Portable washing machine: ਵਾਸ਼ਿੰਗ ਮਸ਼ੀਨ ਦਾ ਨਾਂ ਸੁਣਦੇ ਹੀ ਤੁਹਾਡੇ ਦਿਮਾਗ 'ਚ ਆਮ ਤੌਰ 'ਤੇ ਜ਼ਿਆਦਾ ਕੀਮਤ ਤੇ ਵੱਡਾ ਆਕਾਰ ਘੁੰਮਦਾ ਹੋਵੇਗਾ। ਬਜਟ ਕਾਰਨ ਬਹੁਤ ਸਾਰੇ ਲੋਕ ਇਸ ਨੂੰ ਖਰੀਦ ਨਹੀਂ ਪਾਉਂਦੇ ਪਰ ਕੀ ਤੁਸੀਂ ਕਦੇ ਅਜਿਹੀ ਵਾਸ਼ਿੰਗ ਮਸ਼ੀਨ ਵੇਖੀ ਹੈ, ਜਿਸ ਨੂੰ ਤੁਸੀਂ ਆਸਾਨੀ ਨਾਲ ਬੈਗ 'ਚ ਕਿਤੇ ਵੀ ਲਿਜਾ ਸਕਦੇ ਹੋ ਅਤੇ ਕੀਮਤ ਵੀ 1 ਹਜ਼ਾਰ ਤੋਂ ਘੱਟ ਹੈ।

ਪਹਿਲੀ ਵਾਰ ਸੁਣ ਕੇ ਸ਼ਾਇਦ ਤੁਹਾਨੂੰ ਇਸ 'ਤੇ ਭਰੋਸਾ ਨਾ ਹੋਵੇ, ਪਰ ਇਹ ਇਕ ਸੱਚਾਈ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਵਾਸ਼ਿੰਗ ਮਸ਼ੀਨ ਬਾਰੇ ਦੱਸਣ ਜਾ ਰਹੇ ਹਾਂ, ਜੋ ਕਾਫੀ ਛੋਟੀ ਹੈ, ਕੀਮਤ 'ਚ ਵੀ ਘੱਟ ਹੈ ਤੇ ਕੱਪੜੇ ਧੋਣ 'ਚ ਵੀ ਅੱਗੇ ਹੈ।

ਸਾਈਜ਼ 'ਚ ਰਾਊਟਰ ਜਿੰਨਾ
ਅਸੀਂ ਜਿਸ ਵਾਸ਼ਿੰਗ ਮਸ਼ੀਨ ਦੀ ਗੱਲ ਕਰ ਰਹੇ ਹਾਂ ਉਹ ਇੱਕ ਪੋਰਟੇਬਲ ਵਾਸ਼ਿੰਗ ਮਸ਼ੀਨ ਹੈ ਅਤੇ ਇਸ ਦਾ ਆਕਾਰ ਇੱਕ WiFi ਰਾਊਟਰ ਜਿੰਨਾ ਹੈ। ਇਸ ਨੂੰ ਰੱਖਣ ਲਈ ਸਿਰਫ਼ ਇੱਕ ਬਾਲਟੀ ਜਿੰਨੀ ਸਪੇਸ ਦੀ ਲੋੜ ਹੈ। ਇਹ ਵਾਸ਼ਿੰਗ ਮਸ਼ੀਨ ਮੁਸਾਫ਼ਰਾਂ ਲਈ ਵੱਧ ਲਾਭਦਾਇਕ ਹੋ ਸਕਦੀ ਹੈ।

ਵਰਤੋਂ ਕਰਨ ਦਾ ਤਰੀਕਾ
ਇਸ ਪੋਰਟੇਬਲ ਮਸ਼ੀਨ ਦੀ ਵਰਤੋਂ ਕਰਨ ਲਈ ਤੁਹਾਨੂੰ ਇੱਕ ਬਾਲਟੀ ਦੀ ਲੋੜ ਪੈਂਦੀ ਹੈ, ਜਿਸ 'ਚ ਅੱਧਾ ਬਾਲਟੀ ਪਾਣੀ ਹੋਣਾ ਚਾਹੀਦਾ ਹੈ। ਇਸ ਮਸ਼ੀਨ 'ਚ ਇੱਕ ਹਾਈ ਪਾਵਰ ਫੈਨ ਹੁੰਦਾ ਹੈ ਅਤੇ ਇਸ ਦੇ ਹੇਠਾਂ ਇਕ ਸਕਸ਼ਨ ਕੱਪ ਹੁੰਦਾ ਹੈ, ਜਿਸ ਨਾਲ ਇਹ ਸਰਫੇਸ ਨੂੰ ਕੈਚ ਕਰਦਾ ਹੈ।

ਤੁਹਾਨੂੰ ਬਾਲਟੀ ਨਾਲ ਇਸ ਮਸ਼ੀਨ ਨੂੰ ਜੋੜਨਾ ਹੁੰਦਾ ਹੈ ਅਤੇ ਇਸ ਦਾ ਪਾਵਰ ਬਾਹਰ ਰੱਖ ਕੇ ਬਿਜਲੀ ਨਾਲ ਜੋੜਨਾ ਹੁੰਦਾ ਹੈ। ਇਸ ਤੋਂ ਬਾਅਦ ਵਾਸ਼ਿੰਗ ਮਸ਼ੀਨ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਕਿਉਂਕਿ ਮਸ਼ੀਨ ਛੋਟੀ ਹੈ, ਇਸ ਲਈ ਤੁਸੀਂ ਇਸ 'ਚ ਸਿਰਫ਼ ਹਲਕੇ ਤੇ ਛੋਟੇ ਕੱਪੜੇ ਹੀ ਧੋ ਸਕਦੇ ਹੋ।

ਕਿੰਨੀ ਹੈ ਕੀਮਤ?
ਇਸ ਮਸ਼ੀਨ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਸਿਰਫ਼ 889 ਰੁਪਏ 'ਚ ਉਪਲੱਬਧ ਹੈ। ਇਹ ਤੁਹਾਨੂੰ ਆਫ਼ਲਾਈਨ ਮਾਰਕੀਟ ਤੋਂ ਇਲਾਵਾ ਆਨਲਾਈਨ ਮਾਰਕੀਟ 'ਚ ਵੀ ਮਿਲੇਗਾ। ਜੇਕਰ ਤੁਸੀਂ ਚਾਹੋ ਤਾਂ ਇਸ ਨੂੰ ਐਮਾਜ਼ੋਨ ਤੇ ਹੋਰ ਸ਼ਾਪਿੰਗ ਵੈੱਬਸਾਈਟਾਂ 'ਤੇ ਵੀ ਖਰੀਦ ਸਕਦੇ ਹੋ।