ਲਾਈਮਲਾਈਟ 'ਚ ਆਉਣ ਦਾ ਕਾਰਨ ਟਵਿੱਟਰ ਜਾਂ ਉਨ੍ਹਾਂ ਦਾ ਕੋਈ ਵੀ ਟਵੀਟ ਨਹੀਂ ਹੈ। ਬਲਕਿ ਇਸ ਵਾਰ ਉਹ ਚਰਚਾ 'ਚ ਇਸ ਕਰਕੇ ਆਏ ਕਿਉਂਕਿ ਉਹ ਚਾਰ ਵੱਖ-ਵੱਖ ਫੋਟੋਆਂ 'ਚ ਰੋਬੋਟਸ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ। ਦਰਅਸਲ, ਐਲੋਨ ਮਸਕ ਦੀ ਕੰਪਨੀ ਟੇਸਲਾ ਨੇ ਆਪਣਾ ਪਹਿਲਾ ਰੋਬੋਟ optimus ਲੋਕਾਂ ਨੂੰ ਦਿਖਾਇਆ, ਉਸ ਤੋਂ ਤੁਰੰਤ ਬਾਅਦ ਇਹ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋਣ ਲੱਗੀਆਂ। ਇਹ ਦੇਖ ਕੇ ਲੋਕਾਂ ਨੇ ਸੋਚਿਆ ਕਿ ਇਹ ਐਲੋਨ ਮਸਕ ਦੀਆਂ ਵੱਖ-ਵੱਖ ਰੋਬੋਟ ਪਤਨੀਆਂ ਹਨ। ਹਾਲਾਂਕਿ ਇਨ੍ਹਾਂ ਤਸਵੀਰਾਂ ਦਾ ਸੱਚ ਕੁਝ ਹੋਰ ਹੀ ਹੈ।
ਇਹ ਸੱਚ ਹੈ
ਦਰਅਸਲ, ਇਹ ਤਸਵੀਰਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲ ਦੀ ਮਦਦ ਨਾਲ ਬਣਾਈਆਂ ਗਈਆਂ ਹਨ ਅਤੇ ਇਨ੍ਹਾਂ ਨੂੰ ਡੇਨੀਅਲ ਮਾਵਰਨ ਨਾਮ ਦੇ ਯੂਜ਼ਰ ਨੇ ਟਵਿਟਰ 'ਤੇ ਸ਼ੇਅਰ ਕੀਤਾ ਹੈ। ਡੇਨੀਅਲ ਨੇ ਟਵੀਟ ਕਰਕੇ ਲਿਖਿਆ ਕਿ ਐਲੋਨ ਮਸਕ ਨੇ ਭਵਿੱਖ ਦੀਆਂ ਪਤਨੀਆਂ ਦਾ ਐਲਾਨ ਕੀਤਾ ਹੈ। ਇਹ ਪਹਿਲੀ ਮਹਿਲਾ ਰੋਬੋਟ ਹੈ ,ਜਿਸ ਨੂੰ ਐਲੋਨ ਮਸਕ ਨੇ ਆਪਣੀ ਕਲਪਨਾ ਅਨੁਸਾਰ ਵਿਸ਼ੇਸ਼ ਤੌਰ 'ਤੇ ਬਣਾਇਆ ਹੈ। ਅਜਿਹੀ ਸ਼ਖਸੀਅਤ ਅਤੇ ਗੁਣਾਂ ਵਾਲੀ ਔਰਤ ਲੱਭਣੀ ਮੁਸ਼ਕਲ ਹੈ ਕਿਉਂਕਿ ਧਰਤੀ 'ਤੇ ਅਜਿਹਾ ਕੋਈ ਵੀ ਵਿਅਕਤੀ ਨਹੀਂ ਹੈ ਜਿਸ ਵਿਚ ਇਹ ਸਾਰੇ ਗੁਣ ਹੋਣ। ਟਵੀਟ ਵਿੱਚ ਉਸਨੇ ਅੱਗੇ ਲਿਖਿਆ ਕਿ ਕੈਟਨੀਲਾ ਰੋਬੋਟ ਸੂਰਜੀ ਊਰਜਾ ਨਾਲ ਚਾਰਜ ਹੁੰਦਾ ਹੈ ਅਤੇ ਇਸ ਵਿੱਚ ਮਨੁੱਖਾਂ ਵਰਗੀਆਂ ਭਾਵਨਾਵਾਂ ਲਈ ਸੈਂਸਰ ਲੱਗੇ ਹੋਏ ਹਨ।
ਹਾਲ ਹੀ 'ਚ ਛੱਡਿਆ ਸੀ ਸੀਈਓ ਦਾ ਅਹੁਦਾ
ਐਲੋਨ ਮਸਕ ਨੇ ਲਿੰਡਾ ਯਾਕਾਰਿਨੋ ਨੂੰ ਕੰਪਨੀ ਦਾ ਨਵਾਂ ਸੀਈਓ ਨਿਯੁਕਤ ਕੀਤਾ ਹੈ। ਮਸਕ ਪੂਰੀ ਤਰ੍ਹਾਂ ਟਵਿੱਟਰ ਤੋਂ ਬਾਹਰ ਨਹੀਂ ਹੈ. ਉਹ ਅਜੇ ਵੀ ਕੰਪਨੀ ਦੇ ਉਤਪਾਦ ਪ੍ਰਬੰਧਨ ਦਾ ਹਿੱਸਾ ਰਹੇਗਾ। ਲਿੰਡਾ ਯਾਕਾਰਿਨੋ ਪਹਿਲਾਂ NBC ਯੂਨੀਵਰਸਲ ਨਾਲ ਜੁੜੀ ਹੋਈ ਸੀ। ਉਹ ਟਵਿੱਟਰ ਦੀ ਪਹਿਲੀ ਮਹਿਲਾ ਸੀਈਓ ਹੈ। ਇਸ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਮਸਕ, ਪਰਾਗ ਅਗਰਵਾਲ, ਡੋਰਸੀ ਸਮੇਤ ਹੋਰਨਾਂ ਨੇ ਸੰਭਾਲੀ ਸੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।