CERT-In Issues Warning: ਭਾਰਤ ਸਰਕਾਰ ਨੇ ਕਰੋੜਾਂ ਐਂਡਰਾਇਡ ਉਪਭੋਗਤਾਵਾਂ ਲਈ ਇੱਕ ਮਹੱਤਵਪੂਰਨ ਸੁਰੱਖਿਆ ਚੇਤਾਵਨੀ ਜਾਰੀ ਕੀਤੀ ਹੈ। ਇਹ ਚੇਤਾਵਨੀ ਉਨ੍ਹਾਂ ਡਿਵਾਈਸਾਂ ਬਾਰੇ ਹੈ ਜੋ ਕੁਆਲਕਾਮ (Qualcomm) ਚਿੱਪਸੈੱਟਾਂ 'ਤੇ ਚੱਲਦੇ ਹਨ। ਇਹ ਚੇਤਾਵਨੀ CERT-In (ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ) ਦੁਆਰਾ ਜਾਰੀ ਕੀਤੀ ਗਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਡਿਵਾਈਸਾਂ ਵਿੱਚ ਗੰਭੀਰ ਸੁਰੱਖਿਆ ਖਾਮੀਆਂ ਪਾਈਆਂ ਗਈਆਂ ਹਨ। ਇਨ੍ਹਾਂ ਕਮਜ਼ੋਰੀਆਂ ਦੀ ਰਿਪੋਰਟ ਸਭ ਤੋਂ ਪਹਿਲਾਂ ਗੂਗਲ ਦੇ Threat ਵਿਸ਼ਲੇਸ਼ਣ ਸਮੂਹ ਦੁਆਰਾ ਕੀਤੀ ਗਈ ਸੀ।
CERT-In ਦੇ ਅਨੁਸਾਰ, ਇਨ੍ਹਾਂ ਸੁਰੱਖਿਆ ਖਾਮੀਆਂ ਦਾ ਫਾਇਦਾ ਉਠਾਉਂਦੇ ਹੋਏ, ਸਾਈਬਰ ਅਪਰਾਧੀ ਤੁਹਾਡੇ ਡਿਵਾਈਸ ਤੋਂ ਸੰਵੇਦਨਸ਼ੀਲ ਡੇਟਾ ਚੋਰੀ ਕਰ ਸਕਦੇ ਹਨ ਤੇ ਮਨਮਾਨੇ ਕੋਡਿੰਗ ਰਾਹੀਂ ਫੋਨ ਨੂੰ ਹੈਕ ਕਰ ਸਕਦੇ ਹਨ।
ਇਸ ਮਹੀਨੇ ਦੇ ਸੁਰੱਖਿਆ ਬੁਲੇਟਿਨ ਨੂੰ 'ਉੱਚ ਜੋਖਮ' ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਹ ਦੱਸਿਆ ਗਿਆ ਹੈ ਕਿ ਕੁਆਲਕਾਮ ਦੇ ਕਈ ਪ੍ਰਸਿੱਧ ਚਿੱਪਸੈੱਟਾਂ, GPU ਅਤੇ Wi-Fi ਮਾਡਮਾਂ ਵਿੱਚ ਇੱਕੋ ਸਮੇਂ ਕਈ ਗੰਭੀਰ ਖਾਮੀਆਂ ਪਾਈਆਂ ਗਈਆਂ ਹਨ। ਬੁਲੇਟਿਨ ਦੇ ਅਨੁਸਾਰ, ਸਨੈਪਡ੍ਰੈਗਨ 480+ 5G, ਸਨੈਪਡ੍ਰੈਗਨ 662, ਸਨੈਪਡ੍ਰੈਗਨ 8 Gen 2 ਅਤੇ ਇੱਥੋਂ ਤੱਕ ਕਿ ਹਾਲ ਹੀ ਵਿੱਚ ਆਏ ਸਨੈਪਡ੍ਰੈਗਨ 8 Gen 3 (2024 ਫਲੈਗਸ਼ਿਪ ਚਿੱਪ) ਵਰਗੇ ਮਾਡਲ ਵੀ ਪ੍ਰਭਾਵਿਤ ਹਨ। Qualcomm ਨੇ ਇਨ੍ਹਾਂ ਖਤਰਿਆਂ ਦੇ ਮੱਦੇਨਜ਼ਰ ਆਪਣੇ ਸਾਰੇ ਭਾਈਵਾਲਾਂ, ਉਪਭੋਗਤਾਵਾਂ ਅਤੇ ਵਪਾਰਕ ਗਾਹਕਾਂ ਨੂੰ ਸੁਚੇਤ ਕੀਤਾ ਹੈ।
Qualcomm ਨੇ ਹੁਣ ਤੱਕ ਕੀ ਕਦਮ ਚੁੱਕੇ ਹਨ?
CERT-In ਦੇ ਅਨੁਸਾਰ, Qualcomm ਇਨ੍ਹਾਂ ਖਤਰਿਆਂ ਤੋਂ ਜਾਣੂ ਹੈ ਤੇ ਇਹ ਡਰ ਹੈ ਕਿ ਇਨ੍ਹਾਂ ਵਿੱਚੋਂ ਕੁਝ ਖਾਮੀਆਂ ਦਾ ਪਹਿਲਾਂ ਹੀ ਸਾਈਬਰ ਅਪਰਾਧੀਆਂ ਦੁਆਰਾ ਸ਼ੋਸ਼ਣ ਕੀਤਾ ਜਾ ਸਕਦਾ ਹੈ।
ਐਂਡਰਾਇਡ ਉਪਭੋਗਤਾਵਾਂ ਨੂੰ ਕੀ ਕਰਨਾ ਚਾਹੀਦਾ ?
ਜੇਕਰ ਤੁਹਾਡਾ ਫੋਨ Qualcomm ਚਿੱਪਸੈੱਟ 'ਤੇ ਕੰਮ ਕਰਦਾ ਹੈ, ਤਾਂ ਤੁਰੰਤ ਮਈ 2025 ਐਂਡਰਾਇਡ ਸੁਰੱਖਿਆ ਇੰਸਟਾਲ ਕਰੋ। ਇਹ ਤੁਹਾਡੀ ਡਿਵਾਈਸ ਨੂੰ ਇਨ੍ਹਾਂ ਖਤਰਿਆਂ ਤੋਂ ਬਚਾ ਸਕਦਾ ਹੈ।
ਅਪਡੇਟ ਕਿਵੇਂ ਕਰੀਏ ?
ਫੋਨ ਦੀਆਂ ਸੈਟਿੰਗਾਂ 'ਤੇ ਜਾਓ
ਹੇਠਾਂ ਸਕ੍ਰੌਲ ਕਰੋ ਅਤੇ ਸਿਸਟਮ ਅਪਡੇਟਸ ਚੁਣੋ
ਅੱਪਡੇਟ ਲਈ ਚੈੱਕ 'ਤੇ ਟੈਪ ਕਰੋ
ਨਵਾਂ ਅਪਡੇਟ ਮਿਲਣ 'ਤੇ ਇੰਸਟਾਲ ਕਰੋ
ਫੋਨ ਰੀਬੂਟ ਕਰੋ
ਹੁਣ ਤੁਹਾਡਾ ਫੋਨ ਨਵੀਨਤਮ ਸੁਰੱਖਿਆ ਅਪਡੇਟ ਨਾਲ ਸੁਰੱਖਿਅਤ ਹੋਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :