ਸਾਈਬਲ ਨੇ ਸ਼ੁੱਕਰਵਾਰ ਨੂੰ ਇੱਕ ਬਲਾੱਗ ਵਿੱਚ ਕਿਹਾ, “29.1 ਮਿਲੀਅਨ ਭਾਰਤੀ ਨੌਕਰੀ ਪੇਸ਼ਾਂ ਲੋਕਾਂ ਦੀ ਨਿੱਜੀ ਜਾਣਕਾਰੀ ਫਰੀ ‘ਚ ਡੀਪ ਵੈੱਬ ਵਿੱਚ ਲੀਕ ਕੀਤੀ ਗਈ ਹੈ। ਅਸੀਂ ਆਮ ਤੌਰ ‘ਤੇ ਇਸ਼ ਤਰ੍ਹਾਂ ਦੇ ਲੀਕ ਨੂੰ ਹਰ ਸਮੇਂ ਵੇਖਦੇ ਹਾਂ। ਜੋ ਡਾਟਾ ਲੀਕ ਹੋਇਆ ਹੈ, ਉਸ ਵਿੱਚ ਬਹੁਤ ਸਾਰੇ ਲੋਕ ਹਨ। ਇਸ਼ ‘ਚ ਉਨ੍ਹਾਂ ਦੀ ਸਿੱਖਿਆ ਅਤੇ ਘਰ ਦੇ ਪਤੇ ਨਾਲ ਜੁੜੀ ਜਾਣਕਾਰੀ ਸ਼ਾਮਲ ਕੀਤੀ ਗਈ ਹੈ। ਹੋਰ ਜਾਣਕਾਰੀ ਮਿਲਣ 'ਤੇ ਪੋਸਟ ਨੂੰ ਅਪਡੇਟ ਕੀਤਾ ਜਾਵੇਗਾ।“
ਭਾਰਤ ਦੀਆਂ ਕੁਝ ਵੱਡੀਆਂ ਨੌਕਰੀਆਂ ਵਾਲੀਆਂ ਵੈਬਸਾਈਟਾਂ ਦੇ ਨਾਂ ਦੇ ਫੋਲਡਰ ਵੀ ਸਾਈਬਲ ਵਲੋਂ ਪੋਸਟ ਕੀਤੇ ਗਏ ਸਕ੍ਰੀਨਸ਼ਾਟ 'ਤੇ ਦਿਖਾਈ ਦਿੱਤੇ। ਇਹ ਫਰਮ ਲੀਕ ਹੋਣ ਦੇ ਸਰੋਤ ਦਾ ਪਤਾ ਲਗਾ ਰਹੀ ਹੈ। ਸਾਈਬਰ ਇੰਟੈਲੀਜੈਂਸ ਫਰਮ ਨੇ ਕਿਹਾ ਕਿ ਲੋਕਾਂ ਦੀ ਨਿੱਜੀ ਜਾਣਕਾਰੀ ਵਿਚ ਉਨ੍ਹਾਂ ਦਾ ਈਮੇਲ, ਫੋਨ, ਘਰ ਦਾ ਪਤਾ ਅਤੇ ਕੰਮ ਦਾ ਤਜਰਬਾ ਸ਼ਾਮਲ ਹੁੰਦਾ ਹੈ। ਸਾਈਬਰ ਇੰਟੈਲੀਜੈਂਸ ਫਰਮ ਦਾ ਕਹਿਣਾ ਹੈ ਕਿ ਸਾਈਬਰ ਅਪਰਾਧੀ ਹਮੇਸ਼ਾਂ ਅਜਿਹੀਆਂ ਨਿੱਜੀ ਜਾਣਕਾਰੀ ਦੀ ਭਾਲ ਕਰਦੇ ਰਹਿੰਦੇ ਹਨ, ਤਾਂ ਜੋ ਉਹ ਜੁਰਮ ਨੂੰ ਵਧਾਵਾ ਦੇ ਸਕਣ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904