PUBG ਦੇ ਪ੍ਰਸ਼ੰਸਕਾਂ ’ਚ ਇਸ ਗੱਲ ਦੀ ਖ਼ੁਸ਼ੀ ਹੈ ਕਿ ਹੁਣ Battleground Mobile India ਭਾਰਤ ਵਿੱਚ ਲਾਂਚ ਹੋਣ ਜਾ ਰਹੀ ਹੈ ਪਰ ਇਸ ਦੀ ਆਸ ਲਾ ਕੇ ਬੈਠੇ ਪ੍ਰਸ਼ੰਸਕਾਂ ਨੂੰ ਝਟਕਾ ਲੱਗਾ ਹੈ। ਪਬਜੀ ਤੋਂ ਬਾਅਦ ਹੁਣ ਇਸ ਗੇਮ ਨੂੰ ਵੀ ਬੈਨ ਕਰਨ ਦੀ ਮੰਗ ਉੱਠਣ ਲੱਗੀ ਹੈ। ਦਰਅਸਲ, ਯਕੇਂਦਰੀ ਮੰਤਰੀ ਤੇ ਅਰੁਣਾਚਲ ਪ੍ਰਦੇਸ਼ ਦੇ ਵਿਧਾਇਕ Ninong Ering ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ Battleground Mobile India ਉੱਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਅਨੁਸਾਰ ਇਹ ਗੇਮ PUBG ਦਾ ਹੀ ਵਰਜ਼ਨ ਹੈ।

 



 

Ering ਦਾ ਕਹਿਣਾ ਹੈ ਕਿ ‘ਬੈਟਲਗ੍ਰਾਊਂਡ ਮੋਬਾਈਲ ਇੰਡੀਆ’ ਬਣਾਉਣ ਵਾਲੀ ਕੰਪਨੀ ਨੇ ਉਸੇ ਕੰਪਨੀ Tencent ਦੀ ਹੀ ਮੁਲਾਜ਼ਮਾਂ ਨੂੰ ਹਾਇਰ ਕੀਤਾ ਹੈ, ਜੋ ਚੀਨ ਦੀ ਕੰਪਨੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਕ੍ਰਾਫ਼ਟਨ ਵੱਲੋਂ ਘਰੇਲੂ ਗੇਮਿੰਗ ਕੰਪਨੀ Nodwin ’ਚ ਲਗਪਗ 22.4 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਹੈ ਤੇ ਇਹ ਇੱਕ ਗੰਭੀਰ ਵਿਸ਼ਾ ਹੈ।

ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?

ਸ਼ੁਰੂ ਹੋਈ ਪ੍ਰੀ-ਰਜਿਸਟ੍ਰੇਸ਼ਨ
ਦੱਸ ਦੇਈਏ ਕਿ Battleground Mobile India ਦੇਸ਼ ’ਚ ਕਦੋਂ ਲਾਂਚ ਕੀਤੀ ਜਾਵੇਗੀ। ਇਸ ਦਾ ਪੱਕਾ ਪਤਾ ਹਾਲੇ ਨਹੀਂ ਲੱਗਾ ਹੈ। ਉਂਝ ਕ੍ਰਾਫ਼ਟਨ ਨੇ ਗੇਮ ਲਈ ਪ੍ਰੀ-ਰਜਿਸਟ੍ਰੇਸ਼ਨ ਲਿੰਕ ਨੂੰ 18 ਮਈ ਤੋਂ ਖੋਲ੍ਹ ਦਿੱਤਾ ਹੈ। ਪ੍ਰੀ-ਰਜਿਸਟ੍ਰੇਸ਼ਨ ਸ਼ੁਰੂ ਹੋਣ ਤੋਂ ਬਾਅਦ ਅਜਿਹੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਜੇ ਸਭ ਕੁਝ ਠੀਕ ਰਿਹਾ, ਤਾਂ ਇਹ ਗੇਮ ਅਗਲੇ ਮਹੀਨੇ ਲਾਂਚ ਹੋ ਸਕਦੀ ਹੈ।

 ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ

ਇਸ ਦਿਨ ਹੋ ਸਕਦੀ ਗੇਮ ਲਾਂਚ
ਮੀਡੀਆ ਰਿਪੋਰਟਾਂ ਮੁਤਾਬਕ Battlegrounds Mobile India ਨੂੰ ਭਾਰਤ ’ਚ ਆਉਂਦੀ 10 ਜੂਨ ਨੂੰ ਲਾਂਚ ਕੀਤਾ ਜਾ ਸਕਦਾ ਹੈ। ਲਾਂਚ ਤੋਂ ਪਹਿਲਾਂ ਗੇਮ ਦੇ ਬੀਟਾ ਫ਼ਾਰਮੈਟ ਨੂੰ ਕੁਝ ਸਮੇਂ ਲਈ ਪੇਸ਼ ਕੀਤਾ ਜਾਵੇਗਾ। ਹਾਲੇ ਫ਼ਿਲਹਾਲ ਭਾਰਤ ਦੇ ਐਂਡ੍ਰਾੱਇਡ ਯੂਜ਼ਰਜ਼ ਲਈ ਗੇਮ ਦਾ ਪ੍ਰੀ-ਰਜਿਸਟ੍ਰੇਸ਼ਨ ਸ਼ੁਰੂ ਕੀਤਾ ਗਿਆ ਹੈ, ਜਦ ਕਿ iOS ਯੂਜ਼ਰਜ਼ ਲਈ ਪਬਜੀ ਦੇ ਇਸ ਨਵੇਂ ਰੂਪ ਨੂੰ ਤਿਆਰ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਜੂਨ ਮਹੀਨੇ ’ਚ ਐਂਡ੍ਰਾੱਇਡ ਦੇ ਨਾਲ-ਨਾਲ iOS ਯੂਜ਼ਰਜ਼ ਲਈ ਵੀ ਇਸ ਨੂੰ ਲਾਂਚ ਕੀਤਾ ਜਾ ਸਕਦਾ ਹੈ।

 

 

 



 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ