DeepSeek AI Tools: ਤਕਨੀਕੀ ਦੁਨੀਆ ਵਿੱਚ ਹਲਚਲ ਮਚਾ ਦੇਣ ਵਾਲੇ ਚੀਨੀ ਸਟਾਰਟਅੱਪ DeepSeek ਦੇ AI ਟੂਲ ਬਾਰੇ ਹੁਣ ਕਈ ਸਵਾਲ ਉੱਠ ਰਹੇ ਹਨ। ਹੁਣ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਜਿਸ ਤੋਂ ਪਤਾ ਲੱਗਿਆ ਹੈ ਕਿ ਇਸ ਦੀ ਪ੍ਰੋਗਰਾਮਿੰਗ ਵਿੱਚ ਇੱਕ ਕੋਡ ਛੁਪਿਆ ਹੋਇਆ ਹੈ ਜਿਸ ਰਾਹੀਂ ਉਪਭੋਗਤਾ ਦਾ ਡੇਟਾ ਸਿੱਧਾ ਚੀਨੀ ਸਰਕਾਰ ਕੋਲ ਜਾ ਰਿਹਾ ਹੈ। ਇਸ ਤੋਂ ਬਾਅਦ ਡੀਪਸੀਕ 'ਤੇ ਯੂਜ਼ਰ ਪ੍ਰਾਈਵੇਸੀ ਅਤੇ ਡੇਟਾ ਸਟੋਰੇਜ ਨੂੰ ਲੈ ਕੇ ਹੋਰ ਗੰਭੀਰ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਆਓ ਵਿਸਥਾਰ ਵਿੱਚ ਜਾਣਦੇ ਹਾਂ...


 


ਇਹ ਪਹਿਲਾਂ ਕਦੇ ਨਹੀਂ ਦੇਖਿਆ ਗਿਆ - ਰਿਸਰਚਰ


ਕੈਨੇਡੀਅਨ ਸਾਈਬਰ ਸੁਰੱਖਿਆ ਕੰਪਨੀ Feroot Security ਦੇ CEO Ivan Tsarynny ਨੇ ਕਿਹਾ ਕਿ ਡੀਪਸੀਕ ਵਿੱਚ ਇੱਕ ਕੋਡ ਹੈ ਜੋ ਉਪਭੋਗਤਾ ਦਾ ਡੇਟਾ ਚੀਨ ਨੂੰ ਭੇਜਦਾ ਹੈ। ਉਨ੍ਹਾਂ ਕਿਹਾ ਕਿ ਇਸਦਾ ਸਿੱਧਾ ਸਬੰਧ ਚੀਨ ਦੇ ਸਰਵਰਾਂ ਅਤੇ ਕੰਪਨੀਆਂ ਨਾਲ ਦੇਖਿਆ ਗਿਆ ਹੈ, ਜੋ ਕਿ ਚੀਨੀ ਸਰਕਾਰ ਦੇ ਨਿਯੰਤਰਣ ਵਿੱਚ ਹਨ। ਇਹ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਇਸ ਦਾ ਮਤਲਬ ਹੈ ਕਿ ਡੀਪਸੀਕ 'ਤੇ ਖਾਤੇ ਬਣਾਉਣ ਵਾਲੇ ਲੋਕ ਅਣਜਾਣੇ ਵਿੱਚ ਚੀਨ ਵਿੱਚ ਖਾਤੇ ਰਜਿਸਟਰ ਕਰ ਰਹੇ ਹਨ। ਇਸ ਨਾਲ ਚੀਨੀ ਸਿਸਟਮਾਂ ਲਈ ਯੂਜ਼ਰਸ ਦੀ ਪਛਾਣ, Search Query ਅਤੇ ਔਨਲਾਈਨ ਵਿਵਹਾਰ ਦਾ ਨਿਰੀਖਣ ਕਰਨਾ ਆਸਾਨ ਹੋ ਜਾਂਦਾ ਹੈ।



ਇਸ ਚੀਨੀ ਕੰਪਨੀ ਕੋਲ ਜਾਂਦਾ ਡਾਟਾ


Tsarynny ਨੇ ਕਿਹਾ ਕਿ ਅਜਿਹੀ ਪ੍ਰੋਗਰਾਮਿੰਗ DeepSeek ਦੇ ਕੋਡ ਵਿੱਚ ਕੀਤੀ ਗਈ ਹੈ, ਜੋ ਉਪਭੋਗਤਾਵਾਂ ਦੇ ਡੇਟਾ ਨੂੰ ਚੀਨੀ ਕੰਪਨੀ ਦੀ ਔਨਲਾਈਨ ਰਜਿਸਟਰੀ ਵਿੱਚ ਭੇਜਦੀ ਹੈ। ਚਾਈਨਾ ਮੋਬਾਈਲ ਇੱਕ ਚੀਨੀ ਸਰਕਾਰ ਦੁਆਰਾ ਨਿਯੰਤਰਿਤ ਦੂਰਸੰਚਾਰ ਕੰਪਨੀ ਹੈ। ਅਮਰੀਕਾ ਨੇ 2019 ਵਿੱਚ ਇਸ ਕੰਪਨੀ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਪਾਬੰਦੀ ਲਗਾ ਦਿੱਤੀ ਸੀ। ਅਮਰੀਕਾ ਨੇ ਕਿਹਾ ਸੀ ਕਿ ਇਹ ਕੰਪਨੀ ਯੂਜ਼ਰ ਡੇਟਾ ਤੱਕ ਗੈਰਕਾਨੂੰਨੀ ਤੌਰ 'ਤੇ ਪਹੁੰਚ ਕਰ ਲੈਂਦੀ ਹੈ, ਜਿਸ ਨਾਲ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਹੋ ਸਕਦਾ ਹੈ।


ਕਈ ਮਾਹਰਾਂ ਨੇ DeepSeek ਨੂੰ TikTok ਨਾਲੋਂ ਜ਼ਿਆਦਾ ਖ਼ਤਰਨਾਕ ਦੱਸਿਆ ਹੈ। ਤੁਹਾਨੂੰ ਦੱਸ ਦਈਏ ਕਿ TikTok 'ਤੇ ਭਾਰਤ ਸਰਕਾਰ ਨੇ ਪਾਬੰਦੀ ਲਗਾਈ ਹੋਈ ਹੈ ਅਤੇ ਇੱਕ ਵਾਰ ਚੀਨੀ ਸਰਕਾਰ ਨਾਲ ਯੂਜ਼ਰ ਡੇਟਾ ਸਾਂਝਾ ਕਰਨ ਦੇ ਦੋਸ਼ਾਂ ਕਾਰਨ ਅਮਰੀਕਾ ਵਿੱਚ ਵੀ ਇਸ 'ਤੇ ਪਾਬੰਦੀ ਲਗਾਈ ਜਾ ਚੁੱਕੀ ਹੈ। ਮਾਹਿਰਾਂ ਨੇ ਕਿਹਾ ਕਿ DeepSeek ਯੂਜ਼ਰਸ ਦੀ ਸੈਂਸੇਟਿਵ ਇਨਫੋਰਮੇਸ਼ਨ ਸਟੋਰ ਕਰਦਾ ਹੈ।