High Speed Data And Free calling: ਜੇਕਰ ਤੁਹਾਨੂੰ OTT ਪਲੇਟਫਾਰਮ ਤੇ ਕੰਟੈਂਟ ਦੇਖਣ ਦਾ ਸ਼ੌਕ ਹੈ, ਤਾਂ ਅਸੀਂ ਤੁਹਾਡੇ ਲਈ ਖੁਸ਼ਖਬਰੀ ਲੈਕੇ ਆਏ ਹਾਂ। ਅਸੀਂ ਤੁਹਾਨੂੰ ਇੱਕ ਅਜਿਹੇ ਪਲਾਨ ਬਾਰੇ ਦੱਸਣ ਜਾ ਰਹੇ ਹਾਂ, ਜਿਸਨੂੰ ਰਿਚਾਰਜ ਕਰਵਾਉਣ ‘ਤੇ ਤੁਹਾਨੂੰ 9 OTT ਪਲੇਟਫਾਰਮ ਤੇ ਕੰਟੈਂਟ ਦੇਖਣ ਨੂੰ ਮਿਲੇਗਾ ਅਤੇ ਤੁਹਾਨੂੰ ਵੱਖੋਂ ਕੋਈ ਵੀ ਸਬਸਕ੍ਰਿਪਸ਼ਨ ਖਰੀਦਣ ਦੀ ਲੋੜ ਨਹੀਂ ਪਵੇਗੀ। ਇਸਦੇ ਨਾਲ ਹੀ, ਪਲਾਨ ‘ਚ ਇਹ ਕੰਟੈਂਟ ਦੇਖਣ ਲਈ ਹਾਈ-ਸਪੀਡ ਡਾਟਾ ਵੀ ਦਿੰਦਾ ਜਾ ਰਿਹਾ ਹੈ। ਆਓ, ਇਸ ਪਲਾਨ ਬਾਰੇ ਜਾਣਦੇ ਹਾਂ।
Jio ਦਾ ₹445 ਵਾਲਾ ਪਲਾਨ
ਇਸ ਪਲਾਨ ਦੀ ਵੈਲਿਡਿਟੀ 28 ਦਿਨਾਂ ਦੀ ਹੈ। ਇਸ ਦੌਰਾਨ ਯੂਜ਼ਰਸ ਨੂੰ ਰੋਜ਼ਾਨਾ 2GB ਡਾਟਾ ਦੇ ਤੌਰ ‘ਤੇ ਕੁੱਲ 56GB ਡਾਟਾ ਮਿਲੇਗਾ। ਇਸ ਤੋਂ ਇਲਾਵਾ, ਯੂਜ਼ਰਸ ਅਣਲਿਮਟਿਡ 5G ਡਾਟਾ ਵੀ ਐਕਸੈਸ ਕਰ ਸਕਣਗੇ। ਨਾਲ ਹੀ, ਪਲਾਨ ‘ਚ ਅਣਲਿਮਟਿਡ ਮੁਫ਼ਤ ਕਾਲਿੰਗ ਅਤੇ ਹਰ ਰੋਜ਼ 100 SMS ਵੀ ਮਿਲਣਗੇ।
ਪਲਾਨ ‘ਚ ਮਿਲ ਰਹੇ ਹਨ 9 OTT
Jio ਦੇ ਇਸ ਪਲਾਨ ਵਿੱਚ ਐਕਸਟਰਾ ਫਾਇਦੇ ਵਜੋਂ 9 OTT ਪਲੇਟਫਾਰਮ ‘ਤੇ ਫਿਲਮਾਂ, ਟੀਵੀ ਸ਼ੋਅ ਅਤੇ ਵੈਬ ਸੀਰੀਜ਼ ਦੇਖਣ ਦਾ ਮੌਕਾ ਮਿਲ ਰਿਹਾ ਹੈ। ਕੰਪਨੀ ਇਸ ਪਲਾਨ ਦੇ ਨਾਲ Sony Liv, Zee5, Lionsgate Play, Discovery Plus, SunNXT, Kanchha Lankaa, Planet Marathi, Chaupal, FanCode ਅਤੇ Hoichoi ਦਾ ਐਕਸੈਸ ਦੇ ਰਹੀ ਹੈ। ਇਹ OTT ਪਲੇਟਫਾਰਮ Jio TV ਐਪ ਰਾਹੀਂ ਐਕਸੈਸ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ, ਪਲਾਨ ‘ਚ Jio Cloud ਦੀ ਵੀ ਮੁਫ਼ਤ ਐਕਸੈਸ ਦਿੱਤੀ ਜਾ ਰਹੀ ਹੈ।
Airtel ਦਾ ₹429 ਵਾਲਾ ਪਲਾਨ
Airtel ਵੀ ਇਸੇ ਰੇਂਜ ਵਿੱਚ ਇੱਕ ਰਿਚਾਰਜ ਪਲਾਨ ਪੇਸ਼ ਕਰ ਰਹੀ ਹੈ। Airtel ਦੇ ₹429 ਵਾਲੇ ਪਲਾਨ ਦੀ ਵੈਲਿਡਿਟੀ 30 ਦਿਨ ਦੀ ਹੈ। ਇਸ ਦੌਰਾਨ ਯੂਜ਼ਰਸ ਨੂੰ ਰੋਜ਼ਾਨਾ 2.5GB ਡਾਟਾ, 100 SMS, ਮੁਫ਼ਤ ਅਣਲਿਮਟਿਡ ਕਾਲਿੰਗ ਅਤੇ ₹5 ਦਾ ਟਾਕਟਾਈਮ ਵੀ ਦਿੱਤਾ ਜਾ ਰਿਹਾ ਹੈ। ਕੰਪਨੀ ਇਹ ਰਿਚਾਰਜ ਕਰਵਾਉਣ ਵਾਲੇ ਯੂਜ਼ਰਸ ਨੂੰ ਅਣਲਿਮਟਿਡ 5G ਡਾਟਾ, ਸਪੈਮ ਅਲਰਟ ਅਤੇ ਮੁਫ਼ਤ ਹੈਲੋ ਟਿਊਨਜ਼ ਵਰਗੇ ਫਾਇਦੇ ਵੀ ਦੇ ਰਹੀ ਹੈ।