Budget Friendly Iphone: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ। ਐਪਲ ਜਲਦ ਹੀ ਬਜਟ ਫ੍ਰੈਂਡਲੀ ਆਈਫੋਨ ਲਾਂਚ ਕਰ ਸਕਦਾ ਹੈ। ਚਰਚਾ ਹੈ ਕਿ ਕੰਪਨੀ iPhone SE 4 ਦੀ ਤਰਜ਼ਾ ਉਪਰ ਨਵਾਂ ਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫੋਨ ਦਾ ਨਾਂ iPhone 16E ਹੋ ਸਕਦਾ ਹੈ। ਉਂਝ ਕੰਪਨੀ ਨੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ। ਇਹ ਨਵੇਂ A18 ਬਾਇਓਨਿਕ ਚਿੱਪਸੈੱਟ ਨਾਲ ਲੈਸ ਹੋ ਸਕਦਾ ਹੈ। ਇਸ 'ਚ ਐਪਲ ਇੰਟੈਲੀਜੈਂਸ ਦੇ ਫੀਚਰਸ ਵੀ ਦਿੱਤੇ ਜਾ ਸਕਦੇ ਹਨ। ਹਾਲਾਂਕਿ, ਉਨ੍ਹਾਂ ਦਾ ਦਾਇਰਾ ਸੀਮਤ ਹੋਵੇਗਾ।
ਐਪਲ ਦੀ ਸਸਤੇ ਆਈਫੋਨ ਲਿਆਉਣ ਦੀ ਤਿਆਰੀ
ਟੈਕ ਮੀਡੀਆ ਰਿਪੋਰਟਾਂ ਮੁਤਾਬਕ ਐਪਲ ਇੱਕ ਬਜਟ ਅਨੁਕੂਲ (ਸਸਤਾ) ਆਈਫੋਨ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਦੇ 2025 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਵਿਸ਼ਵ ਪੱਧਰ 'ਤੇ ਲਾਂਚ ਹੋਣ ਦੀ ਉਮੀਦ ਹੈ। ਐਪਲ ਨੇ ਆਖਰੀ ਵਾਰ ਆਈਫੋਨ SE 3 ਨੂੰ 2022 ਵਿੱਚ ਪੇਸ਼ ਕੀਤਾ ਸੀ। ਐਪਲ ਆਉਣ ਵਾਲੇ ਆਈਫੋਨ ਨੂੰ ਕਿਹੜੇ ਫੀਚਰਾਂ ਨਾਲ ਲਾਂਚ ਕਰ ਸਕਦਾ ਹੈ? ਇਸ ਮਾਡਲ ਦੀ ਕੀਮਤ ਕਿੰਨੀ ਹੋ ਸਕਦੀ ਹੈ? ਆਓ ਜਾਣਦੇ ਹਾਂ ਇਸ ਦੇ ਪੂਰੇ ਵੇਰਵੇ।
iPhone SE 4 ਜਾਂ iPhone 16E ਨਵੇਂ A18 Bionic ਚਿੱਪਸੈੱਟ ਨਾਲ ਲੈਸ ਹੋ ਸਕਦਾ ਹੈ। ਇਸ 'ਚ ਐਪਲ ਇੰਟੈਲੀਜੈਂਸ ਦੇ ਫੀਚਰਸ ਵੀ ਦਿੱਤੇ ਜਾ ਸਕਦੇ ਹਨ। ਹਾਲਾਂਕਿ ਉਨ੍ਹਾਂ ਦਾ ਦਾਇਰਾ ਘੱਟ ਹੋਵੇਗਾ। ਮਤਲਬ ਕਿ ਇਸ 'ਚ ਸਿਰਫ ਕੁਝ AI ਫੀਚਰ ਹੀ ਮਿਲਣਗੇ। ਡਿਵਾਈਸ 'ਚ 6.1-ਇੰਚ ਦੀ OLED ਡਿਸਪਲੇਅ ਹੋਣ ਦੀ ਉਮੀਦ ਹੈ, ਜਿਸ ਦਾ ਡਿਜ਼ਾਈਨ iPhone 14 ਵਰਗਾ ਹੋਵੇਗਾ। ਇਸ ਦੇ ਨਾਲ ਹੀ ਪਹਿਲੀ ਵਾਰ, ਇਸ ਵਿੱਚ ਪਿਛਲੇ ਪਾਸੇ ਇੱਕ ਡੁਅਲ-ਕੈਮਰਾ ਸੈੱਟਅੱਪ ਹੋ ਸਕਦਾ ਹੈ, ਕਿਉਂਕਿ ਪਿਛਲੇ ਸਾਰੇ SE ਮਾਡਲਾਂ ਵਿੱਚ ਇੱਕ ਸਿੰਗਲ ਰੀਅਰ ਕੈਮਰਾ ਸੀ।
ਕੀਮਤ ਕਿੰਨੀ ਹੋ ਸਕਦੀ?
ਦੱਖਣੀ ਕੋਰੀਆ ਦੇ ਇੱਕ ਬਲਾਗਰ ਨੇ ਕਥਿਤ ਤੌਰ 'ਤੇ iPhone SE 4 ਦੀ ਸੰਭਾਵੀ ਕੀਮਤ ਦਾ ਖੁਲਾਸਾ ਕੀਤਾ ਹੈ। ਇਸ ਕਫਾਇਤੀ ਮਾਡਲ ਦੀ ਕੀਮਤ KRW 800,000 ਹੋ ਸਕਦੀ ਹੈ, ਜੋ ਲਗਪਗ 46,000 ਰੁਪਏ ਹੈ। ਇਸ ਦੌਰਾਨ ਸੰਯੁਕਤ ਰਾਜ ਵਿੱਚ ਸੰਭਾਵੀ ਲਾਂਚ ਕੀਮਤ 2022 ਵਿੱਚ ਜਾਰੀ ਕੀਤੇ iPhone SE 3 ਲਈ USD 429 ਦੇ ਮੁਕਾਬਲੇ USD 449 ਤੇ USD 549 ਦੇ ਵਿਚਕਾਰ ਹੋਣ ਦੀ ਉਮੀਦ ਹੈ।
48MP ਰੀਅਰ ਕੈਮਰਾ
ਆਉਣ ਵਾਲੇ iPhone SE 4 ਦੀ ਕੀਮਤ ਵਧ ਸਕਦੀ ਹੈ। ਇਸ 'ਚ ਕਈ ਨਵੀਆਂ ਚੀਜ਼ਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਇਸ ਦੀ ਕੀਮਤ ਮਹਿੰਗੀ ਹੋ ਜਾਵੇਗੀ। ਇਸ 'ਚ 5ਜੀ ਕਨੈਕਟੀਵਿਟੀ ਲਈ ਸਪੋਰਟ ਹੋਵੇਗਾ। ਇਸ 'ਚ 48MP ਦਾ ਰਿਅਰ ਕੈਮਰਾ ਹੋਣ ਦੀ ਸੰਭਾਵਨਾ ਹੈ। ਇਸ 'ਚ eSIM ਸਪੋਰਟ, LPDDR5X ਰੈਮ ਤੇ USB ਟਾਈਪ-ਸੀ ਪੋਰਟ ਵੀ ਦਿੱਤਾ ਜਾਵੇਗਾ।