Cyber Attack in Srilanka: ਸ਼੍ਰੀਲੰਕਾ ਪੁਲਿਸ ਦੇ ਸੋਸ਼ਲ ਮੀਡੀਆ ਅਕਾਊਂਟ ਅਤੇ ਸਰਕਾਰ ਦੇ ਪ੍ਰਿੰਟਰ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਮੰਗਲਵਾਰ ਨੂੰ ਸਾਈਬਰ ਅਟੈਕ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਟਿੱਕਟੌਕ ਅਤੇ ਐਕਸ 'ਤੇ ਹਮਲਾ ਕੀਤਾ ਗਿਆ। ਪਰ ਇਸ ਤੋਂ ਬਾਅਦ ਯੂਟਿਊਬ ਨੂੰ ਛੱਡ ਕੇ ਬਾਕੀ ਸਭ ਕੁਝ ਬਹਾਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੈਕਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਾਂਚ ਜਾਰੀ ਹੈ।
ਪੁਲਿਸ ਬੁਲਾਰੇ ਨੇ ਦਿੱਤੀ ਇਹ ਜਾਣਕਾਰੀ
ਪੁਲਿਸ ਬੁਲਾਰੇ ਅਤੇ ਸੁਪਰਡੈਂਟ ਕੇਬੀ ਮਨਥੁੰਗਾ ਨੇ ਕਿਹਾ, “ਸਾਡੇ YouTube, Facebook, Instagram, TikTok ਅਤੇ X (ਪਹਿਲਾਂ ਟਵਿੱਟਰ) 'ਤੇ ਸਾਈਬਰ ਹਮਲੇ ਹੋਏ। ਹੁਣ ਤੱਕ ਅਸੀਂ ਯੂਟਿਊਬ ਨੂੰ ਛੱਡ ਕੇ ਸਾਰੇ ਪਲੇਟਫਾਰਮਾਂ 'ਤੇ ਆਪਣਾ ਕੰਟਰੋਲ ਬਹਾਲ ਕਰ ਲਿਆ ਹੈ, ਉਨ੍ਹਾਂ ਕਿਹਾ ਕਿ ਹੈਕਰ ਦੀ ਪਛਾਣ ਕੀਤੀ ਜਾ ਰਹੀ ਹੈ।
ਸਰਕਾਰੀ ਵਿਭਾਗ ਦੀ ਵੈੱਬਸਾਈਟ ਵੀ ਹੈਕ
ਸਰਕਾਰੀ ਏਜੰਸੀ 'ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ' (CERT) ਅਨੁਸਾਰ ਪੁਲਿਸ ਦੇ ਸੋਸ਼ਲ ਮੀਡੀਆ ਖਾਤਿਆਂ ਤੋਂ ਇਲਾਵਾ ਸਰਕਾਰੀ ਪ੍ਰਿੰਟਰ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਨੂੰ ਵੀ ਹੈਕ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਮਲੇ ਕਰਨ ਦੇ ਪਿੱਛੇ ਕਿਹੜਾ ਗਰੁੱਪ ਹੈ, ਇਸ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ। ਸੀਈਆਰਟੀ ਨੇ ਕਿਹਾ ਕਿ ਜਿਸ ਵੈੱਬਸਾਈਟ 'ਤੇ ਸਾਰੇ ਸਰਕਾਰੀ ਪ੍ਰਕਾਸ਼ਨ ਅਤੇ ਮੁੱਖ ਘੋਸ਼ਣਾਵਾਂ ਪ੍ਰਕਾਸ਼ਿਤ ਹੁੰਦੀਆਂ ਹਨ, ਉਸ ਦੀ ਉਲੰਘਣਾ ਕੀਤੀ ਗਈ।
ਕ੍ਰਾਈਮ ਐਕਸਪਰਟ ਦਿੰਦੇ ਆਹ ਸਲਾਹ
ਕ੍ਰਾਈਮ ਐਕਸਪਰਟ ਦੇ ਮੁਤਾਬਕ ਇਸ ਡਿਜੀਟਲ ਯੁੱਗ ਵਿੱਚ ਸਾਈਬਰ ਅਪਰਾਧ ਦੇ ਮਾਮਲੇ ਵਧੇ ਹਨ। ਇਸ ਤੋਂ ਸੁਰੱਖਿਅਤ ਰਹਿਣ ਦਾ ਤਰੀਕਾ ਇਹ ਹੈ ਕਿ ਤੁਸੀਂ ਜਾਗਰੂਕ ਰਹੋ ਅਤੇ ਕਿਸੇ ਵੀ ਅਜਨਬੀ ਨਾਲ ਆਪਣੀ ਜਾਣਕਾਰੀ ਸਾਂਝੀ ਕਰਨ ਤੋਂ ਬਚੋ। ਮਾਹਿਰਾਂ ਅਨੁਸਾਰ ਜੇਕਰ ਬੱਚਿਆਂ ਨਾਲ ਕੋਈ ਘਪਲਾ ਹੁੰਦਾ ਹੈ ਤਾਂ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਜਾਗਰੂਕ ਕਰਨ। ਕਿਉਂਕਿ ਲੁਟੇਰੇ ਕਈ ਵਾਰ ਬੱਚਿਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਨਿਸ਼ਾਨਾ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਬਲੈਕਮੇਲ ਕਰਕੇ ਪੈਸੇ ਵਸੂਲਣ ਦੀ ਕੋਸ਼ਿਸ਼ ਕਰਦੇ ਹਨ।