CE symbol on Electronic Products: ਜਦੋਂ ਵੀ ਅਸੀਂ ਕੋਈ ਇਲੈਕਟ੍ਰਾਨਿਕ ਉਤਪਾਦ ਖਰੀਦਦੇ ਹਾਂ ਤਾਂ ਇਸ ਦੀ ਪੈਕਿੰਗ 'ਤੇ ਜ਼ਰੂਰ ਗੌਰ ਕਰਦੇ ਹਾਂ। ਜੇਕਰ ਤੁਸੀਂ ਕਦੇ ਇਸ ਦੀ ਪੈਕਿੰਗ ਨੂੰ ਗੌਰ ਨਾਲ ਦੇਖਿਆ ਹੈ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਹਰ ਉਤਪਾਦ 'ਤੇ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਲਿਖੀਆਂ ਹੁੰਦੀਆਂ ਹਨ। ਲਗਪਗ ਹਰ ਉਤਪਾਦ 'ਤੇ ਇੱਕ ਟੈਗ ਲਿਖਿਆ ਹੁੰਦਾ ਹੈ, 'CE'। ਬਹੁਤੇ ਲੋਕ ਇਸ ਨੂੰ ਨਜ਼ਰਅੰਦਾਜ਼ ਕਰਦੇ ਹਨ ਤੇ ਇਸ ਦਾ ਮਤਲਬ ਜਾਣਨਾ ਵੀ ਨਹੀਂ ਚਾਹੁੰਦੇ ਹਨ ਪਰ ਅੱਜ ਅਸੀਂ ਇਸ ਬਾਰੇ ਖਾਸ ਜਾਣਕਾਰੀ ਇਕੱਠੀ ਕੀਤੀ ਹੈ।
ਇਲੈਕਟ੍ਰੋਨਿਕ ਪ੍ਰੋਡਕਟਸ ਪਿੱਛੇ ਹੁੰਦਾ ਇਹ ਨਿਸ਼ਾਨ
ਤੁਹਾਡੇ ਮੋਬਾਈਲ ਦਾ ਚਾਰਜਰ ਹੋਵੇ ਜਾਂ ਲੈਪਟਾਪ ਚਾਰਜਰ ਹੋ, ਇਨ੍ਹਾਂ ਸਾਰਿਆਂ 'ਤੇ CE ਦਾ ਨਿਸ਼ਾਨ ਹੁੰਦਾ ਹੈ। ਅਸਲ 'ਚ ਇਹ ਇੱਕ ਵਿਸ਼ੇਸ਼ ਟੈਗ ਹੈ। ਆਓ ਜਾਣਦੇ ਹਾਂ ਇਸ ਦਾ ਕੀ ਮਤਲਬ ਹੈ...
ਕਦੋਂ ਹੋਈ ਸ਼ੁਰੂਆਤ?
ਯੂਰਪੀਅਨ ਦੇਸ਼ਾਂ 'ਚ ਸਾਲ 1985 'ਚ ਸਾਰੇ ਇਲੈਕਟ੍ਰਾਨਿਕ ਸਮਾਨ ਪਿੱਛੇ ਇਹ CE ਦਾ ਨਿਸ਼ਾਨ ਸ਼ੁਰੂ ਕੀਤਾ ਗਿਆ। ਹਾਲਾਂਕਿ ਪਹਿਲਾਂ ਇਹ ਨਿਸ਼ਾਨ CE ਦੀ ਬਜਾਏ EC ਹੁੰਦਾ ਸੀ। ਇਸ ਦਾ ਮਤਲਬ ਹੈ
'Conformite Europeenne.'
ਕਿਉਂ ਬਣਾਇਆ ਜਾਂਦਾ ਇਹ ਨਿਸ਼ਾਨ?
ਕਿਸੇ ਪ੍ਰੋਡਕਟ 'ਤੇ ਇਸ ਨਿਸ਼ਾਨ ਦੀ ਮੌਜੂਦਗੀ ਦਾ ਮਤਲਬ ਹੈ ਕਿ ਇਸ ਪ੍ਰੋਡਕਟ ਦਾ ਨਿਰਮਾਣ ਕਰਨ ਵਾਲੀ ਕੰਪਨੀ ਨੇ ਯੂਰਪ ਦੇ ਮਾਪਦੰਡਾਂ ਦਾ ਧਿਆਨ ਰੱਖਿਆ ਹੈ। ਦਰਅਸਲ, ਯੂਰਪ 'ਚ ਇਲੈਕਟ੍ਰਾਨਿਕ ਸਾਮਾਨ ਬਣਾਉਣ ਲਈ ਕੁਝ ਮਾਪਦੰਡ ਤੈਅ ਕੀਤੇ ਗਏ ਹਨ। ਜਿਵੇਂ ਕਿ ਇਲੈਕਟ੍ਰਾਨਿਕ ਸਮਾਨ ਲਈ 'ਲੋਅ ਵੋਲਟੇਜ਼ ਨਿਯਮ, ਸੁਰੱਖਿਆ ਅਤੇ ਵਾਤਾਵਰਣ ਦੀ ਸੁਰੱਖਿਆ'। ਜਿਨ੍ਹਾਂ ਪ੍ਰੋਡਕਟਸ 'ਤੇ CE ਲਿਖਿਆ ਹੁੰਦਾ ਹੈ, ਉਨ੍ਹਾਂ ਸਾਰੇ ਪ੍ਰੋਡਕਟਸ ਨੂੰ ਬਣਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ।
ਇੰਟਰਨੈਸ਼ਨਲ ਮਾਰਕੀਟ 'ਚ ਇਸ ਦੀ ਵੈਲਿਊ
ਇਸ ਨਿਸ਼ਾਨ ਦਾ ਮਤਲਬ ਹੈ ਕਿ ਕੰਪਨੀ ਇਸ ਨਿਸ਼ਾਨ ਵਾਲੇ ਪ੍ਰੋਡਕਟ ਨੂੰ ਕਾਨੂੰਨੀ ਤੌਰ 'ਤੇ ਬਾਜ਼ਾਰ 'ਚ ਵੇਚ ਸਕਦੀ ਹੈ ਤੇ ਅਜਿਹੇ ਪ੍ਰੋਡਕਟਸ ਨੂੰ ਦੂਜੇ ਦੇਸ਼ਾਂ 'ਚ ਐਕਸਪੋਰਟ ਵੀ ਕੀਤਾ ਜਾ ਸਕਦਾ ਹੈ।