ਨਵੀਂ ਦਿੱਲੀ: ਇਹ ਆਨਲਾਈਨ ਡੇਟਿੰਗ ਪਲੇਟਫਾਰਮ ਵਿਸ਼ੇਸ਼ ਤੌਰ 'ਤੇ ਐਕਸਟਰਾ ਮੈਰੀਟਲ ਅਫੇਅਰ ਲਈ ਤਿਆਰ ਕੀਤਾ ਗਿਆ ਹੈ। ਗਲੀਡੇਨ ਐਪ ਨੂੰ ਦੁਨੀਆ ਭਰ 'ਚ ਦੇ ਲੱਖਾਂ ਯੂਜ਼ਰਸ ਨੇ ਡਾਉਨਲੋਡ ਕੀਤਾ ਹੈ। ਗਲੀਡੇਨ ਡਾਟ ਕਾਮ ਨੂੰ ਔਰਤਾਂ ਦਾ ਸਮੂਹ ਚਲਾਉਂਦਾ ਹੈ। ਇਹ ਐਪ ਮਹਿਲਾ ਯੂਜ਼ਰਸ ਲਈ ਪੂਰੀ ਤਰ੍ਹਾਂ ਮੁਫਤ ਹੈ, ਜਦੋਂਕਿ ਇਸ ਦੀ ਕੀਮਤ ਪੁਰਸ਼ਾਂ ਲਈ ਤੈਅ ਕੀਤੀ ਜਾਂਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਇਸ ਪਲੇਟਫਾਰਮ 'ਤੇ ਆਉਣ ਵਾਲਿਆਂ ਦੀ ਉਮਰ ਸਮੂਹ 34 ਤੋਂ 49 ਸਾਲ ਹੈ।

ਗਲੀਡੇਨ ਕਹਿੰਦਾ ਹੈ ਕਿ ਇਹ ਤੁਹਾਡੀ ਪਛਾਣ ਲੁਕਾਉਣ ਦੀ ਪੂਰੀ ਗਰੰਟੀ ਦਿੰਦਾ ਹੈ। ਇਸ ਪਲੇਟਫਾਰਮ 'ਤੇ ਆਉਣ ਲਈ ਬਹੁਤ ਸਾਰੀ ਹੋਰ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ 'ਚ ਬੱਚਿਆਂ ਦੀ ਗਿਣਤੀ, ਵਿਆਹੁਤਾ ਰੁਤਬਾ, ਕਿੱਤਾ, ਆਮਦਨੀ, ਤੁਹਾਡਾ ਫਿਗਰ, ਵਾਲਾਂ ਦਾ ਰੰਗ ਤੇ ਲੰਬਾਈ, ਅੱਖਾਂ ਦਾ ਰੰਗ ਤੇ ਆਦਤਾਂ ਸ਼ਾਮਲ ਹਨ।


ਇਸ ਐਪ ਦੀ ਪ੍ਰਸਿੱਧੀ ਭਾਰਤ ਦੀਆਂ ਔਰਤਾਂ 'ਚ ਤੇਜ਼ੀ ਨਾਲ ਵਧ ਰਹੀ ਹੈ। ਪਿਛਲੇ ਸਾਲ ਗਲੀਡੇਨ ਦੇ 25 ਪ੍ਰਤੀਸ਼ਤ ਭਾਰਤੀ ਉਪਭੋਗਤਾਵਾਂ ਔਰਤਾਂ ਸੀ, ਜੋ ਹੁਣ ਵਧ ਕੇ 35 ਪ੍ਰਤੀਸ਼ਤ ਹੋ ਗਈਆਂ ਹਨ। ਹਰ ਰੋਜ਼ ਵੱਧ ਤੋਂ ਵੱਧ ਔਰਤਾਂ ਇਸ ਐਪ ਵਿੱਚ ਸ਼ਾਮਲ ਹੋ ਰਹੀਆਂ ਹਨ। ਬੰਗਲੁਰੂ ਦੀ ਇੱਕ ਔਰਤ ਨੇ ਗਲੀਡੇਨ 'ਚ ਸ਼ਾਮਲ ਹੋਣ ਤੋਂ ਬਾਅਦ ਆਪਣਾ ਤਜ਼ਰਬਾ ਸਾਂਝਾ ਕੀਤਾ।

ਇਸ 35 ਸਾਲਾ ਔਰਤ ਦਾ ਪਿਛਲੇ 10 ਸਾਲਾਂ ਤੋਂ ਵਿਆਹ ਹੋਇਆ ਹੈ ਤੇ ਇੱਕ ਬੱਚੇ ਦੀ ਮਾਂ ਹੈ। ਇੱਕ ਔਰਤ ਇੱਕ ਚੰਗੀ ਕੰਪਨੀ ਵਿੱਚ ਸੀਨੀਅਰ ਪੱਧਰ 'ਤੇ ਕੰਮ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਉਹ ਚੰਗੀ ਜ਼ਿੰਦਗੀ ਜੀਅ ਰਹੀ ਹੈ ਜੋ ਉਸ ਦੇ ਪਰਿਵਾਰ ਲਈ ਬਿਲਕੁਲ ਸੰਪੂਰਨ ਹੈ।

ਔਰਤ ਦਾ ਕਹਿਣਾ ਹੈ ਕਿ ਉਹ ਚੰਗੀ ਮਾਂ ਤੇ ਪਤਨੀ ਦੀ ਭੂਮਿਕਾ ਨਿਭਾਉਂਦਿਆਂ ਥੱਕ ਗਈ ਸੀ। ਆਪਣੀ ਜ਼ਿੰਦਗੀ 'ਚ ਕੁਝ ਰੋਮਾਂਚ ਲਿਆਉਣਾ ਚਾਹੁੰਦੀ ਸੀ। ਇਸ ਲਈ ਉਸ ਨੇ ਗਲੀਡੇਨ 'ਤੇ ਆਪਣਾ ਜਾਅਲੀ ਖਾਤਾ ਬਣਾਇਆ।