ਮੋਬਾਈਲ ਐਪਸ ਨੇ ਸਾਡੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ। ਮਨੋਰੰਜਨ ਤੋਂ ਲੈ ਕੇ ਘਰੇਲੂ ਕੰਮਾਂ ਤੱਕ, ਕਿਸੇ ਵੀ ਕੰਮ ਲਈ ਬਾਹਰ ਜਾਣ ਦੀ ਜ਼ਰੂਰਤ ਹੁਣ ਖਤਮ ਹੋ ਗਈ ਹੈ। ਲੋਕ ਆਪਣਾ ਜ਼ਿਆਦਾਤਰ ਸਮਾਂ ਮੋਬਾਈਲ ਐਪਸ 'ਤੇ ਬਿਤਾ ਰਹੇ ਹਨ। ਇਸ ਕਰਕੇ ਸਾਈਬਰ ਧੋਖੇਬਾਜ਼ ਇਨ੍ਹਾਂ ਐਪਸ 'ਤੇ ਵੀ ਨਜ਼ਰ ਰੱਖਦੇ ਹਨ। ਇੱਥੇ ਉਹ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ ਅਤੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਕੁਝ ਸਕਿੰਟਾਂ ਵਿੱਚ ਉਨ੍ਹਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਦਿੰਦੇ ਹਨ। ਟੈਲੀਗ੍ਰਾਮ ਰਾਹੀਂ ਵੀ ਅਜਿਹੇ ਕਈ ਘੁਟਾਲੇ ਹੋ ਰਹੇ ਹਨ, ਜਿਨ੍ਹਾਂ ਬਾਰੇ ਸਰਕਾਰ ਨੇ ਚੇਤਾਵਨੀ ਦਿੱਤੀ ਹੈ।
ਟੈਲੀਗ੍ਰਾਮ 'ਤੇ ਲੋਕਾਂ ਨਾਲ ਕੀਤੀ ਜਾ ਰਹੀ ਧੋਖਾਧੜੀ
ਦੂਰਸੰਚਾਰ ਵਿਭਾਗ ਨੇ ਇੱਕ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਟੈਲੀਗ੍ਰਾਮ ਐਪ ਰਾਹੀਂ ਘੁਟਾਲੇ ਤੋਂ ਬਚਣ ਲਈ ਕਿਹਾ ਹੈ। ਵੀਡੀਓ 'ਚ ਕਿਹਾ ਗਿਆ ਹੈ ਕਿ ਟੈਲੀਗ੍ਰਾਮ 'ਤੇ ਘੁਟਾਲੇ ਕਰਨ ਵਾਲੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਘੁਟਾਲੇਬਾਜ਼ ਵੱਡੀਆਂ ਕੰਪਨੀਆਂ ਦੇ ਨਾਂ 'ਤੇ ਚੈਨਲ ਜਾਂ ਗਰੁੱਪ ਬਣਾ ਕੇ, ਲੋਕਾਂ ਨੂੰ ਆਨਲਾਈਨ ਪੈਸੇ ਕਮਾਉਣ ਦਾ ਲਾਲਚ ਦੇ ਕੇ, ਫਰਜ਼ੀ ਲਾਟਰੀ ਮੈਸੇਜ ਜਾਂ ਫਰਜ਼ੀ ਵੈੱਬਸਾਈਟਾਂ ਦੇ ਲਿੰਕ ਭੇਜ ਕੇ ਅਤੇ ਗਿਫਟ ਕਾਰਡ ਖਰੀਦਣ ਲਈ ਦਬਾਅ ਪਾ ਕੇ ਘੁਟਾਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਸਾਰੇ ਸੰਚਾਰਾਂ ਤੋਂ ਸੁਚੇਤ ਰਹੋ ਅਤੇ ਦੂਜਿਆਂ ਨੂੰ ਵੀ ਸੁਚੇਤ ਰੱਖੋ।
ਵੱਧ ਰਹੇ ਸਾਈਬਰ ਕ੍ਰਾਈਮ
ਦੇਸ਼ ਵਿੱਚ ਸਾਈਬਰ ਅਪਰਾਧਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸਾਈਬਰ ਧੋਖੇਬਾਜ਼ ਲੋਕਾਂ ਨੂੰ ਮੋਬਾਈਲ ਐਪ, ਈਮੇਲ ਅਤੇ ਫ਼ੋਨ ਕਾਲਾਂ ਸਮੇਤ ਹਰ ਤਰੀਕੇ ਨਾਲ ਫਸਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਅੱਜਕੱਲ੍ਹ, ਡਿਜੀਟਲ ਗ੍ਰਿਫਤਾਰੀ ਦੇ ਮਾਮਲੇ ਵੀ ਤੇਜ਼ੀ ਨਾਲ ਵਧ ਰਹੇ ਹਨ। ਅਜਿਹੇ 'ਚ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ। ਛੋਟੀ ਜਿਹੀ ਗਲਤੀ ਵੀ ਮਹਿੰਗੀ ਪੈ ਸਕਦੀ ਹੈ।
ਇਦਾਂ ਬਚੋ ਸਾਈਬਰ ਕ੍ਰਾਈਮ ਤੋਂ
ਕੋਈ ਵੀ ਸ਼ੱਕੀ ਲਿੰਕ, ਵੈੱਬਸਾਈਟ, ਮੈਸੇਜ ਨਾ ਖੋਲ੍ਹੋ।
ਫ਼ੋਨ 'ਤੇ ਕਿਸੇ ਨਾਲ OTP ਜਾਂ ਹੋਰ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ।
ਹਮੇਸ਼ਾ ਅਧਿਕਾਰਤ ਪਲੇ ਸਟੋਰ ਜਾਂ ਐਪ ਸਟੋਰ ਤੋਂ ਹੀ ਐਪਸ ਡਾਊਨਲੋਡ ਕਰੋ। ਅਣਅਧਿਕਾਰਤ ਅਤੇ ਥਰਡ ਪਾਰਟੀ ਸਰੋਤਾਂ ਤੋਂ ਡਾਊਨਲੋਡ ਕੀਤੀਆਂ ਐਪਾਂ ਨੁਕਸਾਨ ਪਹੁੰਚਾ ਸਕਦੀਆਂ ਹਨ।
ਜੇਕਰ ਤੁਸੀਂ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋ ਜਾਂਦੇ ਹੋ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ।