Vivo V29e Launch Date: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਜਲਦ ਹੀ ਭਾਰਤ 'ਚ ਕੈਮਰਾ ਕੇਂਦਰਿਤ ਸਮਾਰਟਫੋਨ ਲਾਂਚ ਕਰ ਸਕਦੀ ਹੈ। ਲਾਂਚ ਕਰਨ ਤੋਂ ਪਹਿਲਾਂ, ਕੰਪਨੀ ਨੇ ਕਰਵਡ ਡਿਸਪਲੇਅ ਦੇ ਨਾਲ ਫੋਨ ਦੇ ਸਲਿਮ ਡਿਜ਼ਾਈਨ ਨੂੰ ਸਾਂਝਾ ਕੀਤਾ ਸੀ। ਇਸ ਦੌਰਾਨ ਵੀਵੋ ਨੇ ਫੋਨ ਦੇ ਕੈਮਰੇ ਦੀ ਡਿਟੇਲ ਸ਼ੇਅਰ ਕੀਤੀ ਹੈ। Vivo V29e ਨੂੰ ਡਿਊਲ ਕੈਮਰਾ ਸੈੱਟਅਪ ਨਾਲ ਲਾਂਚ ਕੀਤਾ ਜਾਵੇਗਾ ਜਿਸ 'ਚ ਪ੍ਰਾਇਮਰੀ ਕੈਮਰਾ 64MP ਦਾ ਹੋਵੇਗਾ। ਫਰੰਟ ਵਿੱਚ, ਤੁਹਾਨੂੰ ਸੈਲਫੀ ਅਤੇ ਰੀਲਾਂ ਸ਼ੂਟ ਕਰਨ ਲਈ ਇੱਕ 50MP ਕੈਮਰਾ ਮਿਲੇਗਾ। ਜੋ ਲੋਕ ਲਗਾਤਾਰ ਸੋਸ਼ਲ ਮੀਡੀਆ 'ਤੇ ਆਪਣੇ ਫਾਲੋਅਰਸ ਲਈ ਕੰਟੈਂਟ ਪੋਸਟ ਕਰਦੇ ਹਨ, ਉਨ੍ਹਾਂ ਲਈ ਇਹ ਸਮਾਰਟਫੋਨ ਵਧੀਆ ਵਿਕਲਪ ਹੈ ਕਿਉਂਕਿ ਇਸਦੀ ਕੈਮਰਾ ਕੁਆਲਿਟੀ ਰੀਲਜ਼ ਅਤੇ ਵੀਲੌਗ ਦੋਵਾਂ ਲਈ ਸਭ ਤੋਂ ਵਧੀਆ ਹੋਣ ਵਾਲੀ ਹੈ।


ਫੋਨ ਦਾ ਰੰਗ ਵੀ ਜਾਵੇਗਾ ਬਦਲ 


ਵੀਵੋ ਨੇ ਦੱਸਿਆ ਕਿ ਫਰੰਟ ਕੈਮਰੇ 'ਚ EYE AUTO-FOCUS ਫੀਚਰ ਹੈ ਜੋ ਵਿਸ਼ੇ 'ਤੇ ਸਹੀ ਤਰ੍ਹਾਂ ਫੋਕਸ ਕਰ ਸਕਦਾ ਹੈ। ਤੁਸੀਂ ਇਸ ਸਮਾਰਟਫੋਨ ਨੂੰ 2 ਕਲਰ ਵੇਰੀਐਂਟ 'ਚ ਖਰੀਦ ਸਕੋਗੇ। V29e ਆਰਟਿਸਟਿਕ ਰੈੱਡ ਵੇਰੀਐਂਟ ਨੂੰ ਰੰਗ ਬਦਲਣ ਵਾਲਾ ਗਲਾਸ ਪੈਨਲ ਮਿਲਦਾ ਹੈ ਜੋ ਰੰਗ ਨੂੰ ਕਾਲੇ ਵਿੱਚ ਬਦਲਦਾ ਹੈ। ਨੋਟ ਕਰੋ, ਰੰਗ ਉਦੋਂ ਹੀ ਬਦਲੇਗਾ ਜਦੋਂ ਪਿਛਲਾ ਪੈਨਲ UV ਰੋਸ਼ਨੀ ਦੇ ਸੰਪਰਕ ਵਿੱਚ ਆਵੇਗਾ।


ਕੀਮਤ ਅਤੇ ਸਪੈਸਿਕਸ


Vivo V29e ਆਕਰਸ਼ਕ ਡਿਜ਼ਾਇਨ ਅਤੇ ਕਰਵਡ ਡਿਸਪਲੇਅ ਦੇ ਨਾਲ, ਮੋਟੋਰੋਲਾ ਐਜ 40 ਵਰਗਾ ਦਿਖਾਈ ਦਿੰਦਾ ਹੈ। ਹਾਲਾਂਕਿ ਇਹ ਫੋਨ ਮੋਟੋਰੋਲਾ ਦੇ ਫੋਨ ਤੋਂ ਥੋੜ੍ਹਾ ਮੋਟਾ ਹੈ। ਇਸ ਦੀ ਮੋਟਾਈ 7.57 ਮਿਲੀਮੀਟਰ ਹੈ ਜਦਕਿ ਮੋਟੋਰੋਲਾ ਐਜ 40 ਦੀ ਮੋਟਾਈ 7.49 ਮਿਲੀਮੀਟਰ ਹੈ। ਜੇਕਰ ਲੀਕ ਦੀ ਮੰਨੀਏ ਤਾਂ ਸਮਾਰਟਫੋਨ 'ਚ ਤੁਸੀਂ 6.73-ਇੰਚ ਡਿਸਪਲੇ, 4,600mAh ਬੈਟਰੀ ਅਤੇ 8GB ਰੈਮ ਦੇ ਨਾਲ Qualcomm Snapdragon 480 Plus SoC ਦਾ ਸਪੋਰਟ ਲੈ ਸਕਦੇ ਹੋ। ਇਸ ਦੀ ਕੀਮਤ ਵੀਵੋ ਵੀ-ਸੀਰੀਜ਼ ਦੇ ਪੁਰਾਣੇ ਸਮਾਰਟਫੋਨ ਵਾਂਗ 30,000 ਰੁਪਏ ਤੋਂ ਘੱਟ ਹੋ ਸਕਦੀ ਹੈ। ਫੋਨ ਦਾ ਬੇਸ ਵੇਰੀਐਂਟ 25,000 ਰੁਪਏ ਤੋਂ ਸ਼ੁਰੂ ਹੋ ਸਕਦਾ ਹੈ। ਨੋਟ ਕਰੋ, ਇਹ ਜਾਣਕਾਰੀ ਲੀਕ 'ਤੇ ਆਧਾਰਿਤ ਹੈ। ਸਹੀ ਜਾਣਕਾਰੀ ਲਈ, ਤੁਹਾਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ।


ਇਹ ਸਮਾਰਟਫੋਨ ਵੀ ਜਲਦ ਹੀ ਕੀਤੇ ਜਾਣਗੇ ਲਾਂਚ 


  ਵੀਵੋ ਤੋਂ ਇਲਾਵਾ ਹੋਰ ਕੰਪਨੀਆਂ ਵੀ ਆਪਣੇ ਨਵੇਂ ਸਮਾਰਟਫੋਨ ਲਾਂਚ ਕਰਨ ਵਾਲੀਆਂ ਹਨ। ਇਸ ਵਿੱਚ Honor, IQ, Jio, Real Me ਆਦਿ ਸ਼ਾਮਲ ਹਨ। iQOO Z7 Pro 5G ਸਮਾਰਟਫੋਨ 31 ਅਗਸਤ ਨੂੰ ਲਾਂਚ ਹੋਵੇਗਾ। ਇਸ ਵਿੱਚ 66W ਫਾਸਟ ਚਾਰਜਿੰਗ ਦੇ ਨਾਲ 64MP OIS ਕੈਮਰਾ, MediaTek Dimensity 7200 SOC, 8GB RAM ਅਤੇ 4,600mAh ਬੈਟਰੀ ਮਿਲ ਸਕਦੀ ਹੈ।