Chandrayaan 3: ਹੁਣ ਤੋਂ ਕੁਝ ਘੰਟੇ ਬਾਅਦ ਚੰਦਰਯਾਨ ਚੰਦਰਮਾ ਵੱਲ ਵਧੇਗਾ ਅਤੇ ਤੁਸੀਂ ਘਰ ਬੈਠੇ ਇਸ ਲਾਂਚ ਈਵੈਂਟ ਨੂੰ ਦੇਖ ਸਕੋਗੇ। ਜੇ ਤੁਸੀਂ ਲਾਂਚ ਈਵੈਂਟ ਦੇਖਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ ਇਸਰੋ ਦੇ ਯੂਟਿਊਬ ਚੈਨਲ 'ਤੇ ਜਾਣਾ ਹੋਵੇਗਾ। ਚੰਦਰਯਾਨ ਦੀ ਲਾਂਚਿੰਗ ਤੋਂ ਪਹਿਲਾਂ ਫੂਡ ਡਿਲੀਵਰੀ ਕੰਪਨੀ ਜ਼ੋਮੈਟੋ ਨੇ ਇਸਰੋ ਦੇ ਅਧਿਕਾਰੀਆਂ ਲਈ ਖਾਸ ਡਿਸ਼ ਭੇਜੀ ਹੈ। ਕੰਪਨੀ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਦਰਅਸਲ, ਮਾਂ ਦੀ ਭੂਮਿਕਾ ਨਿਭਾਉਂਦੇ ਹੋਏ ਜ਼ੋਮੈਟੋ ਨੇ ਮਿਸ਼ਨ ਦੀ ਸਫਲਤਾ ਬਾਰੇ ਗੱਲ ਕੀਤੀ ਹੈ। ਜਿਸ ਤਰ੍ਹਾਂ ਹਰ ਮਾਂ ਕਿਸੇ ਇਮਤਿਹਾਨ ਜਾਂ ਕਿਸੇ ਵੀ ਮੰਜ਼ਿਲ 'ਤੇ ਜਾਣ ਤੋਂ ਪਹਿਲਾਂ ਆਪਣੇ ਬੱਚੇ ਨੂੰ ਦਹੀਂ ਅਤੇ ਚੀਨੀ ਖੁਆਉਂਦੀ ਹੈ, ਉਸੇ ਤਰ੍ਹਾਂ ਜ਼ੋਮੈਟੋ ਨੇ ਵੀ ਇਸਰੋ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਮਿਹਨਤ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।






ਕੰਪਨੀ ਨੇ ਟਵੀਟ ਕਰਕੇ ਲਿਖਿਆ ਕਿ ਉਹ ਇਸਰੋ ਲਈ ਦਹੀਂ-ਖੰਡ ਭੇਜ ਰਹੇ ਹਨ। ਫਿਲਹਾਲ ਇਹ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।


ਮਿਸ਼ਨ ਦਾ ਉਦੇਸ਼


ਅਸੀਂ ਤੁਹਾਨੂੰ ਦੱਸ ਦੇਈਏ, ਚੰਦਰਯਾਨ 3 ਮਿਸ਼ਨ ਚੰਦਰਯਾਨ-2 ਤੋਂ ਬਾਅਦ ਚੱਲਦਾ ਹੈ ਜਿੱਥੇ ਵਿਗਿਆਨੀਆਂ ਦਾ ਟੀਚਾ ਚੰਦਰਮਾ 'ਤੇ ਪਹੁੰਚਣਾ, ਲੈਂਡਰ ਦੀ ਵਰਤੋਂ ਕਰਦੇ ਹੋਏ ਚੰਦਰਮਾ ਦੀ ਸਤ੍ਹਾ 'ਤੇ ਸਾਫਟ-ਲੈਂਡਿੰਗ ਕਰਨਾ ਅਤੇ ਅਧਿਐਨ ਲਈ ਲੈਂਡਰ ਤੋਂ ਬਾਹਰ ਨਿਕਲਣ ਸਮੇਤ ਕਈ ਸਮਰੱਥਾਵਾਂ ਦਾ ਪ੍ਰਦਰਸ਼ਨ ਕਰਨਾ ਹੈ। ਵਿਗਿਆਨੀਆਂ ਦੇ ਮੁਤਾਬਕ ਸ਼ੁੱਕਰਵਾਰ ਨੂੰ ਦੁਪਹਿਰ 2.35 'ਤੇ ਲਿਫਟ-ਆਫ ਦੇ ਲਗਭਗ 16 ਮਿੰਟ ਬਾਅਦ, ਪ੍ਰੋਪਲਸ਼ਨ ਮਾਡਿਊਲ ਰਾਕੇਟ ਤੋਂ ਵੱਖ ਹੋ ਜਾਵੇਗਾ ਅਤੇ 170 ਕਿਲੋਮੀਟਰ ਦੀ ਦੂਰੀ ਵਾਲੇ ਅੰਡਾਕਾਰ ਚੱਕਰ ਵਿੱਚ ਧਰਤੀ ਦੇ 5-6 ਵਾਰ ਚੱਕਰ ਕੱਟੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :