ਇੰਸਟਾਗ੍ਰਾਮ ਹੁਣ ਸਿਰਫ਼ ਤਸਵੀਰਾਂ ਅਤੇ ਰੀਲਾਂ ਨੂੰ ਸਾਂਝਾ ਕਰਨ ਦਾ ਪਲੇਟਫਾਰਮ ਨਹੀਂ ਰਿਹਾ। ਇਹ ਲੱਖਾਂ ਰੁਪਏ ਕਮਾਉਣ ਅਤੇ ਪਛਾਣ ਹਾਸਲ ਕਰਨ ਦਾ ਮੌਕਾ ਵੀ ਦਿੰਦਾ ਹੈ। ਜੇਕਰ ਤੁਸੀਂ ਇੰਸਟਾਗ੍ਰਾਮ ਰਾਹੀਂ ਪੈਸੇ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਕੰਟੈਂਟ ਕ੍ਰਿਏਟਰ ਹੋ, ਤਾਂ ਅਸੀਂ ਤੁਹਾਡੇ ਲਈ ਕੁਝ ਸੁਝਾਅ ਲੈ ਕੇ ਆਏ ਹਾਂ। ਇਹ ਸੁਝਾਅ ਤੁਹਾਡੇ ਫਾਲੋਅਰਸ ਨੂੰ ਵਧਾਉਣ ਵਿੱਚ ਤੁਹਾਡੀ ਮਦਦ ਕਰਨਗੇ। ਜਿਵੇਂ-ਜਿਵੇਂ ਤੁਹਾਡੇ ਫਾਲੋਅਰਸ ਵਧਣਗੇ, ਤੁਹਾਡੀ ਆਮਦਨ ਵੀ ਉਵੇਂ-ਉਵੇਂ ਵਧਦੀ ਜਾਵੇਗੀ।

Continues below advertisement

ਸਹੀ ਸਮੇਂ 'ਤੇ ਕਰੋ ਪੋਸਟ

Continues below advertisement

ਇੰਸਟਾਗ੍ਰਾਮ 'ਤੇ ਸਾਰਾ ਖੇਡ ਰੀਚ ਦਾ ਹੈ। ਇਸ ਲਈ, ਜਦੋਂ ਦਰਸ਼ਕ ਸਭ ਤੋਂ ਜ਼ਿਆਦਾ ਐਕਟਿਵ ਹੁੰਦੇ ਹਨ, ਉਸ ਵੇਲੇ ਰੀਲ ਅਪਲੋਡ ਕਰੋ। ਇਸ ਕਰਕੇ ਕੰਟੈਂਟ ਨੂੰ ਜ਼ਿਆਦਾ ਵਿਜ਼ੀਬਲਿਟੀ ਮਿਲਦੀ ਹੈ ਅਤੇ ਇੰਗੇਜਮੈਂਟ ਵੀ ਵਧੀਆ ਹੁੰਦੀ ਹੈ। ਇਸ ਨਾਲ ਨਾ ਸਿਰਫ਼ ਤੁਹਾਡੇ ਫਾਲੋਅਰਜ਼ ਵਧਦੇ ਹਨ, ਸਗੋਂ ਤੁਹਾਡੇ ਕੰਟੈਂਟ ਦੀ ਵਧੀ ਹੋਈ ਰੀਚ ਦੇ ਕਰਕੇ ਵੀ ਤੁਸੀਂ ਵਧੀਆ ਪੈਸੇ ਕਮਾ ਸਕਦੇ ਹੋ।

ਮਿਲੇਗੀ ਛੇਤੀ ਰੀਚ 

ਆਪਣੇ ਇੰਸਟਾਗ੍ਰਾਮ ਫਾਲੋਅਰਸ ਨੂੰ ਵਧਾਉਣ ਲਈ, ਤੁਸੀਂ ਹੋਰ ਪ੍ਰਭਾਵਕਾਂ ਨਾਲ ਹੱਥ ਮਿਲਾ ਸਕਦੇ ਹੋ। ਉਨ੍ਹਾਂ ਨਾਲ ਕੋਲੈਬ ਕਰਕੇ ਰੀਲਸ ਅਤੇ ਪੋਸਟਾਂ ਨੂੰ ਸਾਂਝਾ ਕਰੋ। ਇਹ ਤੁਹਾਡੀਆਂ ਪੋਸਟਾਂ ਨੂੰ ਨਵੇਂ ਅਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣ ਵਿੱਚ ਮਦਦ ਕਰੇਗਾ, ਜਿਸ ਨਾਲ ਤੁਹਾਡੇ ਫੋਲੋਅਰਸ ਛੇਤੀ ਵਧਣਗੇ।

ਸੋਸ਼ਲ ਮੀਡੀਆ 'ਤੇ ਆਪਣੀ ਰੀਚ ਅਤੇ ਆਮਦਨ ਵਧਾਉਣ ਲਈ, ਨਿਯਮਿਤ ਤੌਰ 'ਤੇ ਪੋਸਟ ਕਰਨਾ ਬਹੁਤ ਜ਼ਰੂਰੀ ਹੈ। ਕਦੇ-ਕਦਾਈਂ ਪੋਸਟ ਕਰਨ ਨਾਲ ਨਾ ਤਾਂ ਤੁਹਾਡੇ ਫਾਲੋਅਰਜ਼ ਵਧਣਗੇ ਅਤੇ ਨਾ ਹੀ ਤੁਹਾਡੀ ਵਿਜ਼ਿਬਲਿਟੀ ਵਧੇਗੀ। ਇਸ ਲਈ, ਨਿਯਮਿਤ ਤੌਰ 'ਤੇ ਪੋਸਟ ਕਰਦੇ ਰਹੋ।

ਕੁਆਂਟਿਟੀ ਨਹੀਂ ਕੁਆਲਿਟੀ 'ਤੇ ਦਿਓ ਧਿਆਨ

ਜੇਕਰ ਤੁਸੀਂ ਇੰਸਟਾਗ੍ਰਾਮ 'ਤੇ ਫਾਲੋਅਰਸ ਹਾਸਲ ਕਰਨਾ ਚਾਹੁੰਦੇ ਹੋ ਅਤੇ ਪੈਸੇ ਕਮਾਉਣਾ ਚਾਹੁੰਦੇ ਹੋ, ਤਾਂ ਤੁਹਾਡੇ ਕੰਟੈਂਟ ਦੀ ਕੁਆਲਿਟੀ ਵਧੀਆ ਹੋਣੀ ਚਾਹੀਦੀ ਹੈ। ਲੋਕ ਵੱਧ ਤੋਂ ਵੱਧ ਆਥੈਂਟਿਕ ​​ਅਤੇ ਆਰਿਜਨਲ ਕੰਟੈਂਟ ਦੀ ਭਾਲ ਕਰਦੇ ਹਨ। ਅਜਿਹੇ ਵਿੱਚ ਜਿਹੜੇ ਕੰਟੈਂਟ ਕ੍ਰਿਏਟਰ ਚੰਗਾ ਕੰਟੈਂਟ ਬਣਾ ਕੇ ਪਾਉਣਗੇ, ਉਨ੍ਹਾਂ ਦੀ ਕਮਾਈ ਵੀ ਵਧੀਆ ਹੋਵੇਗੀ।

ਪਿਛਲੇ ਸਾਲ ਦੀ ਇੱਕ ਰਿਪੋਰਟ ਤੋਂ ਪਤਾ ਲੱਗਿਆ ਕਿ ਲੋਕ ਉਨ੍ਹਾਂ ਕ੍ਰਿਏਟਰਸ ਅਤੇ ਬ੍ਰਾਂਡਸ ਨੂੰ ਤਰਜੀਹ ਦਿੰਦੇ ਹਨ ਜੋ 15 ਸਕਿੰਟਾਂ ਤੋਂ ਘੱਟ ਦੇ ਵੀਡੀਓ 'ਤੇ ਫੋਕਸ ਕਰਦੇ ਹਨ। ਇਸ ਲਈ, ਲੰਬੇ ਵੀਡੀਓਜ਼ ਦੀ ਬਜਾਏ ਰੀਲਸ 'ਤੇ ਧਿਆਨ ਲਾਓ। ਰੀਲਸ ਤੁਹਾਨੂੰ ਟਿਊਟੋਰਿਅਲ, ਪ੍ਰੋਡਕਟਸ ਹਾਈਲਾਈਟਸ, ਅਤੇ ਬਿਹਾਇੰਡ ਦ ਸੀਨਸ ਕਲਿੱਪ ਸਾਂਝਾ ਕਰਨ ਦੀ ਆਗਿਆ ਦਿੰਦਾ ਹੈ। ਇਸ ਨਾਲ ਫੋਲੋਅਰਸ ਵਧਣ ਦੇ ਚਾਂਸ ਜ਼ਿਆਦਾ ਰਹਿੰਦੇ ਹਨ।