WhatsApp Tricks: ਜੇ ਵ੍ਹਟਸਐਪ ਉੱਤੇ ਤੁਹਾਨੂੰ ਕਿਸੇ ਨੇ ਜਾਣਬੁੱਝ ਕੇ ਜਾਂ ਕਿਸੇ ਨੇ ਗ਼ਲਤੀ ਨਾਲ ਬਲਾੱਕ ਕਰ ਦਿੱਤਾ ਹੈ ਤੇ ਤੁਸੀਂ ਉਸ ਨਾਲ ਚੈਟ ਕਰਨੀ ਚਾਹੁੰਦੇ ਹੋ, ਤਾਂ ਤੁਹਾਨੂੰ ਕੁਝ ਆਸਾਨ ਜਿਹੇ ਟ੍ਰਿਕਸ ਅਪਨਾਉਣੇ ਹੋਣਗੇ। ਇਨ੍ਹਾਂ ਦੀ ਵਰਤੋਂ ਕਰ ਕੇ ਤੁਸੀਂ ਉਸ ਵਿਅਕਤੀ ਤੱਕ ਆਪਣੀ ਗੱਲ ਪਹੁੰਚਾ ਸਕਦੇ ਹੋ। ਵ੍ਹਟਸਐਪ ਲਈ ਬਹੁਤ ਸਾਰੇ ਟ੍ਰਿਕਸ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਕਰ ਕੇ ਤੁਸੀਂ ਆਪਣਾ ਅਨੁਭਵ ਬਿਹਤਰ ਬਣਾ ਸਕਦੇ ਹੋ। ਆਓ ਜਾਣੀਏ ਅਜਿਹੇ ਕੁਝ ਟ੍ਰਿਕਸ:
ਵ੍ਹਟਸਐਪ ਅਕਾਊਂਟ ਕਰੋ ਡਿਲੀਟ
ਜੇ ਤੁਸੀਂ ਆਪਣੇ ਵ੍ਹਟਸਐਪ ਦਾ ਅਕਾਊਂਟ ਡਿਲੀਟ ਕਰ ਕੇ ਦੋਬਾਰਾ ਸਾਈਨ-ਅੱਪ ਕਰੋਗੇ, ਤਾਂ ਤੁਸੀਂ ਉਸ ਵਿਅਕਤੀ ਨੂੰ ਮੈਸੇਜ ਭੇਜ ਸਕੋਗੇ; ਜਿਸ ਨੇ ਤੁਹਾਨੂੰ ਪਹਿਲਾਂ ਬਲਾੱਕ ਕੀਤਾ ਸੀ। ਭਾਵੇਂ ਅਜਿਹਾ ਕਰਨ ਤੋਂ ਪਹਿਲਾਂ ਤੁਸੀਂ ਆਪਣੀਆਂ ਜ਼ਰੂਰੀ ਚੈਟਸ, ਤਸਵੀਰਾਂ, ਵਿਡੀਓਜ਼ ਤੇ ਹੋਰ ਦਸਤਾਵੇਜ਼ ਸੇਵ ਕਰ ਲਵੋ।

ਗਰੁੱਪ ਰਾਹੀਂ ਕਰੋ ਚੈਟ
ਜੇ ਤੁਸੀਂ ਆਪਣਾ ਵ੍ਹਟਸਐਪ ਅਕਾਊਂਟ ਡਿਲੀਟ ਨਹੀਂ ਕਰਨਾ ਚਾਹੁੰਦੇ, ਤਾਂ ਤੁਸੀਂ ਕਿਸੇ ਤੀਜੇ ਵਿਅਕਤੀ ਦੀ ਮਦਦ ਨਾਲ ਇੱਕ ਗਰੁੱਪ ਬਣਾ ਸਕਦੇਹੋ ਤੇ ਉਸ ਵਿੱਚ ਉਸ ਵਿਅਕਤੀ ਨੂੰ ਵੀ ਐਡ ਕਰੋ, ਜਿਸ ਨੇ ਤੁਹਾਨੂੰ ਬਲਾਕ ਕੀਤਾ ਸੀ। ਇਸ ਤੋਂ ਬਾਅਦ ਉਸ ਗਰੁੱਪ ਵਿੱਚ ਤੁਸੀਂ ਜੋ ਵੀ ਮੈਸੇਜ ਕਰੋਗੇ, ਉਸ ਵਿਅਕਤੀ ਤੱਕ ਪੁੱਜੇਗਾ।

ਕੁਝ ਹੋਰ ਮਜ਼ੇਦਾਰ ਟ੍ਰਿਕਸ
1. ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਵ੍ਹਟਸਐਪ ਉੱਤੇ ਕਿਸੇ ਵਿਅਕਤੀ ਦਾ ਮੈਸੇਜ ਵੇਖ ਲਵੋਂ ਤੇ ਉਸ ਨੂੰ ਬਲੂ-ਟਿਕ ਦਾ ਨਿਸ਼ਾਨ ਨਾ ਦਿੱਸੇ, ਤਾਂ ਇਸ ਲਈ ਸਭ ਤੋਂ ਪਹਿਲਾਂ ਆਪਣੇ ਮੋਬਾਇਲ ਦਾ ਫ਼ਲਾਈਟ ਮੋਡ ਆਨ ਕਰੋ। ਫਿਰ ਵ੍ਹਟਸਐਪ ਵਿੱਚ ਜਾ ਕੇ ਮੈਸੇਜ ਵੇਖ ਲੋਵੇ। ਹੁਣ ਵ੍ਹਟਸਐਪ ਨੂੰ ਬੰਦ ਕਰਨ ਤੋਂ ਬਾਅਦ ਆਪਣਾ ਫ਼ਲਾਈਟ ਮੋਡ ਆਫ਼ ਕਰ ਦੇਵੋ।

2. ਜੇ ਤੁਸੀਂ ਕਿਸੇ ਵਿਅਕਤੀ ਨਾਲ ਵ੍ਹਟਸਐਪ ਉੱਤੇ ਸਭ ਤੋਂ ਵੱਧ ਚੈਟਿੰਗ ਕਰਦੇ ਹੋ, ਤਾਂ ਤੁਸੀਂ ਚੈਟ ਦਾ ਸ਼ਾਰਟ-ਕੱਟ ਫ਼ੋਨ ਦੀ ਹੋਮ ਸਕ੍ਰੀਨ ਉੱਤੇ ਐਡ ਕਰ ਸਕਦੇ ਹੋ। ਇਸ ਲਈ ਤੁਹਾਨੂੰ ਵ੍ਹਟਸਐਪ ਵਿੱਚ ਜਾ ਕੇ ਉਸ ਕੌਂਟੈਕਟ ਉੱਤੇ ਥੋੜ੍ਹੀ ਦੇਰ ਟੈਪ ਕਰਨਾ ਹੋਵੇ। ਇਸ ਤੋਂ ਬਾਅਦ ਸੱਜੇ ਪਾਸੇ ਸਭ ਤੋਂ ਉੱਤੇ ਤਿੰਨ ਨੁਕਤਿਆਂ ਉੱਤੇ ਟੈਪ ਕਰੋ। ਇੱਥੇ ਤੁਹਾਨੂੰ Add Chat Shortcut ਵਿਖਾਈ ਦੇਵੇਗਾ, ਉਸ ਉੱਤੇ ਕਲਿੱਕ ਕਰੋ। ਇੰਝ ਤੁਸੀਂ ਆਪਣੀ ਹੋਮ ਸਕ੍ਰੀਨ ਤੋਂ ਸਿੱਧੇ ਉਸ ਚੈਟ ਉੱਤੇ ਜਾ ਸਕੋਗੇ।
3. ਜੇ ਤੁਸੀਂ ਨਹੀਂ ਚਾਹੁੰਦੇ ਕਿ ਕੋਈ ਵਿਅਕਤੀ ਵ੍ਹਟਸਐਪ ਅਕਾਊਂਟ ਉੱਤੇ ਤੁਹਾਡਾ Last Seen ਵੇਖੇ, ਤਾਂ ਆਪਣੇ ਵ੍ਹਟਸਐਪ ਅਕਾਊਂਟ ਉੱਤੇ ਜਾਓ। ਉੱਥੇ Privacy ਉੱਤੇ ਕਲਿੱਕ ਕਰੋ। ਫਿਰ ਤੁਹਾਨੂੰ Last Seen ਦਾ ਆਪਸ਼ਨ ਦਿਸੇਗਾ, ਜਿਸ ਉੱਤੇ ਜਾ ਕੇ Nobody ਸੈੱਟ ਕਰ ਦੇਵੋ। ਇੰਝ ਹੋਰ ਲੋਕਾਂ ਨੂੰ ਤੁਹਾਡਾ Last Seen ਵਿਖਾਈ ਨਹੀਂ ਦੇਵੇਗਾ।
4. ਜੇ ਤੁਸੀਂ ਕਿਸੇ ਨੂੰ ਵਧੀਆ ਕੁਆਲਿਟੀ ਦੀ ਤਸਵੀਰ ਆਪਣੇ ਫ਼ੋਨ ਰਾਹੀਂ ਭੇਜਣੀ ਚਾਹੁੰਦੇ ਹੋ, ਤਾਂ ਇਸ ਲਈ ਵ੍ਹਟਸਐਪ ਚੈਟ ਉੱਤੇ ਜਾਓ ਤੇ ਡਾਕਯੂਮੈਂਟ ਐਡ ਕਰਨ ਵਾਲੇ ਵਿਕਲਪ ਉੱਤੇ ਕਲਿੱਕ ਕਰੋ। ਇੱਥੇ ਤੁਸੀਂ ਗੈਲਰੀ ਵਿੱਚ ਜਾ ਕੇ ਉਹ ਤਸਵੀਰ ਸਿਲੈਕਟ ਕਰ ਲਵੋ। ਇਸ ਤੋਂ ਬਾਅਦ ਸੈਂਡ ਕਰ ਦੇਵੋ। ਇਸ ਟ੍ਰਿਕ ਨਾਲ ਤੁਸੀਂ ਵਧੀਆ ਕੁਆਲਿਟੀ ਦੀ ਤਸਵੀਰ ਦੂਜੇ ਵਿਅਕਤੀ ਨੂੰ ਭੇਜ ਸਕਦੇ ਹੋ।