How to Earn From Youtube Shorts: ਜੇਕਰ ਤੁਸੀਂ ਛੋਟੇ ਵੀਡੀਓ ਬਣਾਉਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ। ਹੁਣ ਤੁਸੀਂ YouTube 'ਤੇ ਛੋਟੀਆਂ-ਛੋਟੀਆਂ ਵੀਡੀਓ ਬਣਾ ਕੇ ਹਰ ਮਹੀਨੇ ਲੱਖਾਂ ਰੁਪਏ ਕਮਾ ਸਕਦੇ ਹੋ। ਦਰਅਸਲ, ਯੂਟਿਊਬ ਆਪਣੇ ਸ਼ੌਰਟਸ ਪਲੇਟਫਾਰਮ ਦੇ ਵਿਸਤਾਰ ਦੇ ਤਹਿਤ ਕ੍ਰਿਏਟਰਸ ਨੂੰ ਕਮਾਈ ਕਰਨ ਦਾ ਮੌਕਾ ਦੇ ਰਿਹਾ ਹੈ। YouTube Shorts ਸਤੰਬਰ 2020 ਵਿੱਚ ਲਾਂਚ ਕੀਤਾ ਗਿਆ ਸੀ। 2 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਇਸਨੇ 5 ਟ੍ਰਿਲੀਅਨ ਵਿਊਜ਼ ਦੀ ਉਪਲਬਧੀ ਹਾਸਲ ਕੀਤੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਪਲੇਟਫਾਰਮ ਤੋਂ ਪੈਸੇ ਕਿਵੇਂ ਕਮਾ ਸਕਦੇ ਹੋ।


ਵੱਧ ਤੋਂ ਵੱਧ ਕ੍ਰਿਏਟਰਸ ਨੂੰ ਜੋੜਣ ਦੀ ਕੋਸ਼ਿਸ਼


ਰਿਪੋਰਟ ਦੇ ਅਨੁਸਾਰ, ਯੂਟਿਊਬ ਨੇ 2021-2022 ਲਈ ਯੂਟਿਊਬ ਸ਼ਾਰਟਸ ਲਈ ਲਗਪਗ 748.71 ਕਰੋੜ ਰੁਪਏ ਦਾ ਫੰਡ ਇਕੱਠਾ ਕੀਤਾ ਹੈ। ਇਹ ਫੰਡ ਸਿਰਫ ਇਸ ਪਲੇਟਫਾਰਮ ਦੇ ਵਿਸਥਾਰ ਲਈ ਹੈ। ਅਜਿਹੀ ਸਥਿਤੀ ਵਿੱਚ, ਕੋਈ ਵੀ ਕ੍ਰਿਏਟਰ ਸ਼ਾਰਟ ਵੀਡੀਓ ਬਣਾ ਕੇ ਇਸ ਫੰਡ ਦਾ ਹਿੱਸਾ ਬਣ ਕੇ ਪੈਸਾ ਕਮਾ ਸਕਦਾ ਹੈ। ਯੂਟਿਊਬ ਹਰ ਮਹੀਨੇ ਅਜਿਹੇ ਸ਼ਾਰਟਸ ਕ੍ਰਿਏਟਰਾਂ ਨਾਲ ਸੰਪਰਕ ਕਰ ਰਿਹਾ ਹੈ ਜਿਨ੍ਹਾਂ ਦੇ ਕੰਟੈਂਟ ਨੂੰ ਵਧੀਆ ਵਿਊਜ਼ ਮਿਲਦੇ ਹਨ ਅਤੇ ਉਨ੍ਹਾਂ ਦੇ ਚੈਨਲ 'ਤੇ ਲੋਕਾਂ ਦੀ ਸ਼ਮੂਲੀਅਤ ਵੀ ਜ਼ਿਆਦਾ ਹੁੰਦੀ ਹੈ।


ਪੂਰੀਆਂ ਕਰਨੀਆਂ ਪੈਣਗੀਆਂ ਇਹ ਸ਼ਰਤਾਂ


ਇਸ 'ਤੇ ਪੈਸਾ ਕਮਾਉਣਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। Youtube Policy ਦੇ ਤਹਿਤ, ਜੇਕਰ ਕ੍ਰਿਏਟਰਸ ਦੀ ਉਮਰ 13 ਤੋਂ 18 ਸਾਲ ਦੇ ਵਿਚਕਾਰ ਹੈ, ਤਾਂ ਤੁਹਾਡੇ ਕੋਲ ਮਾਪਿਆਂ ਜਾਂ ਸਰਪ੍ਰਸਤ ਦੀਆਂ ਮਨਜ਼ੂਰ ਸ਼ਰਤਾਂ ਹੋਣੀਆਂ ਚਾਹੀਦੀਆਂ ਹਨ। ਇਸ ਤੋਂ ਬਾਅਦ ਤੁਹਾਨੂੰ AdSense Account ਨੂੰ ਵੀ ਚੈਨਲ ਨਾਲ ਲਿੰਕ ਕਰਨਾ ਹੋਵੇਗਾ। ਤੁਹਾਡੇ ਕੋਲ 180 ਦਿਨਾਂ ਦੇ ਅੰਦਰ ਤੁਹਾਡੇ ਚੈਨਲ 'ਤੇ ਘੱਟੋ-ਘੱਟ ਇੱਕ ਛੋਟਾ ਵੀਡੀਓ ਅੱਪਲੋਡ ਹੋਣਾ ਚਾਹੀਦਾ ਹੈ।


ਯੂਟਿਊਬ ਪਾਰਟਨਰ ਪ੍ਰੋਗਰਾਮ ਤੋਂ ਵਖਰਾ


ਕੰਪਨੀ ਦਾ ਕਹਿਣਾ ਹੈ ਕਿ ਯੂਟਿਊਬ ਸ਼ਾਰਟਸ ਪਲੇਟਫਾਰਮ ਯੂਟਿਊਬ ਪਾਰਟਨਰ ਪ੍ਰੋਗਰਾਮ ਤੋਂ ਵੱਖਰਾ ਹੈ। ਯਾਨੀ YouTube Shorts 'ਤੇ ਮੁਦਰੀਕਰਨ ਦਾ ਨਿਯਮ ਵੱਖਰਾ ਹੈ। ਕੰਪਨੀ ਮੁਤਾਬਕ ਅਗਸਤ 2021 'ਚ ਇਸ ਪਲੇਟਫਾਰਮ 'ਤੇ ਸਭ ਤੋਂ ਵਧੀਆ ਨਿਰਮਾਤਾ ਨੂੰ 10 ਹਜ਼ਾਰ ਡਾਲਰ ਯਾਨੀ 7.5 ਲੱਖ ਰੁਪਏ ਤੱਕ ਹਰ ਮਹੀਨੇ ਦਿੱਤੇ ਗਏ ਹਨ।



ਇਹ ਵੀ ਪੜ੍ਹੋ: Instagram Trick: Instagram ਤੋਂ ਮਿੰਟਾਂ 'ਚ ਲੌਗਇਨ ਕਰੋ ਆਪਣਾ ਫੇਸਬੁੱਕ ਅਕਾਊਂਟ, ਵਰਤੋਂ ਇਹ ਟ੍ਰਿਕ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904