Cooler Using Tips: ਪੰਜਾਬ ਵਿੱਚ ਕੜਾਕੇ ਦੀ ਗਰਮੀ ਪੈ ਰਹੀ ਹੈ ਅਤੇ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ। ਇਸ ਦੇ ਨਾਲ ਹੀ ਲੋਕਾਂ ਦਾ ਜਿਉਣਾ ਮੁਸ਼ਕਿਲ ਹੋ ਗਿਆ ਹੈ। ਉੱਥੇ ਹੀ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਏਸੀ ਜਾਂ ਕੂਲਰ ਖਰੀਦ ਰਹੇ ਹਨ ਪਰ ਕਈ ਲੋਕਾਂ ਦਾ ਇੰਨਾ ਬਜਟ ਨਹੀਂ ਹੁੰਦਾ ਹੈ ਕਿ ਉਹ ਏਸੀ ਖਰੀਦ ਲੈਣ ਜਿਸ ਕਰਕੇ ਉਹ ਕੂਲਰ ਖਰੀਦਦੇ ਹਨ। ਪਰ ਤੁਹਾਨੂੰ ਦੱਸ ਦਈਏ ਕਿ ਏਸੀ ਵਾਂਗ ਕੂਲਰ ਦੀ ਰੇਟਿੰਗ ਹੁੰਦੀ ਹੈ। ਜੇਕਰ ਤੁਸੀਂ ਸਹੀ ਰੇਟਿੰਗ ਦਾ ਏਸੀ ਲੈ ਕੇ ਆਉਂਦੇ ਹੋ ਤਾਂ ਤੁਹਾਡਾ ਬਿਜਲੀ ਦਾ ਖਰਚਾ ਵੀ ਬਚੇਗਾ ਅਤੇ ਨੁਕਸਾਨ ਹੋਣ ਤੋਂ ਵੀ ਬਚੇਗਾ।

ਆਹ ਕੂਲਰ ਬਚਾਏਗਾ ਬਿਜਲੀ

ਜੇਕਰ ਤੁਹਾਡੇ ਕੋਲ ਗਰਮੀਆਂ ਵਿੱਚ ਏਸੀ ਖਰੀਦਣ ਦਾ ਬਜਟ ਨਹੀਂ ਹੈ ਅਤੇ ਤੁਸੀਂ ਇੱਕ ਕੂਲਰ ਖਰੀਦਣ ਜਾ ਰਹੇ ਹੋ। ਤਾਂ ਜਿਸ ਤਰ੍ਹਾਂ ਤੁਸੀਂ ਰੇਟਿੰਗ ਦੇਖ ਕੇ ਏਸੀ ਖਰੀਦਦੇ ਹੋ। ਇਸੇ ਤਰ੍ਹਾਂ, ਤੁਹਾਨੂੰ ਕੂਲਰ ਵੀ ਖਰੀਦਣਾ ਚਾਹੀਦਾ ਹੈ। ਤੁਹਾਨੂੰ ਦੱਸ ਦਈਏ ਕਿ ਘੱਟ ਰੇਟਿੰਗ ਵਾਲਾ ਕੂਲਰ ਜ਼ਿਆਦਾ ਬਿਜਲੀ ਦੀ ਖਪਤ ਕਰੇਗਾ। ਜਦੋਂ ਕਿ ਹਾਈ ਰੇਟਿੰਗ ਵਾਲਾ ਕੂਲਰ ਬਿਜਲੀ ਦੀ ਬਚਤ ਕਰੇਗਾ।

ਯਾਨੀ, ਜੇਕਰ ਤੁਸੀਂ 5 ਸਟਾਰ ਰੇਟਿੰਗ ਵਾਲਾ ਕੂਲਰ ਲੈਕੇ ਆਉਂਦੇ ਹੋ, ਤਾਂ ਉਹ ਘੱਟ ਬਿਜਲੀ ਦੀ ਖਪਤ ਕਰੇਗਾ। ਜਦੋਂ ਤੁਸੀਂ 3 ਸਟਾਰ ਰੇਟਿੰਗ ਵਾਲਾ ਕੂਲਰ ਲਿਆਉਂਦੇ ਹੋ ਜਾਂ ਫਿਰ 2 ਸਟਾਰ ਰੇਟਿੰਗ ਵਾਲਾ ਕੂਲਰ ਲੈਕੇ ਆਉਂਦੇ ਹੋ। ਤਾਂ ਉਹ ਔਸਤਨ, 5 ਸਟਾਰ ਰੇਟਿੰਗ ਵਾਲੇ ਕੂਲਰ ਨਾਲੋਂ ਜ਼ਿਆਦਾ ਬਿਜਲੀ ਦੀ ਖਪਤ ਕਰੇਗਾ। ਇਸ ਕਾਰਨ ਬਿਜਲੀ ਦਾ ਬਿੱਲ ਜ਼ਿਆਦਾ ਆਵੇਗਾ।

ਕੂਲਰ ਚਲਾਉਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

ਕੂਲਰ ਚਲਾਉਣ ਵੇਲੇ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਿਸ ਕਾਰਨ ਤੁਹਾਡਾ ਕੂਲਰ ਹੋਰ ਵੀ ਠੰਡੀ ਹਵਾ ਦੇਵੇਗਾ। ਕੂਲਰ ਨੂੰ ਹਮੇਸ਼ਾ ਖੁੱਲ੍ਹੀ ਖਿੜਕੀ ਜਾਂ ਦਰਵਾਜ਼ੇ ਦੇ ਨੇੜੇ ਰੱਖੋ ਤਾਂ ਜੋ ਤਾਜ਼ੀ ਹਵਾ ਅੰਦਰ ਜਾ ਸਕੇ। ਕੂਲਰ ਦੀ ਵਰਤੋਂ ਕਰਦੇ ਸਮੇਂ, ਕਮਰੇ ਦੀ ਹਵਾਦਾਰੀ ਦਾ ਧਿਆਨ ਰੱਖੋ। ਕਿਉਂਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਨਮੀਂ ਵਧ ਜਾਵੇਗੀ। ਇਸ ਤੋਂ ਇਲਾਵਾ, ਜੇਕਰ ਤੁਸੀਂ ਚਾਹੋ ਤਾਂ ਕੂਲਰ ਦੇ ਪਾਣੀ ਵਿੱਚ ਬਰਫ਼ ਵੀ ਪਾ ਸਕਦੇ ਹੋ ਤਾਂ ਜੋ ਹਵਾ ਹੋਰ ਵੀ ਠੰਡੀ ਹੋ ਸਕੇ।

ਜੇਕਰ ਤੁਹਾਡਾ ਕਮਰਾ ਵੱਡਾ ਹੈ ਅਤੇ ਤੁਹਾਡਾ ਕੂਲਰ ਖਿੜਕੀ 'ਚ ਰੱਖਿਆ ਹੋਇਆ ਹੈ ਤਾਂ ਇਸ ਦੀ ਠੰਢੀ ਹਵਾ ਪੂਰੇ ਕਮਰੇ ਤੱਕ ਨਹੀਂ ਪਹੁੰਚ ਪਾਉਂਦੀ। ਇਸ ਲਈ ਤੁਸੀਂ ਪੱਖਾ ਵੀ ਚਲਾ ਸਕਦੇ ਹੋ। ਤਾਂ ਜੋ ਕੂਲਰ ਦੀ ਠੰਢੀ ਹਵਾ ਪੂਰੇ ਕਮਰੇ ਵਿੱਚ ਬਰਾਬਰ ਫੈਲ ਸਕੇ।