ਨਵੀਂ ਦਿੱਲੀ: ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਸਮਾਰਟਫੋਨ ਹੈਕਰਾਂ ਦਾ ਸ਼ਿਕਾਰ ਨਾ ਬਣੇ, ਤਾਂ ਤੁਹਾਨੂੰ ਆਪਣੇ ਡਿਵਾਈਸ ਨੂੰ ਸੁਰੱਖਿਅਤ ਕਰਨ ਲਈ ਕੁਝ ਸਾਵਧਾਨੀਆਂ ਵਰਤਣੀਆਂ ਹੋਣਗੀਆਂ। ਇਸ ਲਈ, ਤੁਹਾਨੂੰ ਆਪਣੇ ਗੂਗਲ ਖਾਤੇ ਤੋਂ ਤੀਜੀ ਧਿਰ ਦੀਆਂ ਸਾਰੀਆਂ ਐਪਸ ਨੂੰ ਮਿਲੀ ਹੋਈ ਪਹੁੰਚ ਹਟਾਉਣੀ ਪਵੇਗੀ।
ਅਕਸਰ ਹੈਕਰ ਤੀਜੀ ਧਿਰ ਦੇ ਐਪਸ ਦੀ ਮਦਦ ਨਾਲ ਸਮਾਰਟਫੋਨ ਖਪਤਕਾਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਆਪਣੇ ਗੂਗਲ ਖਾਤੇ ਤੋਂ ਤੀਜੀ ਧਿਰ ਦੇ ਐਪਸ ਨੂੰ ਹਟਾ ਸਕਦੇ ਹੋ।
ਅਜਿਹੇ ਤੀਜੀ ਧਿਰ ਦੀਆਂ ਐਪਸ ਨੂੰ ਮਿਲੀ ਪਹੁੰਚ ਹਟਾਓ
· ਤੀਜੀ ਧਿਰ ਐਪ (Third Party App) ਤੱਕ ਪਹੁੰਚ ਹਟਾਉਣ ਲਈ, ਪਹਿਲਾਂ ਆਪਣੇ ਫੋਨ ਵਿੱਚ ਗੂਗਲ ਐਪ ਖੋਲ੍ਹੋ।
· ਚੇਤੇ ਰੱਖੋ ਕਿ ਗੂਗਲ ਐਪ ਨੂੰ ਖੋਲ੍ਹਣਾ ਹੈ, ਗੂਗਲ ਕ੍ਰੋਮ ਨਹੀਂ
· ਹੁਣ Google Account 'ਤੇ ਕਲਿੱਕ ਕਰੋ।
· ਅਜਿਹਾ ਕਰਨ ਤੋਂ ਬਾਅਦ Manage Google Account ਉੱਤੇ ਕਲਿੱਕ ਕਰੋ।
· ਹੁਣ ਇੱਥੇ ਤੁਹਾਨੂੰ ਬਹੁਤ ਸਾਰੀਆਂ ਸਲਾਈਡਾਂ ਮਿਲਣਗੀਆਂ। ਇਹਨਾਂ ਵਿਚੋਂ, ਤੁਹਾਨੂੰ Security ’ਤੇ ਕਲਿਕ ਕਰਨਾ ਪਏਗਾ।
· ਇੱਥੇ ਤੁਹਾਨੂੰ Manage Third Party Apps Access ਦਾ ਵਿਕਲਪ ਮਿਲੇਗਾ, ਇਸ 'ਤੇ ਕਲਿੱਕ ਕਰੋ।
· ਹੁਣ ਸਾਰੀਆਂ ਐਪਸ ਤੁਹਾਡੇ ਸਾਹਮਣੇ ਆਉਣਗੀਆਂ ਜਿਸ ਵਿੱਚ ਤੁਸੀਂ ਤੀਜੀ ਧਿਰ ਨੂੰ ਐਕਸੈੱਸ ਦਿੱਤਾ ਹੈ।
ਇਨ੍ਹਾਂ ਐਪਸ ਤੇ ਕਲਿਕ ਕਰਕੇ, ਤੁਸੀਂ ਐਕਸੈਸ ਹਟਾਓ ਤੇ ਕਲਿਕ ਕਰਕੇ ਪਹੁੰਚ ਬੰਦ ਕਰ ਸਕਦੇ ਹੋ।
ਪਤਾ ਕਰੋ ਕਿ ਕਿਹੜੀ ਐਪ ਕਿੰਨੀ ਥਾਂ ਦੀ ਵਰਤੋਂ ਕਰ ਰਿਹਾ ਹੈ
· ਪਹਿਲਾਂ ਸੈਟਿੰਗਜ਼ 'ਤੇ ਜਾਓ
· ਸੈਟਿੰਗਾਂ 'ਤੇ ਜਾਓ ਅਤੇ ਸਟੋਰੇਜ਼/ਮੈਮੋਰੀ' ਤੇ ਕਲਿੱਕ ਕਰੋ।
· ਸਟੋਰੇਜ ਲਿਸਟ ਵਿਚ ਤੁਸੀਂ ਇਹ ਵੇਖਣ ਦੇ ਯੋਗ ਹੋਵੋਗੇ ਕਿ ਕਿਹੜੀ ਸਮਗਰੀ ਫੋਨ ਦੀ ਸਭ ਤੋਂ ਜ਼ਿਆਦਾ ਸਟੋਰੇਜ ਸਪੇਸ ਖਪਤ ਕਰ ਰਹੀ ਹੈ।
· ਅੰਦਰੂਨੀ ਮੈਮੋਰੀ ਦੀ ਖਪਤ ਇਸ ਸੂਚੀ ਵਿਚ ਦਿਖਾਈ ਜਾਵੇਗੀ।
· ਫਿਰ ਮੈਮੋਰੀ ਤੇ ਕਲਿਕ ਕਰੋ।
· ਹੁਣ Memory Used by Apps 'ਤੇ ਕਲਿਕ ਕਰੋ।
· ਇਹ ਸੂਚੀ ਤੁਹਾਨੂੰ ਰੈਮ ਦੀ 4 ਇੰਟਰਵਲਜ਼ (3 ਘੰਟੇ, 6 ਘੰਟੇ, 12 ਘੰਟੇ ਤੇ 1 ਦਿਨ) ਵਿੱਚ ਐਪ ਦੀ ਵਰਤੋਂ ਦਿਖਾਏਗੀ।
· ਇਸ ਨਾਲ ਤੁਸੀਂ ਜਾਣ ਸਕੋਗੇ ਕਿ ਕਿਹੜਾ ਮੋਬਾਈਲ ਐਪ ਕਿੰਨੇ ਰੈਮ ਦੀ ਵਰਤੋਂ ਕਰ ਰਿਹਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :