ਨਵੀਂ ਦਿੱਲੀ: Apple ਦੇ ਪਹਿਲੇ 5G ਸਮਾਰਟਫ਼ੋਨ iPhone 12 ਸੀਰੀਜ਼ ਨੂੰ ਬਹੁਤ ਪਸੰਦ ਕੀਤਾ ਗਿਆ ਸੀ। iPhone 12 ਦੀ ਜ਼ਬਰਦਸਤ ਸੇਲ ਕਾਰਨ Apple ਦੀ ਰਿਕਾਰਡ ਕਮਾਈ ਹੋਈ ਸੀ, ਪਰ ਹੁਣ ਗਾਹਕਾਂ ਦਾ iPhone 12 ਸੀਰੀਜ਼ ਦੇ ਸਮਾਰਟਫ਼ੋਨ ਤੋਂ ਮੋਗ ਭੰਗ ਹੋ ਗਿਆ ਹੈ।
ਦੱਸ ਦੇਈਏ ਕਿ ਐਪਲ ਨਵੇਂ iphone 13 ਦੇ ਲਾਂਚ ਦੀ ਤਿਆਰੀ ਕਰ ਰਿਹਾ ਹੈ। ਅਜਿਹੀ ਸਥਿਤੀ 'ਚ ਇੱਕ ਰਿਪੋਰਟ ਦੇ ਹਵਾਲੇ ਤੋਂ ਇਹ ਖੁਲਾਸਾ ਹੋਇਆ ਹੈ ਕਿ ਮੌਜੂਦਾ iphone ਦੇ ਲਗਪਗ 44 ਫ਼ੀਸਦੀ ਗਾਹਕਾਂ ਨੂੰ ਉਨ੍ਹਾਂ ਦਾ ਪੁਰਾਣਾ ਫ਼ੋਨ ਪਸੰਦ ਨਹੀਂ, ਜੋ ਆਪਣੇ ਪੁਰਾਣੇ ਫ਼ੋਨ ਨੂੰ ਆਉਣ ਵਾਲੇ iphone 13 ਮਾਡਲ ਨਾਲ ਬਦਲਣਾ ਚਾਹੁੰਦੇ ਹਨ।
43.7 ਫ਼ੀਸਦੀ ਅਪਕਮਿੰਗ iphone 13 ਨੂੰ ਖਰੀਦਣਾ ਚਾਹੁੰਦੇ
SellCell ਦੇ ਇੱਕ ਨਵੇਂ ਸਰਵੇਖਣ ਅਨੁਸਾਰ ਮੌਜੂਦਾ 43.7 ਫ਼ੀਸਦੀ ਆਈਫੋਨ ਯੂਜਰਾਂ ਨੇ ਕਿਹਾ ਹੈ ਕਿ ਉਹ ਨਵਾਂ iPhone 13 ਸਮਾਰਟਫ਼ੋਨ ਖਰੀਦਣ ਦੀ ਯੋਜਨਾ ਬਣਾ ਰਹੇ ਹਨ। ਜਦਕਿ 2.7 ਫ਼ੀਸਦੀ iPhone 12 ਸਮਾਰਟਫ਼ੋਨ ਯੂਜਰਾਂ ਨੇ ਅਪਕਮਿੰਗ iPhone 13 ਸਮਾਰਟਫੋਨ ਨੂੰ ਖਰੀਦਣ ਵਿੱਚ ਦਿਲਚਸਪੀ ਦਿਖਾਈ ਹੈ। ਜਦਕਿ 56.3 ਫੀਸਦੀ ਲੋਕਾਂ ਨੇ ਅਪਕਮਿੰਗ iPhone 13 ਬਾਰੇ ਕੋਈ ਦਿਲਚਸਪੀ ਨਹੀਂ ਵਿਖਾਈ।
ਲੀਕ ਹੋਈ ਰਿਪੋਰਟ 'ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਉਣ ਵਾਲਾ iPhone 13 'ਚ ਹਾਇਰ ਰਿਫ਼ਰੈੱਸ਼ ਡਿਸਪਲੇਅ, ਅੰਡਰ ਡਿਸਪਲੇਅ ਟਚ ਆਈਡੀ, ਆਲਵੈਲ ਆਨ ਡਿਸਪਲੇਅ ਤੇ ਛੋਟੀ ਨੈਚ ਡਿਸਪਲੇਅ ਦਾ ਸਪੋਰਟ ਦਿੱਤਾ ਜਾਵੇਗਾ।
27.3 ਫ਼ੀਸਦੀ ਲੋਕ Apple Watch Series 7 ਖਰੀਦਣਾ ਚਾਹੁੰਦੇ
ਪਿਛਲੇ ਸਾਲ ਲਾਂਚ ਕੀਤੇ ਗਏ iPhone 13 ਦੀ ਤਰ੍ਹਾਂ ਆਉਣ ਵਾਲੇ iPhone 13 ਨੂੰ ਚਾਰ ਰੰਗਾਂ ਵਿੱਚ ਲਾਂਚ ਕੀਤਾ ਜਾ ਸਕਦਾ ਹੈ। iPhone 13 ਮਿੰਨੀ ਨੂੰ 5.4 ਇੰਚ, iPhone 13 6.1 ਇੰਚ, iPhone 13 ਪ੍ਰੋ 6.1 ਇੰਚ ਤੇ iPhone 13 ਪ੍ਰੋ ਮੈਕਸ ਨੂੰ 6.7 ਇੰਚ ਡਿਸਪਲੇ ਸਪੋਰਟ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।
38.2 ਫ਼ੀਸਦੀ ਲੋਕਾਂ ਨੇ ਸਟੈਂਡਰਡ iPhone 13, iPhone 13 ਪ੍ਰੋ ਮੈਕਸ ਲਈ 30.8 ਫੀਸਦੀ ਅਤੇ iPhone 13 ਪ੍ਰੋ ਸਮਾਰਟਫੋਨ ਲਈ 24 ਫੀਸਦੀ ਖਰੀਦਣ 'ਚ ਦਿਲਚਸਪੀ ਦਿਖਾਈ ਹੈ, ਜਦੋਂ ਕਿ ਸਿਰਫ 7 ਫ਼ੀਸਦੀ ਲੋਕ ਆਈਫੋਨ 13 ਮਿੰਨੀ ਖਰੀਦਣਾ ਚਾਹੁੰਦੇ ਹਨ। ਇਸੇ ਤਰ੍ਹਾਂ ਆਈਫੋਨ ਦੇ 27.3 ਫ਼ੀਸਦੀ ਯੂਜਰਾਂ ਨੇ ਕਿਹਾ ਕਿ ਉਹ Apple Watch Series 7 ਖਰੀਦਣਾ ਚਾਹੁੰਦੇ ਹਨ। ਜਦਕਿ 12.9 ਫੀਸਦੀ ਲੋਕਾਂ ਨੇ ਤੀਜੀ ਪੀੜ੍ਹੀ ਦੇ Apple AirPods ਨੂੰ ਖਰੀਦਣ ਵਿੱਚ ਦਿਲਚਸਪੀ ਵਿਖਾਈ ਹੈ।
ਗਾਹਕਾਂ ਦਾ ਆਈਫੋਨ ਤੋਂ ਮੋਹ ਭੰਗ, 44% ਕਸਟਮਰ ਖਰੀਦਣਗੇ ਨਵਾਂ ਸਮਾਰਟਫੋਨ
ਏਬੀਪੀ ਸਾਂਝਾ
Updated at:
11 Aug 2021 10:26 AM (IST)
Apple ਦੇ ਪਹਿਲੇ 5G ਸਮਾਰਟਫ਼ੋਨ iPhone 12 ਸੀਰੀਜ਼ ਨੂੰ ਬਹੁਤ ਪਸੰਦ ਕੀਤਾ ਗਿਆ ਸੀ। iPhone 12 ਦੀ ਜ਼ਬਰਦਸਤ ਸੇਲ ਕਾਰਨ Apple ਦੀ ਰਿਕਾਰਡ ਕਮਾਈ ਹੋਈ ਸੀ, ਪਰ ਹੁਣ ਗਾਹਕਾਂ ਦਾ iPhone 12 ਸੀਰੀਜ਼ ਦੇ ਸਮਾਰਟਫ਼ੋਨ ਤੋਂ ਮੋਗ ਭੰਗ ਹੋ ਗਿਆ ਹੈ।
Iphone
NEXT
PREV
Published at:
11 Aug 2021 10:26 AM (IST)
- - - - - - - - - Advertisement - - - - - - - - -