BSNL New Plan: ਪਿਛਲੇ ਸਮੇਂ ਦੌਰਾਨ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਏਅਰਟੈਲ, ਜੀਓ ਤੇ ਵੋਡਾਫੋਨ-ਆਇਡੀਆ ਨੇ ਆਪਣੇ ਰੀਚਾਰਜ ਪਲਾਨਾਂ ਦੀਆਂ ਕੀਮਤਾਂ ਵਿੱਚ ਮੋਟਾ ਵਾਧਾ ਕੀਤਾ ਹੈ। ਇਸ ਨਾਲ ਗਾਹਕਾਂ ਉਪਰ ਕਾਫੀ ਬੋਝ ਵਧਿਆ ਹੈ। ਪ੍ਰਾਈਵੇਟ ਟੈਲੀਕਾਮ ਕੰਪਨੀਆਂ ਦੇ ਪਾਲਨ ਮਹਿੰਗੇ ਹੋਣ ਮਗਰੋਂ ਸਰਕਾਰੀ ਟੈਲੀਕਾਮ ਕੰਪਨੀ BSNL ਦੇ ਗਾਹਕਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਕਿਫਾਇਤੀ ਵਿਕਲਪਾਂ ਦੀ ਭਾਲ ਵਿੱਚ ਵੱਡੀ ਗਿਣਤੀ ਖਪਤਕਾਰ ਹੁਣ BSNL ਸੇਵਾਵਾਂ ਵੱਲ ਮੁੜ ਰਹੇ ਹਨ। 

ਇਸ ਦੌਰਾਨ ਹੀ ਬੀਐਸਐਨਐਲ ਕੰਪਨੀ ਵੀ ਆਪਣੇ ਨੈੱਟਵਰਕ ਤੇ ਰੀਚਾਰਜ ਵਿਕਲਪਾਂ ਨੂੰ ਬਿਹਤਰ ਬਣਾਉਣ ਵਿੱਚ ਰੁੱਝੀ ਹੋਈ ਹੈ ਤਾਂ ਜੋ ਹੋਰ ਗਾਹਕ ਜੋੜੇ ਜਾ ਸਕਣ। ਪ੍ਰਾਈਵੇਟ ਕੰਪਨੀਆਂ ਲਈ ਚੁਣੌਤੀ ਬਣਦੇ ਹੋਏ BSNL ਨੇ ਕਈ ਨਵੇਂ ਪਲਾਨ ਪੇਸ਼ ਕੀਤੇ ਹਨ ਜੋ ਉਨ੍ਹਾਂ ਦੇ ਬਾਜ਼ਾਰ ਪ੍ਰਭਾਵ ਨੂੰ ਪ੍ਰਭਾਵਿਤ ਕਰ ਸਕਦੇ ਹਨ। BSNL ਲੰਬੇ ਸਮੇਂ ਤੋਂ ਆਪਣੇ ਸਸਤੇ ਤੇ ਲੰਬੀ ਵੈਧਤਾ ਵਾਲੇ ਪਲਾਨਾਂ ਲਈ ਜਾਣਿਆ ਜਾਂਦਾ ਹੈ। ਕੰਪਨੀ ਦਾ ਅਕਸ ਅਜਿਹਾ ਹੈ ਕਿ ਇਹ ਘੱਟ ਕੀਮਤਾਂ 'ਤੇ ਅਸੀਮਤ ਕਾਲਿੰਗ ਤੇ ਡੇਟਾ ਵਰਗੀਆਂ ਸਹੂਲਤਾਂ ਪ੍ਰਦਾਨ ਕਰਦੀ ਹੈ। ਇਹੀ ਕਾਰਨ ਹੈ ਕਿ ਇਸ ਦੇ ਨਵੇਂ ਪਲਾਨ ਨਿੱਜੀ ਕੰਪਨੀਆਂ ਦੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰ ਰਹੀਆਂ ਹਨ।

BSNL ਪਲਾਨ ਦੀਆਂ ਵਿਸ਼ੇਸ਼ਤਾਵਾਂ

BSNL ਕੋਲ ਅਜਿਹੇ ਕਈ ਰੀਚਾਰਜ ਪਲਾਨ ਹਨ ਜਿਨ੍ਹਾਂ ਦੀ ਵੈਧਤਾ 70 ਦਿਨ, 45 ਦਿਨ, 150 ਦਿਨ, 160 ਦਿਨ, 180 ਦਿਨ, 336 ਦਿਨ, 365 ਦਿਨ ਤੇ ਇੱਥੋਂ ਤੱਕ ਕਿ 425 ਦਿਨਾਂ ਤੱਕ ਹੈ। ਇਹ ਪਲਾਨ ਲੰਬੇ ਸਮੇਂ ਦੀ ਵਰਤੋਂ ਲਈ ਬਹੁਤ ਹੀ ਕਫ਼ਾਇਤੀ ਸਾਬਤ ਹੋ ਰਹੇ ਹਨ। ਹਾਲ ਹੀ ਵਿੱਚ ਕੰਪਨੀ ਨੇ ਇੱਕ ਨਵਾਂ ਪਲਾਨ ਵੀ ਲਾਂਚ ਕੀਤਾ ਹੈ ਜੋ ਘੱਟ ਕੀਮਤ 'ਤੇ ਹਾਈ-ਸਪੀਡ ਡੇਟਾ ਦਿੰਦਾ ਹੈ।

BSNL ਦਾ 399 ਰੁਪਏ ਵਾਲਾ ਪੋਸਟਪੇਡ ਪਲਾਨ

BSNL ਦੇ ਪੋਸਟਪੇਡ ਗਾਹਕਾਂ ਲਈ ਲਾਂਚ ਕੀਤਾ ਗਿਆ 399 ਰੁਪਏ ਦਾ ਪਲਾਨ ਇਨ੍ਹੀਂ ਦਿਨੀਂ ਬਹੁਤ ਚਰਚਾ ਵਿੱਚ ਹੈ। ਇਸ ਵਿੱਚ ਹਰ ਮਹੀਨੇ 70GB ਡਾਟਾ ਦਿੱਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇੱਕ ਡਾਟਾ ਰੋਲਓਵਰ ਸਹੂਲਤ ਵੀ ਹੈ, ਜਿਸ ਰਾਹੀਂ ਅਗਲੇ ਮਹੀਨੇ ਲਈ 210GB ਤੱਕ ਡਾਟਾ ਬਚਾਇਆ ਜਾ ਸਕਦਾ ਹੈ। ਇਹ ਪਲਾਨ ਮੁਫ਼ਤ ਕਾਲਿੰਗ ਦੇ ਨਾਲ-ਨਾਲ ਵਾਧੂ ਵਿਸ਼ੇਸ਼ਤਾਵਾਂ ਵੀ ਪ੍ਰਦਾਨ ਕਰਦਾ ਹੈ। ਇਸ ਪਲਾਨ ਦੀ ਖਾਸ ਗੱਲ ਇਹ ਹੈ ਕਿ ਸਿਰਫ 13 ਰੁਪਏ ਪ੍ਰਤੀ ਦਿਨ ਦੀ ਲਾਗਤ ਨਾਲ ਇੰਨੇ ਫਾਇਦੇ ਦਿੱਤੇ ਜਾ ਰਹੇ ਹਨ ਜੋ ਬਹੁਤ ਸਾਰੀਆਂ ਨਿੱਜੀ ਕੰਪਨੀਆਂ ਇਸ ਸਮੇਂ ਨਹੀਂ ਦੇ ਰਹੀਆਂ।