BSNL Dhamaka Offer: ਜੇਕਰ ਤੁਸੀਂ ਵੀ ਹਰ ਮਹੀਨੇ ਰੀਚਾਰਜ ਕਰਨ ਤੋਂ ਪ੍ਰੇਸ਼ਾਨ ਹੋ ਚੁੱਕੇ ਹੋ ਤੇ ਇੱਕ ਅਜਿਹਾ ਪਲਾਨ ਲੱਭ ਰਹੇ ਹੋ ਜੋ ਸਸਤਾ ਹੋਣ ਦੇ ਨਾਲ-ਨਾਲ ਲਾਭਦਾਇਕ ਵੀ ਹੋਵੇ ਤਾਂ BSNL ਦਾ ਇਹ ਨਵਾਂ ਪਲਾਨ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਸਰਕਾਰੀ ਦੂਰਸੰਚਾਰ ਕੰਪਨੀ BSNL ਨੇ ਹੁਣ ਇੱਕ ਅਜਿਹਾ ਰੀਚਾਰਜ ਪਲਾਨ ਲਾਂਚ ਕੀਤਾ ਹੈ ਜੋ ਇੱਕ ਵਾਰ ਰੀਚਾਰਜ ਕਰਨ 'ਤੇ ਪੂਰੇ 12 ਮਹੀਨੇ ਚੱਲਦਾ ਹੈ ਤੇ ਇਸ ਦੀ ਕੀਮਤ ਵੀ ਬਹੁਤ ਕਿਫਾਇਤੀ ਹੈ। ਭਾਵ 100 ਰੁਪਏ ਮਹੀਨੇ ਨਾਲ ਪੂਰਾ ਸਾਲ ਮੌਜਾਂ ਕੀਤੀਆਂ ਜਾ ਸਕਦੀਆਂ ਹਨ।
ਇਸ ਪਲਾਨ ਵਿੱਚ ਕੀ ਖਾਸ ?
BSNL ਦੇ ਇਸ ਨਵੇਂ ਪਲਾਨ ਦੀ ਕੀਮਤ ਸਿਰਫ਼ ₹1198 ਹੈ ਤੇ ਇਹ ਪੂਰੇ 365 ਦਿਨਾਂ ਦੀ ਵੈਧਤਾ ਦੀ ਪੇਸ਼ਕਸ਼ ਕਰਦਾ ਹੈ। ਇਸ ਦਾ ਮਤਲਬ ਹੈ ਕਿ ਹਰ ਮਹੀਨੇ ਸਿਰਫ਼ 100 ਰੁਪਏ ਖਰਚ ਕਰਕੇ ਤੁਸੀਂ ਵਾਰ-ਵਾਰ ਰੀਚਾਰਜ ਕਰਨ ਦੀ ਪ੍ਰੇਸ਼ਾਨੀ ਤੋਂ ਬਿਨਾਂ ਆਨੰਦ ਲੈ ਸਕਦੇ ਹੋ।
ਇਸ ਪਲਾਨ ਵਿੱਚ, ਉਪਭੋਗਤਾਵਾਂ ਨੂੰ ਹਰ ਮਹੀਨੇ ਮਿਲੇਗਾ:
3GB ਡਾਟਾ
300 ਮਿੰਟ ਕਾਲਿੰਗ (ਕਿਸੇ ਵੀ ਨੈੱਟਵਰਕ 'ਤੇ)
30 ਐਸਐਮਐਸ
ਇਹ ਸਾਰੇ ਲਾਭ ਹਰ ਮਹੀਨੇ ਆਪਣੇ ਆਪ ਰੀਨਿਊ ਹੋ ਜਾਣਗੇ, ਭਾਵ ਉਪਭੋਗਤਾ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ। ਇੱਕ ਵਾਰ ਰੀਚਾਰਜ ਕਰੋ ਤੇ ਪੂਰੇ ਸਾਲ ਲਈ ਤਣਾਅ ਮੁਕਤ ਰਹੋ!
ਇਹ ਪਲਾਨ ਖਾਸ ਕਿਉਂ?
ਜਦੋਂ ਤੋਂ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੇ ਆਪਣੇ ਰੀਚਾਰਜ ਮਹਿੰਗੇ ਕੀਤੇ ਹਨ, ਬਹੁਤ ਸਾਰੇ ਲੋਕ BSNL ਵੱਲ ਮੁੜ ਰਹੇ ਹਨ। ਖਾਸ ਕਰਕੇ ਉਨ੍ਹਾਂ ਉਪਭੋਗਤਾਵਾਂ ਲਈ ਜੋ ਘੱਟ ਕੀਮਤ 'ਤੇ ਮੁੱਢਲੀ ਇੰਟਰਨੈੱਟ ਤੇ ਕਾਲਿੰਗ ਸਹੂਲਤਾਂ ਚਾਹੁੰਦੇ ਹਨ, ਇਹ ਪਾਲਨ ਪੂਰੀ ਤਰ੍ਹਾਂ ਫਿੱਟ ਬੈਠਦਾ ਹੈ।
ਨੈੱਟਵਰਕ ਕਵਰੇਜ ਦਾ ਧਿਆਨ ਰੱਖੋ
ਹਾਲਾਂਕਿ BSNL ਆਪਣੇ ਨੈੱਟਵਰਕ ਨੂੰ ਤੇਜ਼ੀ ਨਾਲ ਅਪਗ੍ਰੇਡ ਕਰ ਰਿਹਾ ਹੈ, ਪਰ ਇਸ ਦੀ 4G ਜਾਂ 5G ਸੇਵਾ ਅਜੇ ਕੁਝ ਥਾਵਾਂ 'ਤੇ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਈ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ BSNL ਸਿਮ ਲੈਣ ਬਾਰੇ ਸੋਚ ਰਹੇ ਹੋ, ਤਾਂ ਪਹਿਲਾਂ ਆਪਣੇ ਖੇਤਰ ਦੀ ਕਵਰੇਜ ਦੀ ਜਾਂਚ ਕਰੋ। BSNL ਨੇ ਇੱਕ ਨਵਾਂ ਲਾਈਵ ਨੈੱਟਵਰਕ ਮੈਪ ਵੀ ਲਾਂਚ ਕੀਤਾ ਹੈ, ਜਿੱਥੇ ਤੁਸੀਂ ਆਸਾਨੀ ਨਾਲ ਦੇਖ ਸਕਦੇ ਹੋ ਕਿ ਤੁਹਾਡੇ ਖੇਤਰ ਵਿੱਚ ਕਿਹੜਾ BSNL ਨੈੱਟਵਰਕ ਉਪਲਬਧ ਹੈ। ਇਹ ਤੁਹਾਨੂੰ ਇਹ ਸਮਝਣ ਵਿੱਚ ਮਦਦ ਕਰੇਗਾ ਕਿ ਤੁਹਾਡੇ ਇਲਾਕੇ ਵਿੱਚ ਨੈੱਟਵਰਕ ਕਿੰਨਾ ਮਜ਼ਬੂਤ ਹੈ।
ਛੋਟੇ ਕਸਬਿਆਂ ਤੇ ਬਜ਼ੁਰਗਾਂ ਲਈ ਵਿਸ਼ੇਸ਼
ਇਹ ਪਲਾਨ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਵਧੀਆ ਹੈ ਜੋ ਮੋਬਾਈਲ ਦੀ ਜ਼ਿਆਦਾ ਵਰਤੋਂ ਨਹੀਂ ਕਰਦੇ, ਜਿਵੇਂ ਬਜ਼ੁਰਗ ਲੋਕ ਜਾਂ ਛੋਟੇ ਕਸਬਿਆਂ ਵਿੱਚ ਰਹਿਣ ਵਾਲੇ ਉਪਭੋਗਤਾ। ਉਨ੍ਹਾਂ ਨੂੰ ਹਰ ਮਹੀਨੇ ਰੀਚਾਰਜ ਲਈ ਭੱਜ-ਦੌੜ ਨਹੀਂ ਕਰਨੀ ਪਵੇਗੀ ਤੇ ਜ਼ਰੂਰੀ ਸਹੂਲਤਾਂ ਵੀ ਮਿਲਣਗੀਆਂ।
ਏਅਰਟੈੱਲ ਦੇ ਸਭ ਤੋਂ ਸਸਤੇ ਪਲਾਨ
ਏਅਰਟੈੱਲ ਦੇ ਸਭ ਤੋਂ ਸਸਤੇ ਰੀਚਾਰਜ ਪਲਾਨ ਦੀ ਕੀਮਤ 1,199 ਰੁਪਏ ਹੈ ਜਿਸ ਵਿੱਚ 84 ਦਿਨਾਂ ਦੀ ਵੈਧਤਾ ਉਪਲਬਧ ਹੈ। ਇਸ ਵਿੱਚ ਉਪਲਬਧ ਲਾਭ ਪਲਾਨ ਨੂੰ ਸਸਤਾ ਬਣਾਉਂਦੇ ਹਨ। ਇਸ ਪਲਾਨ ਵਿੱਚ ਕਿਸੇ ਵੀ ਨੈੱਟਵਰਕ 'ਤੇ ਲੋਕਲ ਤੇ STD ਕਾਲਿੰਗ ਬਿਲਕੁਲ ਮੁਫ਼ਤ। ਤੁਸੀਂ 84 ਦਿਨਾਂ ਲਈ ਅਸੀਮਤ ਕਾਲਿੰਗ ਦਾ ਆਨੰਦ ਮਾਣ ਸਕਦੇ ਹੋ।
ਜੀਓ ਦਾ 189 ਰੁਪਏ ਵਾਲਾ ਪਲਾਨ
ਭਾਰਤ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਜੀਓ ਵੱਲੋਂ ਪੇਸ਼ ਕੀਤਾ ਗਿਆ ਸਭ ਤੋਂ ਸਸਤਾ ਪਲਾਨ ਸਿਰਫ਼ 189 ਰੁਪਏ ਦਾ ਹੈ। ਇਸ ਵਿੱਚ ਤੁਹਾਨੂੰ ਪੂਰੇ 28 ਦਿਨਾਂ ਦੀ ਵੈਧਤਾ ਮਿਲਦੀ ਹੈ। ਇਸ ਦੇ ਨਾਲ ਤੁਹਾਨੂੰ ਇਸ ਪਲਾਨ ਵਿੱਚ 2GB ਡੇਟਾ ਵੀ ਮਿਲ ਰਿਹਾ ਹੈ। ਇਸ ਪਲਾਨ ਵਿੱਚ ਉਪਭੋਗਤਾਵਾਂ ਨੂੰ ਅਸੀਮਤ ਕਾਲਿੰਗ ਅਤੇ 300 SMS ਦੀ ਸਹੂਲਤ ਵੀ ਮਿਲ ਰਹੀ ਹੈ, ਜੋ ਇਸ ਨੂੰ ਬਹੁਤ ਖਾਸ ਬਣਾਉਂਦੀ ਹੈ।