ਸਮਾਰਟਫ਼ੋਨ ਅੱਜਕੱਲ੍ਹ ਸਭ ਵਰਤਦੇ ਹਨ ਪਰ ਸਭ ਨੂੰ ਇਸ ਦੀਆਂ ਖ਼ਾਸੀਅਤਾਂ ਪਤਾ ਨਹੀਂ ਹੁੰਦੀਆਂ। ਜਾਣਕਾਰੀ ਦੀ ਘਾਟ ਕਾਰਨ ਯੂਜ਼ਰਜ਼ ਇਨ੍ਹਾਂ ਦੀ ਵਰਤੋਂ ਵੀ ਨਹੀਂ ਕਰਦੇ ਪਰ ਉਨ੍ਹਾਂ ਨੂੰ ਇਹ ਸਭ ਗੱਲਾਂ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ ਹਨ।

ਜੇ ਤੁਸੀਂ ਚਾਹੁਦੇ ਹੋ ਕਿ ਤੁਹਾਡੀ ਇਜਾਜ਼ਤ ਤੋਂ ਬਗ਼ੈਰ ਕੋਈ ਵੀ ਤੁਹਾਡੇ ਫ਼ੋਨ ਤੋਂ ਕਾੱਲ ਨਾ ਕਰ ਸਕੇ, ਤਾਂ ਆਊਟਗੋਇੰਗ ਕਾੱਲਜ਼ ਨੂੰ ਇੱਕ ਨਿਸ਼ਚਤ ਸਮੇਂ ਤੱਕ ਬਲਾੱਕ ਕਰ ਸਕਦੇ ਹੋ। ਇਸ ਲਈ ਐਂਡ੍ਰਾਇਡ ਫ਼ੋਨ ਡਾਇਲ ਉੱਤੇ ਜਾ ਕੇ #31# ਟਾਈਪ ਕਰਨਾ ਹੋਵੇਗਾ ਤੇ ਫਿਰ ਕਾਲਿੰਗ ਦਾ ਬਟਨ ਦੱਬ ਦੇਵੋ, ਇਸ ਨਾਲ ਆਊਟਗੋਇੰਗ ਕਾੱਲ ਬੰਦ ਹੋ ਜਾਵੇਗੀ। ਇਸ ਨੂੰ ਮੁੜ ਸ਼ੁਰੂ ਕਰਨ ਲਈ #3# ਟਾਈਪ ਕਰ ਕੇ ਕਾਲਿੰਗ ਬਟਨ ਦਬਾਓ।

ਸਮਾਰਟਫ਼ੋਨ ਦਾ ਦੂਜਾ ਉਪਯੋਗ ਫ਼ੀਚਰ ਗੂਗਲ ਅਕਾਊਂਟ ਆਟੋ ਸਿੰਕ ਹੈ। ਇਹ ਗੂਗਲ ਅਕਾਊਂਟ ਸੈਟਿੰਗ ਵਿੱਚ ਹੁੰਦਾ ਹੈ। ਇਸ ਫ਼ੀਚਰ ਨਾਲ ਜੇ ਫ਼ੋਨ ਗੁੰਮ ਵੀ ਹੋ ਜਾਵੇ, ਤਾਂ ਇਸ ਦੀ ਮਦਦ ਨਾਲ ਤੁਹਾਡੇ ਸਾਰੇ ਕੌਂਟੈਕਟ ਤੁਹਾਨੂੰ ਵਾਪਸ ਮਿਲ ਸਕਦੇ ਹਨ; ਇਸ ਲਈ ਆਟੋ ਸਿੰਕ ਚਾਲੂ ਰੱਖੋ।

ਤੀਜੀ ਖ਼ਾਸੀਅਤ ਹੈ ‘ਸਾਰ’ (SAR) ਵੈਲਿਊ। ਇਸ ਨਾਲ ਫ਼ੋਨਦੀ ਰੈਡੀਏਸ਼ਨ ਬਾਰੇ ਜਾਣਕਾਰੀ ਮਿਲਦੀ ਹੈ। ਸਾਰ ਵੈਲਿਯੂ 1.6 ਸਹੀ ਮੰਨੀ ਜਾਂਦੀ ਹੈ। ਇਹ ਪਤਾ ਲਾਉਣ ਲਈ ਮੋਬਾਇਲ ਡਾਇਲ ਉੱਤੇ ਜਾ ਕੇ *#07# ਟਾਈਪ ਕਰੋ ਤੇ ‘ਸਾਰ’ ਵੈਲਿਊ ਪਤਾ ਲੱਗ ਜਾਵੇਗੀ।

ਚੌਥੀ ਖ਼ਾਸੀਅਤ ਜੇ ਤੁਸੀਂ ਬੇਲੋੜੇ ਨੋਟੀਫ਼ਿਕੇਸ਼ਨ ਤੋਂ ਛੁਟਕਾਰਾ ਚਾਹੁੰਦੇ ਹੋ, ਤਾਂ ਮੋਬਾਇਲ ਦੀ ਸੈਟਿੰਗਜ਼ ਵਿੱਚ ਜਾਓ ਤੇ ਨੋਟੀਫ਼ਿਕੇਸ਼ਨ ਆੱਪਸ਼ਨ ਵਿੱਚ ਜਾ ਕੇ ਨੋਟੀਫ਼ਿਕੇਸ਼ਨ ਬੰਦ ਕਰ ਦੇਵੋ।

ਡਿਵੈਲਪਰ ਆਪਸ਼ਨ ਐਕਟਿਵ ਕਰਨ ਲਈ ਫ਼ੋਨ ਦੀ ਸੈਟਿੰਗਜ਼ ਦੇ ਅਬਾਊਟ ਵਿੱਚ ਜਾ ਕੇ ਸਾਫ਼ਟਵੇਅਰ ਉੱਤੇ ਕਲਿੱਕ ਕਰੋ।ਉਸ ਅੰਦਰ ਬਿਲਡ ਨੰਬਰ ਦੀ ਆਪਸ਼ਨ ਹੋਵੇਗੀ; ਉਸ ਉੱਤੇ ਕਲਿੱਕ ਕਰੋ ਤੇ ਫਿਰ ਵਾਪਸ ਅਬਾਊਟ ਆੱਪਸ਼ਨ ਉੱਤੇ ਆਓ; ਜਿਸ ਵਿੱਚ ਕਈ ਉਪਯੋਗੀ ਆੱਪਸ਼ਨ ਤੁਹਾਨੂੰ ਨਜ਼ਰ ਆਉਣਗੇ।

ਟੈਸਟ ਮੋਡ ਸਮਾਰਟਫ਼ੋਨ ਦਾ ਅਹਿਮ ਫ਼ੀਚਰ ਹੈ; ਇਸ ਤੋਂ ਪਤਾ ਲੱਗਦਾ ਹੈ ਕਿ ਫ਼ੋਨ ਦਾ ਡਿਸਪਲੇਅ, ਸੈਂਸਰ, ਵਾਈਬ੍ਰੇਸ਼ਨ ਤੇ ਸਪੀਕਰ ਠੀਕ ਤਰੀਕੇ ਕੰਮ ਕਰ ਰਹੇ ਹਨ ਜਾਂ ਨਹੀਂ। ਇਸ ਲਈ ਡਾਇਲ ਉੱਤੇ *#0*# ਟਾਈਪ ਕਰੋ ਤੇ ਤੁਹਾਡੇ ਸਾਹਮਣੇ ਕਈ ਆੱਪਸ਼ਨ ਹੋਣਗੇ, ਜਿਨ੍ਹਾਂ ਨੂੰ ਤੁਸੀਂ ਚੈੱਕ ਕਰ ਸਕਦੇ ਹੋ।