BSNL New Plan: ਹਾਲ ਹੀ ਵਿੱਚ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਜੀਓ, ਏਅਰਟੈੱਲ ਤੇ ਵੋਡਾਫੋਨ-ਆਈਡੀਆ ਨੇ ਆਪਣੇ ਪ੍ਰੀਪੇਡ ਪਲਾਨ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇਹ ਵਾਧਾ 20 ਤੋਂ 25 ਫੀਸਦੀ ਤੱਕ ਹੈ। ਇਸ ਕਰਕੇ ਗਾਹਕ ਕਾਫੀ ਖਫਾ ਹਨ। ਪਿਛਲੇ ਸਮੇਂ ਵਿੱਚ ਗਾਹਕ ਧੜਾਧੜ ਆਪਣੇ ਨੰਬਰ ਪੋਰਟ ਕਰਵਾ ਰਹੇ ਹਨ। ਅਜਿਹੇ ਵਿੱਚ ਸਭ ਤੋਂ ਵੱਧ ਫਾਇਦਾ ਸਰਕਾਰੀ ਕੰਪਨੀ ਬੀਐਸਐਨਐਲ ਉਠਾ ਰਹੀ ਹੈ। 


ਗਾਹਕਾਂ ਨੂੰ ਖਿੱਚਣ ਲਈ BSNL ਵੱਲੋਂ ਪੁਰਾਣੀਆਂ ਦਰਾਂ 'ਤੇ ਸ਼ਾਨਦਾਰ ਪਲਾਨ ਪੇਸ਼ ਕੀਤੇ ਜਾ ਰਹੇ ਹਨ। BSNL ਨੇ ਹੁਣ ਸਸਤਾ ਪਲਾਨ ਲਾਂਚ ਕਰਕੇ ਵੱਡਾ ਧਮਾਕਾ ਕੀਤਾ ਹੈ। ਇਸ ਨੇ ਪ੍ਰਾਈਵੇਟ ਕੰਪਨੀਆਂ ਨੂੰ ਕੰਬਣੀ ਛੇੜ ਦਿੱਤੀ ਹੈ। BSNL ਦੇ ਨਵਾਂ  ਪਲਾਨ ਕਾਫੀ ਸਸਤਾ ਹੈ ਤੇ ਇਸ ਦੀ ਵੈਧਤਾ ਵੀ ਬਾਕੀਆਂ ਦੇ ਮੁਕਾਬਲੇ ਕਾਫੀ ਲੰਬੀ ਹੈ। BSNL ਕੰਪਨੀ ਦਾ ਇਹ ਸਰਕਾਰੀ ਪਲਾਨ 106 ਰੁਪਏ ਦਾ ਹੈ।



ਦਰਅਸਲ ਇੱਥੇ ਅਸੀਂ BSNL ਕੰਪਨੀ ਦੇ 106 ਰੁਪਏ ਵਾਲੇ ਸਰਕਾਰੀ ਪਲਾਨ ਬਾਰੇ ਗੱਲ ਕਰ ਰਹੇ ਹਾਂ। ਇਸ ਪਲਾਨ 'ਚ 84 ਦਿਨਾਂ ਦੀ ਵੈਧਤਾ ਹੈ। ਇਸ ਪਲਾਨ 'ਚ ਖਪਤਕਾਰਾਂ ਨੂੰ ਡਾਟਾ ਤੇ ਕਾਲਿੰਗ ਦੇ ਨਾਲ-ਨਾਲ ਹੋਰ ਸਹੂਲਤਾਂ ਵੀ ਮਿਲਦੀਆਂ ਹਨ। ਟੈਲੀਕਾਮ ਕੰਪਨੀ ਆਪਣੇ ਗਾਹਕਾਂ ਨੂੰ 84 ਦਿਨਾਂ ਲਈ 3GB ਡਾਟਾ ਦਾ ਲਾਭ ਦੇ ਰਹੀ ਹੈ। 


BSNL 106 ਪਲਾਨ 'ਚ ਕੰਪਨੀ ਆਪਣੇ ਗਾਹਕਾਂ ਨੂੰ 84 ਦਿਨਾਂ ਲਈ 3GB ਡਾਟਾ ਦਾ ਲਾਭ ਦੇ ਰਹੀ ਹੈ। ਇਸ ਡੇਟਾ ਦੀ ਕੋਈ ਰੋਜ਼ਾਨਾ ਸੀਮਾ ਨਹੀਂ। ਇਸ ਦਾ ਮਤਲਬ ਹੈ ਕਿ ਤੁਸੀਂ ਕਿਸੇ ਵੀ ਸਮੇਂ ਇਸ ਡੇਟਾ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਹਾਨੂੰ 100 ਮਿੰਟ ਫਰੀ ਕਾਲਿੰਗ ਮਿਲੇਗੀ ਜੋ ਤੁਸੀਂ ਕਿਸੇ ਵੀ ਨੈੱਟਵਰਕ 'ਤੇ ਵਰਤ ਸਕਦੇ ਹੋ। ਇਸ ਦੇ ਨਾਲ ਤੁਹਾਨੂੰ 60 ਦਿਨਾਂ ਲਈ BSNL ਟਿਊਨਜ਼ ਦੀ ਸਹੂਲਤ ਵੀ ਮਿਲੇਗੀ। ਇਸ ਪਲਾਨ ਦਾ ਉਹ ਗਾਹਕਾਂ ਫਾਇਦਾ ਉਠਾ ਸਕਦੇ ਹਨ ਜਿਨ੍ਹਾਂ ਨੂੰ ਵਧੇਰੇ ਵੈਧਤਾ ਦੀ ਲੋੜ ਹੈ।


ਜੇਕਰ ਅਸੀਂ ਜੀਓ 119 ਪਲਾਨ ਦੀ ਤੁਲਨਾ BSNL 106 ਪਲਾਨ ਨਾਲ ਕਰੀਏ ਤਾਂ ਅਸੀਂ ਦੇਖਾਂਗੇ ਕਿ ਇੱਥੇ BSNL ਦੇ ਮੁਕਾਬਲੇ ਘੱਟ ਵੈਧਤਾ ਉਪਲਬਧ ਹੈ। ਜੀਓ ਪਲਾਨ ਸਿਰਫ 14 ਦਿਨਾਂ ਦੀ ਮਿਆਦ ਵਾਲਾ ਹੈ। ਅਸੀਮਤ ਕਾਲਿੰਗ ਆਫਰ ਦੇ ਨਾਲ ਹੀ ਹਰ ਦਿਨ 1.5 GB ਡੇਟਾ ਮਿਲਦਾ ਹੈ। 300 SMS ਤੇ Jio ਐਪਸ ਦੀ ਫਰੀ ਸਬਸਕ੍ਰਿਪਸ਼ਨ ਨਾਲ ਉਪਲਬਧ ਹੈ।