How to reduce AC bill: ਗਰਮੀ ਕਰਕੇ ਹੁਣ ਹਰ ਕੋਈ ਆਪਣੇ ਘਰਾਂ ’ਚ ਏਸੀ ਤਾਂ ਲਾਉਣਾ ਚਾਹੁੰਦਾ ਹੈ ਪਰ ਬਿਜਲੀ ਦੇ ਮੋਟੇ ਬਿੱਲ ਆਉਣ ਦਾ ਡਰ ਸਤਾਉਂਦਾ ਰਹਿੰਦਾ ਹੈ। ਇਹ ਵੀ ਸੱਚ ਹੈ ਕਿ ਏਸੀ ਚਲਾਉਣ ਨਾਲ ਬਿਜਲੀ ਦਾ ਬਿੱਲ ਇਸ ਲਈ ਵਧ ਜਾਂਦਾ ਹੈ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਸਹੀ ਤਰੀਕੇ ਏਸੀ ਰੈਗੂਲੇਟ ਨਹੀਂ ਕਰਨਾ ਆਉਂਦਾ। ਏਸੀ ਨੂੰ ਸਹੀ ਤਰੀਕੇ ਰੈਗੂਲੇਟ ਕਰਨ ਨਾਲ ਤੁਹਾਡਾ ਬਿਜਲੀ ਬਿੱਲ ਆਪਣੇ-ਆਪ ਘੱਟ ਹੋ ਜਾਵੇਗਾ। 

 

ਦਰਅਸਲ ਜੇ ਤੁਸੀਂ ਏਸੀ ਨੂੰ ਲੰਮੇ ਸਮੇਂ ਤੱਕ ਇੱਕੋ ਤਾਪਮਾਨ ਉੱਤੇ ਚਲਾ ਰਹੇ ਹੋ, ਤਾਂ ਬਿਜਲੀ ਬਿੱਲ ਵੱਧ ਆਵੇਗਾ। ਜੇ ਤੁਸੀਂ ਨਿਯਮਤ ਤੌਰ ’ਤੇ ਟੈਂਪਰੇਚਰ ਨੂੰ ਥੋੜ੍ਹਾ ਵਧਾ ਕੇ ਏਸੀ ਦੀ ਵਰਤੋਂ ਕਰੋ, ਤਾਂ ਤੁਹਾਡੇ ਬਿਜਲੀ ਦੇ ਬਿੱਲ ਉੱਤੇ ਕਾਫ਼ੀ ਅਸਰ ਪੈ ਸਕਦਾ ਹੈ। ਕਈ ਰਿਪੋਰਟਾਂ ’ਚ ਇਹ ਸਾਹਮਣੇ ਆ ਚੁੱਕਾ ਹੈ ਕਿ ਤੁਸੀਂ ਏਸੀ ਦਾ ਤਾਪਮਾਨ ਇੱਕ ਡਿਗਰੀ ਵਧਾ ਕੇ ਇਸਤੇਮਾਲ ਕਰਦੇ ਹੋ, ਤਾਂ ਤੁਹਾਡੀ ਬਿਜਲੀ ਬਿੱਲ ਲਗਪਗ 6 ਫ਼ੀਸਦੀ ਤੱਕ ਘੱਟ ਹੋ ਜਾਂਦਾ ਹੈ। ਜੇ ਤੁਸੀਂ ਨਿਯਮਤ ਰੂਪ ਵਿੱਚ ਟੈਂਪਰੇਚਰ ਵਧਾ ਕੇ ਏਸੀ ਵਰਤਦੇ ਹੋ, ਤਾਂ ਤੁਹਾਨੂੰ ਬਿਜਲੀ ਬਿੱਲ ਵਿੱਚ 24 ਫ਼ੀਸਦੀ ਤੱਕ ਦਾ ਫ਼ਰਕ ਵੇਖਣ ਨੂੰ ਮਿਲ ਸਕਦਾ ਹੈ।

24 ਡਿਗਰੀ ’ਤੇ ਚਲਾਓ ਏਸੀਕਈ ਵਾਰ ਇਹ ਵੇਖਿਆ ਗਿਆ ਹੈ ਕਿ ਲੋਕ ਕਮਰੇ ਨੂੰ ਛੇਤੀ ਠੰਢਾ ਕਰਨ ਲਈ 18 ਡਿਗਰੀ ਟੈਂਪਰੇਚਰ ਉੱਤੇ ਏਸੀ ਵਰਤਦੇ ਹਨ। ਜਦੋਂ ਕਮਰਾ ਠੰਢਾ ਹੋ ਜਾਂਦਾ ਹੈ, ਤਾਂ ਉਹ ਵਾਰ-ਵਾਰ ਤਾਪਮਾਨ ਬਦਲਦੇ ਰਹਿੰਦੇ ਹਨ। ਇਸ ਨਾਲ ਬਿਜਲੀ ਦਾ ਬਿੱਲ ਜ਼ਿਆਦਾ ਆਉਂਦਾ ਹੈ। ਜੇ ਤੁਸੀਂ 24 ਡਿਗਰੀ ਤਾਪਮਾਨ ਉੱਤੇ ਏਸੀ ਵਰਤਦੇ ਹੋ, ਤਾਂ ਤੁਹਾਡਾ ਕਮਰਾ ਠੰਢਾ ਹੋਣ ਵਿੱਚ ਕੁਝ ਸਮਾਂ ਤਾਂ ਜ਼ਰੂਰ ਲੱਗੇਗਾ ਪਰ ਕੁਝ ਸਮੇਂ ਬਾਅਦ ਹੀ ਤੁਹਾਡਾ ਕਮਰਾ ਵਧੀਆ ਤਰੀਕੇ ਨਾਲ ਠੰਢਾ ਹੋ ਜਾਵੇਗਾ ਤੇ ਤੁਹਾਡਾ ਬਿਜਲੀ ਦਾ ਬਿਲ ਵੀ ਘੱਟ ਆਵੇਗਾ।

ਟਾਈਮਰ ਦੀ ਵਰਤੋਂ ਨਾਲ ਘਟੇਗਾ ਬਿਜਲੀ ਦਾ ਬਿੱਲਬਹੁਤ ਸਾਰੇ ਲੋਕ ਰਾਤ ਸਮੇਂ ਏਸੀ ਚਲਾ ਕੇ ਸੌਂ ਜਾਂਦੇ ਹਨ ਤੇ ਰਾਤ ਸਮੇਂ ਉਨ੍ਹਾਂ ਨੂੰ ਠੰਢ ਲੱਗਣ ਲੱਗਦੀ ਹੈ ਪਰ ਨੀਂਦਰ ’ਚ ਹੋਣ ਕਾਰਨ ਉਹ ਉੱਠ ਕੇ ਏਸੀ ਬੰਦ ਨਹੀਂ ਕਰ ਸਕਦੇ। ਰਾਤ ਭਰ ਏਸੀ ਚੱਲਦਾ ਰਹਿਣ ਕਾਰਨ ਤੁਹਾਡਾ ਬਿਜਲੀ ਬਿੱਲ ਕਾਫ਼ੀ ਵਧ ਜਾਂਦਾ ਹੈ। ਅਜਿਹੀ ਹਾਲਤ ਵਿੱਚ ਜੇ ਤੁਸੀਂ ਟਾਈਮਰ ਵਰਤਦੇ ਹੋ, ਤਾਂ ਤੁਹਾਡਾ ਕਮਰਾ ਵੀ ਠੰਢਾ ਰਹੇਗਾ ਤੇ ਥੋੜ੍ਹੀ ਦੇਰ ਬਾਅਦ ਤੁਹਾਡਾ ਏਸੀ ਚੱਲਣਾ ਵੀ ਬੰਦ ਹੋ ਜਾਵੇਗਾ। ਇੰਝ ਤੁਹਾਡਾ ਬਿੱਲ ਵੀ ਕਾਫ਼ੀ ਘਟ ਜਾਵੇਗਾ।

ਪੱਖੇ ਵੀ ਵਰਤੋਕਮਰੇ ’ਚ ਏਸੀ ਚਲਾਉਣ ਤੋਂ ਬਾਅਦ ਜੇ ਤੁਸੀਂ ਥੋੜ੍ਹੀ ਦੇਰ ਵਿੱਚ ਘੱਟ ਸਪੀਡ ਉੱਤੇ ਪੱਖਾ ਵੀ ਚਲਾ ਦਿੰਦੇ ਹੋ, ਤਾਂ ਤੁਹਾਡਾ ਕਮਰਾ ਛੇਤੀ ਠੰਢਾ ਹੋ ਜਾਵੇਗਾ। ਕਮਰਾ ਠੰਢਾ ਹੋ ਜਾਣ ਤੋਂ ਬਾਅਦ ਤੁਸੀਂ ਏਸੀ ਬੰਦ ਵੀ ਕਰ ਸਕਦੇ ਹੋ ਤੇ ਰਾਤ ਭਰ ਪੱਖਾ ਹੀ ਤੁਹਾਡਾ ਕਮਰਾ ਠੰਢਾ ਰੱਖੇਗਾ।