਲ ਹੋਰ ਵੱਧ ਫਾਇਦੇ ਵੀ ਮਿਲਦੇ ਹਨ।