Twitter New Logo: ਐਲੋਨ ਮਸਕ ਨੇ ਟਵਿੱਟਰ ਦਾ ਨਾਮ ਅਤੇ ਲੋਗੋ ਦੋਵੇਂ ਬਦਲ ਦਿੱਤਾ ਹੈ। ਹੁਣ ਕੰਪਨੀ X ਦੇ ਨਾਂ ਨਾਲ ਜਾਣੀ ਜਾਵੇਗੀ ਅਤੇ x.com ਰਾਹੀਂ ਤੁਸੀਂ ਟਵਿਟਰ ਤੱਕ ਪਹੁੰਚ ਕਰ ਸਕੋਗੇ। ਇਸ ਦੌਰਾਨ ਐਲਨ ਮਸਕ ਨੇ ਨਵੇਂ ਲੋਗੋ ਦੇ ਨਾਲ X ਦੇ ਹੈੱਡਕੁਆਰਟਰ ਦੀ ਤਸਵੀਰ ਸਾਂਝੀ ਕੀਤੀ ਹੈ। ਹੈੱਡਕੁਆਰਟਰ ਦੇ ਉੱਪਰ X ਦੀ ਰੋਸ਼ਨੀ ਪੇਸ਼ ਕੀਤੀ ਗਈ ਹੈ। ਇਸ ਫੋਟੋ ਨੂੰ ਕੰਪਨੀ ਦੀ ਸੀਈਓ ਲਿੰਡਾ ਯਾਕਾਰਿਨੋ ਨੇ ਵੀ ਪੋਸਟ ਕੀਤਾ ਹੈ। ਅੱਜ ਸਵੇਰੇ ਮਸਕ ਨੇ ਆਪਣੀ ਪ੍ਰੋਫਾਈਲ ਪਿਕ ਬਦਲ ਦਿੱਤੀ ਸੀ। ਮਸਕ ਦੇ ਨਾਲ-ਨਾਲ ਟਵਿੱਟਰ ਦੇ ਦੂਜੇ ਅਧਿਕਾਰਕ ਹੈਂਡਲਜ਼ ਦੀ ਪ੍ਰੋਫਾਈਲ ਪਿਕ ਨੂੰ ਵੀ ਬਦਲ ਦਿੱਤਾ ਗਿਆ ਹੈ।


ਟਵੀਟਸ ਦੀ ਥਾਂ ਇਸ ਸ਼ਬਦ ਦੀ ਕੀਤੀ ਜਾਵੇਗੀ ਵਰਤੋਂ


ਐਲਨ ਮਸਕ ਨੂੰ ਇੱਕ ਟਵਿੱਟਰ ਯੂਜ਼ਰਸ ਨੇ ਪੁੱਛਿਆ ਕਿ ਟਵਿੱਟਰ ਦਾ ਨਾਮ X ਰੱਖਣ ਤੋਂ ਬਾਅਦ ਕੀ ਟਵੀਟਸ ਸ਼ਬਦ ਦੀ ਵਰਤੋਂ ਕੀਤੀ ਜਾਵੇਗੀ? ਜਵਾਬ ਵਿੱਚ ਮਸਕ ਨੇ ਕਿਹਾ ਕਿ ਅਸੀਂ ਪੋਸਟ ਨੂੰ An X ਦੇ ਨਾਮ ਨਾਲ ਬੁਲਾਵਾਂਗੇ। ਯਾਨੀ ਟਵੀਟ ਦੀ ਬਜਾਏ ਇਸ ਨੂੰ An X ਕਿਹਾ ਜਾਵੇਗਾ। ਤੁਹਾਨੂੰ ਦੱਸ ਦਈਏ, ਟਵਿਟਰ (ਜੋ ਹੁਣ X ਹੈ) ਨੂੰ ਮਸਕ ਨੇ ਪਿਛਲੇ ਸਾਲ 44 ਬਿਲੀਅਨ ਡਾਲਰ ਵਿੱਚ ਖਰੀਦਿਆ ਸੀ। ਮਸਕ ਨੇ ਇਸਨੂੰ ਖਰੀਦਣ ਤੋਂ ਬਾਅਦ ਇਸ ਵਿੱਚ ਕਈ ਬਦਲਾਅ ਕੀਤੇ ਹਨ। ਮਸਕ ਦੇ ਬਦਲਾਅ ਅਤੇ ਪ੍ਰਬੰਧਨ ਨੂੰ ਦੇਖਦੇ ਹੋਏ, ਇਸ਼ਤਿਹਾਰ ਦੇਣ ਵਾਲਿਆਂ ਨੇ ਪਲੇਟਫਾਰਮ ਛੱਡ ਦਿੱਤਾ ਸੀ, ਜਿਸ ਕਾਰਨ ਕੰਪਨੀ ਨੂੰ ਭਾਰੀ ਨੁਕਸਾਨ ਹੋਇਆ ਸੀ।






ਇਹ ਵੀ ਪੜ੍ਹੋ: Twitter Logo: ਛੇਤੀ ਹੀ ਉੱਡ ਜਾਵੇਗੀ ਟਵਿੱਟਰ ਵਾਲੀ ਚਿੜੀ, ਮਸਕ ਨੇ ਸ਼ੇਅਰ ਕੀਤੀ ਨਵੇਂ ਲੋਗੋ ਦੀ ਵੀਡੀਓ !


ਹਾਲਾਂਕਿ, ਮਸਕ ਸਿਰਫ਼ ਇਸ਼ਤਿਹਾਰ ਦੇ ਭਰੋਸੇ ਹੀ ਨਹੀਂ ਹਨ। ਉਨ੍ਹਾਂ ਨੇ ਅਜਿਹੇ ਕਈ ਤਰੀਕੇ ਲੱਭੇ ਹਨ ਜਿਨ੍ਹਾਂ ਰਾਹੀਂ ਪਲੇਟਫਾਰਮ ਦੀ ਆਮਦਨ ਨੂੰ ਵਧਾਇਆ ਜਾ ਸਕਦਾ ਹੈ। ਇਸ 'ਚ ਸਭ ਤੋਂ ਖਾਸ ਟਵਿਟਰ ਬਲੂ ਹੈ। ਇਸ ਦੇ ਜ਼ਰੀਏ ਮਸਕ ਹਰ ਮਹੀਨੇ ਕਰੋੜਾਂ ਦੀ ਕਮਾਈ ਕਰਦੇ ਹਨ।


X ਦਾ ਰੋਡ ਮੈਪ


ਲਿੰਡਾ ਯਾਕਾਰਿਨੋ ਨੇ ਇੱਕ ਟਵੀਟ ਵਿੱਚ ਲਿਖਿਆ ਕਿ X ਦਾ ਉਦੇਸ਼ ਵਿਚਾਰਾਂ, ਚੀਜ਼ਾਂ, ਸੇਵਾਵਾਂ ਅਤੇ ਮੌਕਿਆਂ ਲਈ ਇੱਕ ਗਲੋਬਲ ਮਾਰਕੀਟਪਲੇਸ ਬਣਾਉਣਾ ਹੈ। ਇਹ ਪਲੇਟਫਾਰਮ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਆਡੀਓ, ਵੀਡੀਓ, ਬੈਂਕਿੰਗ ਅਤੇ ਭੁਗਤਾਨ ਵਰਗੀਆਂ ਕਈ ਸੇਵਾਵਾਂ ਪ੍ਰਦਾਨ ਕਰੇਗਾ। ਨਾਲ ਹੀ, AI ਦੀ ਮਦਦ ਨਾਲ ਇਹ ਪਲੇਟਫਾਰਮ ਇੱਕ ਦੂਜੇ ਨੂੰ ਇਸ ਤਰੀਕੇ ਨਾਲ ਜੋੜੇਗਾ ਜਿਸਦੀ ਅਸੀਂ ਸਾਰੇ ਇਸ ਸਮੇਂ ਕਲਪਨਾ ਕਰ ਰਹੇ ਹਾਂ।


ਇਹ ਵੀ ਪੜ੍ਹੋ: Supersonic Plane: ਹੋਣ ਵਾਲਾ ਚਮਤਕਾਰ! ਸਿਰਫ 2 ਘੰਟੇ 'ਚ ਦੁਨੀਆ ਦੇ ਕਿਸੇ ਵੀ ਕੋਨੇ 'ਚ ਪਹੁੰਚ ਸਕੇਗੀ ਸੁਪਰਸੋਨਿਕ ਫਲਾਈਟ