ਭਾਰਤ ਸੰਚਾਰ ਨਿਗਮ ਲਿਮਟਿਡ (BSNL) ਆਪਣੀ ਇੱਕ ਸਰਵਿਸ ਬੰਦ ਕਰਨ ਜਾ ਰਹੀ ਹੈ, ਜਿਸ ਨਾਲ ਲੱਖਾਂ ਗਾਹਕਾਂ 'ਤੇ ਅਸਰ ਪੈਣ ਵਾਲਾ ਹੈ। ਦਰਅਸਲ, ਸਰਕਾਰੀ ਟੈਲੀਕਾਮ ਕੰਪਨੀ ਬਿਹਾਰ ਦੀ ਰਾਜਧਾਨੀ ਪਟਨਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਆਪਣੀ 3ਜੀ ਸੇਵਾ ਬੰਦ ਕਰ ਰਹੀ ਹੈ। ਪਹਿਲੇ ਪੜਾਅ 'ਚ ਕੰਪਨੀ ਨੇ ਮੋਤੀਹਾਰੀ, ਕਟਿਹਾਰ, ਖਗੜੀਆ ਅਤੇ ਮੁੰਗੇਰ ਆਦਿ ਜ਼ਿਲ੍ਹਿਆਂ 'ਚ ਇਸ ਸਰਵਿਸ ਨੂੰ ਬੰਦ ਕਰ ਦਿੱਤਾ ਸੀ। ਹੁਣ ਇਹ ਸਰਵਿਸ 15 ਜਨਵਰੀ ਤੋਂ ਪਟਨਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਬੰਦ ਕਰ ਦਿੱਤੀ ਜਾਵੇਗੀ।



3ਜੀ ਸੇਵਾ ਦੇ ਬੰਦ ਹੋਣ ਦਾ ਸਭ ਤੋਂ ਜ਼ਿਆਦਾ ਅਸਰ 3ਜੀ ਸਿਮ ਰੱਖਣ ਵਾਲੇ ਗਾਹਕਾਂ 'ਤੇ ਪਵੇਗਾ। ਸਰਵਿਸ ਬੰਦ ਹੋਣ ਤੋਂ ਬਾਅਦ ਉਹ ਆਪਣੇ ਮੋਬਾਈਲ 'ਤੇ ਇੰਟਰਨੈਟ ਡੇਟਾ ਦਾ ਮਜ਼ਾ ਨਹੀਂ ਲੈ ਸਕਣਗੇ। ਉਹ ਸਿਰਫ਼ ਕਾਲ ਅਤੇ SMS ਕਰ ਸਕਣਗੇ। BSNL ਦੇ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿੱਚ 4G ਨੈੱਟਵਰਕ ਨੂੰ ਅਪਡੇਟ ਕੀਤਾ ਗਿਆ ਹੈ। ਇਸੇ ਲਈ 3G ਸੇਵਾ ਬੰਦ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਕੰਪਨੀ ਇਸ ਸਾਲ ਦੇਸ਼ ਭਰ ਵਿੱਚ 4G ਨੈੱਟਵਰਕ ਨੂੰ ਅਪਗ੍ਰੇਡ ਕਰਨ ਅਤੇ 5G ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ਦੇ ਨਾਲ ਅੱਗੇ ਵਧ ਰਹੀ ਹੈ।



ਹੁਣ 3G ਸਿਮ ਹੋਵੇਗਾ ਬੰਦ?


ਜੇਕਰ 3G ਸਿਮ ਯੂਜ਼ਰਸ ਡਾਟਾ ਦਾ ਆਨੰਦ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਿਮ ਬਦਲਣਾ ਹੋਵੇਗਾ। ਕੰਪਨੀ ਬਿਨਾਂ ਕਿਸੇ ਲਾਗਤ ਤੋਂ 3G ਸਿਮ ਦੀ ਥਾਂ 4G ਸਿਮ ਦੇ ਰਹੀ ਹੈ। ਇਸ ਸਿਮ 'ਤੇ ਭਵਿੱਖ 'ਚ 5G ਡਾਟਾ ਵੀ ਕੰਮ ਕਰੇਗਾ। ਯੂਜ਼ਰਸ BSNL ਦਫਤਰ ਜਾ ਕੇ ਆਪਣਾ ਸਿਮ ਬਦਲ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਆਪਣਾ ਪਛਾਣ ਪੱਤਰ ਆਪਣੇ ਨਾਲ ਰੱਖਣਾ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਦੇਸ਼ ਦੇ ਕਈ ਹੋਰ ਹਿੱਸਿਆਂ ਵਿੱਚ ਵੀ ਆਪਣੀ 3G ਸੇਵਾ ਬੰਦ ਕਰ ਦਿੱਤੀ ਹੈ, ਜਿਸ ਤੋਂ ਬਾਅਦ ਲੋਕਾਂ ਨੂੰ ਆਪਣਾ ਸਿਮ ਬਦਲਣਾ ਪਿਆ ਸੀ।


BSNL ਦੇ ਗਾਹਕਾਂ ਵਿੱਚ ਹੋਇਆ ਵਾਧਾ


ਹਾਲ ਹੀ 'ਚ ਸਰਕਾਰੀ ਟੈਲੀਕਾਮ ਕੰਪਨੀ ਦੇ ਗਾਹਕਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਇਸ ਕਰਕੇ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਦੇ ਮਹਿੰਗੇ ਰੀਚਾਰਜ ਪਲਾਨ ਹਨ। ਪ੍ਰਾਈਵੇਟ ਕੰਪਨੀਆਂ ਨੇ ਆਪਣੇ ਰੀਚਾਰਜ ਪਲਾਨ ਦੀ ਕੀਮਤ ਕਈ ਗੁਣਾ ਵਧਾ ਦਿੱਤੀ ਹੈ। ਇਸ ਤੋਂ ਪ੍ਰੇਸ਼ਾਨ ਹੋ ਕੇ  ਗਾਹਕ BSNL ਦੀਆਂ ਸੇਵਾਵਾਂ ਨੂੰ ਚੁਣ ਰਹੇ ਹਨ।