Call me when you see this message Scam: ਵਟਸਐਪ 'ਤੇ ਇਕ ਨਵੇਂ ਕਿਸਮ ਦਾ ਸਕੈਮ ਚੱਲ ਰਿਹਾ ਹੈ, ਜਿਸ ਵਿਚ ਠੱਗ ਲੋਕਾਂ ਨੂੰ ਕਾਲ ਕਰਕੇ ਕਹਿੰਦੇ ਹਨ ਕਿ ਉਹ US ਦੀ ਇਕ ਕੰਪਨੀ ਤੋਂ ਗੱਲ ਕਰ ਰਹੇ ਹਨ ਅਤੇ ਲੋਕਾਂ ਨੂੰ ਨੌਕਰੀਆਂ ਦਾ ਝੂਠਾ ਵਾਅਦਾ ਕਰਕੇ ਆਪਣੇ ਜਾਲ ਵਿਚ ਫਸਾਉਂਦੇ ਹਨ। ਸਕੈਮਰਸ ਲੋਕਾਂ ਨੂੰ ਕਾਲ ਅਤੇ ਐਸਐਮਐਸ ਕਰਨ ਲਈ US ਦੇ ਮੋਬਾਈਲ ਨੰਬਰ ਦੀ ਵਰਤੋਂ ਕਰ ਰਹੇ ਹਨ।


ਇਹ ਸਕੈਮਰ ਲੋਕਾਂ ਨੂੰ ਕੰਮ ਨਾਲ ਜੁੜੇ ਮਹੱਤਵਪੂਰਨ ਲੋਕ ਹੋਣ ਦਾ ਦਿਖਾਵਾ ਕਰਦੇ ਹਨ, ਜਿਵੇਂ ਕਿ ਬੌਸ ਜਾਂ ਸਹਿ-ਕਰਮਚਾਰੀ ਅਤੇ ਕਈ ਵਾਰ ਵੱਡੀਆਂ ਕੰਪਨੀਆਂ ਦੇ ਸੀਨੀਅਰ ਐਗਜ਼ੀਕਿਊਟਿਵ ਅਤੇ ਇਸ ਤਰ੍ਹਾਂ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਂਦੇ ਹਨ।


ਆਈਏਐਨਐਸ ਦੀ ਰਿਪੋਰਟ ਦੇ ਅਨੁਸਾਰ ਇੱਕ ਕਰਮਚਾਰੀ ਜੋ ਮੁੱਖ ਸ਼ਹਿਰ ਵਿੱਚ ਇੱਕ ਵੱਡੀ ਮੀਡੀਆ ਕੰਪਨੀ ਵਿੱਚ ਕੰਮ ਕਰਦਾ ਹੈ, ਉਸ ਨੂੰ ਕਈ ਫਰਜ਼ੀ ਅੰਤਰਰਾਸ਼ਟਰੀ ਕਾਲ ਆਈਆਂ।


ਸਕੈਮਰ ਕਾਲ ‘ਤੇ ਆਪਣੇ ਆਪ ਨੂੰ ਕਿਸੇ ਕੰਪਨੀ ਦਾ ਵੱਡਾ ਅਧਿਕਾਰੀ ਦੱਸਦਾ ਹੈ ਅਤੇ ਵਿਅਕਤੀ ਤੋਂ ਕੰਮ ਸਬੰਧੀ ਗੱਲ ਕਰਨ ਦੀ ਇਜਾਜ਼ਤ ਮੰਗਦਾ ਹੈ। ਸਕੈਮਰ ਲੋਕਾਂ ਨੂੰ ਮੈਸੇਜ ਵੀ ਕਰ ਰਹੇ ਹਨ ਜਿਸ ਵਿੱਚ ਲਿਖਿਆ ਹੈ ਕਿ 'ਜਦੋਂ ਤੁਸੀਂ ਫਰੀ ਹੋਵੋ ਤਾਂ ਮੈਨੂੰ ਕਾਲ ਕਰੋ...।' ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਫਰਜ਼ੀ ਕਾਲ US ਦੇ ਨੰਬਰਾਂ ਤੋਂ ਆਉਂਦੀ ਹੈ, ਜਿਸ ਵਿੱਚ ਅਟਲਾਂਟਾ, ਜਾਰਜੀਆ ਦਾ ਕੋਡ +1 (404) ਅਤੇ +1 (404) ਸ਼ਿਕਾਗੋ, ਇਲੀਨੋਇਸ ਦਾ ਕੋਡ +1 (773) ਨਜ਼ਰ ਆ ਰਿਹਾ ਹੈ।


ਇਹ ਵੀ ਪੜ੍ਹੋ: ਕੇਰਲ 'ਚ ਖੁੱਲ੍ਹਿਆ ਭਾਰਤ ਦਾ ਪਹਿਲਾ AI ਸਕੂਲ, ਜਾਣੋ ਕਿੰਝ ਹੈ ਬਾਕੀ ਸਕੂਲਾਂ ਤੋਂ ਵੱਖ !


ਸੁਰੱਖਿਅਤ ਰਹਿਣ ਲਈ ਫੋਨ ਚ ਕਰੋ ਇਹ ਸੈਟਿੰਗ


ਦੱਸ ਦਈਏ ਕਿ ਪਿਛਲੇ ਮਹੀਨੇ ਭਾਰਤ 'ਚ ਕਈ ਲੋਕਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਕਈ ਕਾਲ ਅਤੇ ਐੱਸ.ਐੱਮ.ਐੱਸ. ਆਏ ਸਨ। ਇਸ ਤੋਂ ਬਾਅਦ ਵਟਸਐਪ ਨੇ ਕਾਰਵਾਈ ਕੀਤੀ ਅਤੇ ਅਜਿਹੇ ਸਾਰੇ ਨੰਬਰਾਂ ਨੂੰ ਬਲਾਕ ਕਰਨਾ ਸ਼ੁਰੂ ਕਰ ਦਿੱਤਾ ਸੀ।


ਸਕੈਮਰਸ ਲੋਕਾਂ ਨੂੰ ਫਰਜ਼ੀ ਕਾਲਰ ਅਤੇ ਕੰਪਨੀ ਦੇ ਅਧਿਕਾਰੀ ਦੱਸ ਕੇ ਧੋਖਾ ਦਿੰਦੇ ਹਨ ਅਤੇ ਫਿਰ ਉਨ੍ਹਾਂ ਦੇ ਪੈਸੇ ਅਤੇ ਨਿੱਜੀ ਵੇਰਵੇ ਚੋਰੀ ਕਰਦੇ ਹਨ। ਇਹ ਸਭ ਤੁਹਾਡੇ ਨਾਲ ਨਹੀਂ ਹੋਣਾ ਚਾਹੀਦਾ, ਇਸ ਲਈ ਹਮੇਸ਼ਾ ਪਹਿਲਾਂ ਆਪਣੇ ਸਾਹਮਣੇ ਵਾਲੇ ਵਿਅਕਤੀ ਦੀ ਪੁਸ਼ਟੀ ਕਰੋ ਅਤੇ ਫਿਰ ਹੀ ਕੋਈ ਵੀ ਵੇਰਵਾ ਸਾਂਝਾ ਕਰੋ।


WhatsApp ਦੀਆਂ ਤਮਾਮ ਪ੍ਰਾਈਵੇਸੀ ਸੈਟਿੰਗ ਜਿਵੇਂ 2FA, ਸਾਈਲੈਂਟ ਕਾਲ ਫਰੋਮ ਅਨਨੋਨ ਨੰਬਰ ਆਦਿ ਨੂੰ ਆਨ ਕਰਕੇ ਰੱਖੋ ਤਾਂਕਿ ਤੁਸੀਂ ਸੇਫ ਰਹੋ। ਜੇਕਰ ਤੁਹਾਨੂੰ ਵੀ ਕਦੇ ਕਿਸੇ ਵਿਦੇਸ਼ੀ ਨੰਬਰ ਤੋਂ ਕਾਲ ਆਉਂਦੀ ਹੈ ਤਾਂ ਉਸ ਕਾਲ ਨੂੰ ਨਾ ਚੁੱਕੋ ਤੇ ਨਾ ਹੀ ਮੈਸੇਜ ਦਾ ਰਿਪਲਾਈ ਜਾਂ ਲਿੰਕ ‘ਤੇ ਕਲਿੱਕ ਕਰੋ। ਅਜਿਹੇ ਨੰਬਰਾਂ ਦੀ ਤੁਰੰਤ ਰਿਪੋਰਟ ਤੇ ਬਲਾਕ ਕਰੋ।


ਇਹ ਵੀ ਪੜ੍ਹੋ: AI ਦੀ ਮਦਦ ਨਾਲ ਪਹਿਲਾਂ ਬਣਾਈ ਜਾ ਰਹੀ ਤੁਹਾਡੇ ਰਿਸ਼ਤੇਦਾਰਾਂ ਦੀ ਆਵਾਜ਼, ਫਿਰ Fraud ਕਰ ਰਹੇ ਠੱਗ, ਬਚਣ ਲਈ ਤੁਸੀਂ ਕਰੋ ਇਹ ਕੰਮ