ਨਵੀਂ ਦਿੱਲੀ: ਪਿਛਲੇ ਕੁਝ ਸਾਲਾਂ 'ਚ ਗੂਗਲ ਦੀ ਵਰਤੋਂ ਬਹੁਤ ਵਧੀ ਹੈ। ਅੱਜ ਇਹ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਅੱਜ ਜੇਕਰ ਕੋਈ ਬੱਚਾ ਵੀ ਕਿਸੇ ਸਵਾਲ ਦਾ ਜਵਾਬ ਜਾਣਨਾ ਚਾਹੁੰਦਾ ਹੈ ਤਾਂ ਉਹ ਆਸਾਨੀ ਨਾਲ ਗੂਗਲ 'ਤੇ ਸਰਚ ਕਰ ਲੈਂਦਾ ਹੈ।
ਗੂਗਲ ਸਾਨੂੰ ਸਾਡੇ ਸਵਾਲ ਦਾ ਜਵਾਬ ਕੁਝ ਹੀ ਸਮੇਂ 'ਚ ਦੇ ਦਿੰਦਾ ਹੈ। ਗੂਗਲ ਸਮੇਂ-ਸਮੇਂ 'ਤੇ ਸਰਚ ਬਿਹੇਵੀਅਰ ਦੀ ਰਿਪੋਰਟਾਂ ਜਾਰੀ ਕਰਦਾ ਹੈ। ਹੁਣ ਗੂਗਲ ਨੇ ਕੁੜੀਆਂ ਦੀ ਸਰਚ ਰਿਪੋਰਟ ਜਾਰੀ ਕੀਤੀ ਹੈ ਕਿ ਉਹ ਜ਼ਿਆਦਾ ਕੀ ਸਰਚ ਕਰਦੀਆਂ ਹਨ। ਲੜਕੀਆਂ ਦੀ ਸਰਚ ਸਬੰਧੀ ਰਿਪੋਰਟ ਵਿੱਚ ਕੀਤੇ ਗਏ ਦਾਅਵੇ ਕਾਫੀ ਦਿਲਚਸਪ ਹਨ।
ਜ਼ਿਆਦਾਤਰ ਕੁੜੀਆਂ ਇਹ ਚੀਜ਼ਾਂ ਸਰਚ ਕਰਦੀਆਂ
ਔਨਲਾਈਨ ਸ਼ਾਪਿੰਗ: ਗੂਗਲ ਵਲੋਂ ਸ਼ੇਅਰ ਕੀਤੀ ਗਈ ਸਰਚ ਰਿਪੋਰਟ ਮੁਤਾਬਕ, ਲੜਕੀਆਂ ਆਨਲਾਈਨ ਸਰਚ ਵਿੱਚ ਸ਼ਾਪਿੰਗ ਨਾਲ ਜੁੜੀਆਂ ਚੀਜ਼ਾਂ ਨੂੰ ਸਭ ਤੋਂ ਜ਼ਿਆਦਾ ਸਰਚ ਕਰਦੀਆਂ ਹਨ। ਇਸ ਵਿੱਚ ਕੁੜੀਆਂ ਨਵੀਨਤਮ ਡਿਜ਼ਾਈਨ ਤੇ ਕਲੈਕਸ਼ਨ ਸਰਚ ਕਰਦੀਆਂ ਹਨ।
ਕਰੀਅਰ ਸਬੰਧੀ ਜਾਣਕਾਰੀ: ਲੜਕੀਆਂ ਵੀ ਆਪਣੇ ਕਰੀਅਰ ਨੂੰ ਲੈ ਕੇ ਕਾਫੀ ਗੰਭੀਰ ਹੁੰਦੀਆਂ ਹਨ। ਅਜਿਹੇ 'ਚ ਉਹ ਇਸ ਨਾਲ ਜੁੜੀ ਜਾਣਕਾਰੀ ਸਰਚ ਕਰਦੀਆਂ ਰਹਿੰਦੀਆਂ ਹਨ। ਨੌਕਰੀਆਂ ਤੋਂ ਇਲਾਵਾ ਲੜਕੀਆਂ ਕੋਰਸਾਂ ਅਤੇ ਵਿਸ਼ਿਆਂ ਨਾਲ ਸਬੰਧਤ ਸਰਚ ਵੀ ਕਰਦੀਆਂ ਹਨ।
ਬਿਊਟੀ ਟਿਪਸ: ਲੜਕੀਆਂ ਹਮੇਸ਼ਾ ਖੁਦ ਨੂੰ ਖੂਬਸੂਰਤ ਦੇਖਣਾ ਪਸੰਦ ਕਰਦੀਆਂ ਹਨ, ਅਜਿਹੇ 'ਚ ਲੜਕੀਆਂ ਆਪਣੇ ਗੂਗਲ 'ਤੇ ਮੁਹਾਸੇ ਹਟਾਉਣ ਦੇ ਟਿਪਸ ਤੇ ਕਈ ਤਰ੍ਹਾਂ ਦੇ ਇਲਾਜ ਲਈ ਸਰਚ ਵੀ ਕਰਦੀਆਂ ਹਨ। ਇਸ ਤੋਂ ਇਲਾਵਾ ਲੜਕੀਆਂ ਮੇਕਅੱਪ ਦੀ ਵਰਤੋਂ ਅਤੇ ਇਸ ਨਾਲ ਜੁੜੇ ਟਿਪਸ ਬਾਰੇ ਵੀ ਕਾਫੀ ਕੁਝ ਸ਼ੇਅਰ ਕਰਦੀਆਂ ਹਨ।
ਮਹਿੰਦੀ ਡਿਜ਼ਾਈਨ: ਵਿਆਹ ਹੋਵੇ ਜਾਂ ਕੋਈ ਵੀ ਤਿਉਹਾਰ, ਲੜਕੀਆਂ ਆਪਣੇ ਹੱਥਾਂ 'ਚ ਮਹਿੰਦੀ ਲਗਾਉਣਾ ਪਸੰਦ ਕਰਦੀਆਂ ਹਨ। ਜ਼ਿਆਦਾਤਰ ਕੁੜੀਆਂ ਮਹਿੰਦੀ ਲਗਾਉਣ ਦੀ ਸ਼ੌਕੀਨ ਹੁੰਦੀਆਂ ਹਨ, ਅਜਿਹੇ 'ਚ ਉਹ ਗੂਗਲ 'ਤੇ ਲੇਟੈਸਟ ਡਿਜ਼ਾਈਨ ਵੀ ਸਰਚ ਕਰਦੀਆਂ ਹਨ।
ਰੋਮਾਂਟਿਕ ਗਾਣੇ: ਜ਼ਿਆਦਾਤਰ ਕੁੜੀਆਂ ਗਾਣੇ ਸੁਣਨਾ ਪਸੰਦ ਕਰਦੀਆਂ ਹਨ। ਅਜਿਹੇ 'ਚ ਜਦੋਂ ਵੀ ਕੁੜੀਆਂ ਕੋਲ ਵਿਹਲਾ ਹੁੰਦਾ ਹੈ ਤਾਂ ਉਹ ਜਿਨ੍ਹਾਂ ਚੀਜ਼ਾਂ ਦੀ ਸਭ ਤੋਂ ਜ਼ਿਆਦਾ ਖੋਜ ਕਰਦੀਆਂ ਹਨ, ਉਨ੍ਹਾਂ 'ਚ ਰੋਮਾਂਟਿਕ ਗੀਤ ਵੀ ਸ਼ਾਮਲ ਹੁੰਦੇ ਹਨ।
ਇਹ ਵੀ ਪੜ੍ਹੋ: DA and HRA Hike: ਹੁਣ ਸਰਕਾਰੀ ਮੁਲਾਜ਼ਮਾਂ ਦੇ ਡੀਏ ਦੇ ਨਾਲ-ਨਾਲ HRA 'ਚ ਵੀ 3 ਫੀਸਦੀ ਵਾਧਾ, ਇਸ ਦਿਨ ਤੋਂ ਵਧੇਗੀ ਤਨਖਾਹ