ਕੋਰੋਨਾਵਾਇਰਸ: ਇਸ ਸਾਲ ਐਪਲ ਦਾ ਆਈਫੋਨ 12 ਲਾਂਚ ਕਰਨ ‘ਚ ਹੋ ਸਕਦੀ ਤਿੰਨ ਮਹੀਨੇ ਦੇਰੀ
ਏਬੀਪੀ ਸਾਂਝਾ | 27 Mar 2020 09:23 PM (IST)
ਇਸ ਸਾਲ ਲਾਂਚ ਹੋਣ ਵਾਲੇ ਐਪਲ ਦੇ ਸਮਾਰਟਫੋਨ ‘ਚ ਤਿੰਨ ਮਹੀਨੇ ਦੀ ਦੇਰੀ ਹੋ ਸਕਦੀ ਹੈ। ਐਪਲ ਮਈ ਤੱਕ ਇਸ ਬਾਰੇ ਅੰਤਮ ਫੈਸਲਾ ਲੈ ਸਕਦੀ ਹੈ।
ਨਵੀਂ ਦਿੱਲੀ: ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਨੇ ਤਬਾਹੀ ਮਚਾਈ ਹੋਈ ਹੈ। ਇਸਦਾ ਅਸਰ ਸਮਾਰਟਫੋਨ ਬਾਜ਼ਾਰ 'ਤੇ ਵੀ ਪਿਆ ਹੈ। ਪ੍ਰੀਮੀਅਮ ਸਮਾਰਟਫੋਨ ਕੰਪਨੀ ਐਪਲ ਵੀ ਇਸ ਕੜੀ ‘ਚ ਨਹੀਂ ਬਚੀ। ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਐਪਲ ਦੇ ਆਉਣ ਵਾਲੇ ਆਈਫੋਨ 12 ਦੇ ਲਾਂਚ ਵਿੱਚ ਦੇਰੀ ਹੋ ਸਕਦੀ ਹੈ। ਦੱਸ ਦਈਏ ਕਿ ਸਾਲ ਦੇ ਅੰਤ ਵਿੱਚ ਐਪਲ ਇੱਕ ਵੱਡਾ ਇਵੈਂਟ ਕਰਕੇ ਆਪਣੇ ਨਵੇਂ ਆਈਫੋਨ ਲਾਂਚ ਕਰਦਾ ਹੈ। ਨਿੱਕੇਈ ਏਸ਼ੀਅਨ ਰੀਵਿਊ ਰਿਪੋਰਟ ਵਿੱਚ ਕਿਹਾ ਗਿਆ ਹੈ, " ਕੋਰੋਨਾਵਾਇਰਸ ਦੇ ਤਬਾਹੀ ਦੇ ਕਾਰਨ ਐਪਲ ਆਪਣੇ ਨਵੇਂ ਆਈਫੋਨ 2020 ਦੇ ਲਾਂਚ ਵਿੱਚ ਤਿੰਨ ਮਹੀਨੇ ਦੇਰੀ ਕਰ ਸਕਦੀ ਹੈ। ਉਤਪਾਦਨ ਦੀ ਘਾਟ ਕਾਰਨ ਐਪਲ ਵੀ ਚਿੰਤਤ ਹੈ।“ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਈ ਹੋਰ ਸਮਾਰਟਫੋਨ ਕੰਪਨੀਆਂ ਨੇ ਆਪਣੇ 5 ਜੀ ਫੋਨ ਬਾਜ਼ਾਰ ਵਿੱਚ ਲਾਂਚ ਕੀਤੇ ਹਨ। ਐਪਲ ਨੂੰ ਉਨ੍ਹਾਂ ਦੇ ਹਿੱਟ ਕਰਨ ਤੋਂ ਪਹਿਲਾਂ ਆਪਣਾ ਨਵਾਂ ਆਈਫੋਨ ਲਾਂਚ ਕਰਨ ਦੀ ਜ਼ਰੂਰਤ ਹੈ। ਜੇ ਐਪਲ ਆਈਫੋਨ 12 ਦੇ ਲਾਂਚ ਵਿੱਚ ਦੇਰੀ ਕਰਦਾ ਹੈ, ਤਾਂ ਕੰਪਨੀ 5ਜੀ ਦੀ ਦੌੜ ਵਿੱਚ ਹੁਆਵੇਈ ਅਤੇ ਸੈਮਸੰਗ ਤੋਂ ਪਿੱਛੇ ਹੋ ਸਕਦੀ ਹੈ।