OpenAI Server Down: OpenAI ਨੂੰ ਮੰਗਲਵਾਰ ਨੂੰ ਗੰਭੀਰ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਜਦੋਂ ਇਸਦੀਆਂ ਮੁੱਖ ਸੇਵਾਵਾਂ ChatGPT, Sora ਵੀਡੀਓ ਜਨਰੇਸ਼ਨ ਮਾਡਲ, ਅਤੇ ਡਿਵੈਲਪਰ APIs ਇੱਕੋ ਸਮੇਂ ਵਿੱਚ ਠੱਪ ਹੋ ਗਈਆਂ। ਇਸ ਕਰਕੇ ਲੱਖਾਂ ਯੂਜ਼ਰਸ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਮ ਆਲਟਮੈਨ ਦੀ ਅਗਵਾਈ ਵਾਲੀ ਕੰਪਨੀ ਨੇ ਅਧਿਕਾਰਤ ਤੌਰ 'ਤੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ ਸਿਸਟਮ "ਅਸਾਧਾਰਨ ਤੌਰ 'ਤੇ ਜ਼ਿਆਦਾ ਐਰਰ ਰੇਟ ਅਤੇ ਲੇਟੈਂਸੀ" ਦਰਜ ਕੀਤੀ ਜਾ ਰਹੀ ਹੈ।
ਕੰਪਨੀ ਨੇ ਇਹ ਵੀ ਕਿਹਾ ਕਿ ਉਹ ਇਨ੍ਹਾਂ ਤਕਨੀਕੀ ਖਾਮੀਆਂ ਦੇ ਸਰੋਤ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਇਸ ਦੇ ਹੱਲ ਲਈ ਕੰਮ ਕਰ ਰਹੀ ਹੈ। ਜ਼ਿਕਰਯੋਗ ਹੈ ਕਿ OpenAI ਨੇ 2025 ਦੇ ਅੰਤ ਤੱਕ ChatGPT ਉਪਭੋਗਤਾਵਾਂ ਦੀ ਗਿਣਤੀ ਨੂੰ 1 ਅਰਬ ਤੱਕ ਵਧਾਉਣ ਦਾ ਟੀਚਾ ਰੱਖਿਆ ਹੈ, ਅਜਿਹੀ ਸਥਿਤੀ ਵਿੱਚ ਅਜਿਹੇ ਵਿਘਨ ਉਨ੍ਹਾਂ ਲਈ ਚਿੰਤਾ ਦਾ ਵਿਸ਼ਾ ਬਣ ਸਕਦੇ ਹਨ।