ਨਵੀਂ ਦਿੱਲੀ: ਮਸ਼ਹੂਰ ਸੋਸ਼ਲ ਸਾਈਟ ‘ਫ਼ੇਸਬੁੱਕ’ ਨੇ ਆਸਟ੍ਰੇਲੀਆ ’ਚ ਨਿਊਜ਼ ਵੇਖਣ ਤੇ ਸ਼ੇਅਰ ਕਰਨ ਉੱਤੇ ਰੋਕ ਲਾ ਦਿੱਤੀ ਹੈ। ਫ਼ੇਸਬੁੱਕ ਦਾ ਆਸਟ੍ਰੇਲੀਆ ਦੇ ਮੀਡੀਆ ਕਾਨੂੰਨ ਨੂੰ ਲੈ ਕੇ ਸਰਕਾਰ ਨਾਲ ਟਕਰਾਅ ਚੱਲ ਰਿਹਾ ਹੈ। ਮਾਮਲਾ ਇੰਨਾ ਵਧ ਗਿਆ ਹੈ ਕਿ ਫ਼ੇਸਬੁੱਕ ਨੇ ਆਸਟ੍ਰੇਲੀਆ ’ਚ ਖ਼ੁਦ ਆਪਣਾ ਪੇਜ ਵੀ ਬਲੌਕ ਕਰ ਦਿੱਤਾ ਹੈ। ਫ਼ੇਸਬੁੱਕ ਦੇ ਇਸ ਕਦਮ ਨਾਲ ਆਸਟ੍ਰੇਲੀਆ ’ਚ ਐਮਰਜੈਂਸੀ ਸੇਵਾਵਾਂ ਉੱਤੇ ਵੀ ਅਸਰ ਪਿਆ ਹੈ।

Continues below advertisement

ਇਸ ਸਾਰੇ ਮਾਮਲੇ ਬਾਰੇ ਫ਼ੇਸਬੁੱਕ ਦਾ ਕਹਿਣਾ ਹੈ ਕਿ ਉਸ ਨੇ ਮੀਡੀਆ ਕਾਨੂੰਨ ਦੇ ਵਿਰੋਧ ’ਚ ਇਹ ਕਦਮ ਚੁੱਕਿਆ ਹੈ। ਦਰਅਸਲ, ਕਾਨੂੰਨ ’ਚ ਫ਼ੇਸਬੁੱਕ ਤੇ ਗੂਗਲ ਨਿਊਜ਼ ਜਿਹੀਆਂ ਕੰਪਨੀਆਂ ਨੂੰ ਨਿਊਜ਼ ਵਿਖਾਉਣ ਲਈ ਭੁਗਤਾਨ ਕਰਨ ਦੀ ਵਿਵਸਥਾ ਹੈ। ਬੈਨ ਤੋਂ ਬਾਅਦ ਆਸਟ੍ਰੇਲੀਆ ’ਚ ਕੋਰੋਨਾਵਾਇਰਸ ਅਤੇ ਚੱਕਰਵਾਤਾਂ ਨਾਲ ਜੁੜੀ ਜਾਣਕਾਰੀ ਦੇਣ ਵਾਲੇ ਪੇਜ ਵੀ ਬੰਦ ਹੋ ਗਏ। ਦੇਸ਼ ਭਰ ਵਿੱਚ ਸਿਹਤ ਤੇ ਮੌਸਮ ਨਾਲ ਸਬੰਧਤ ਸੇਵਾਵਾਂ ਵੀ ਠੱਪ ਹੋ ਗਈਆਂ।

ਦੱਸ ਦੇਈਏ ਕਿ ਆਸਟ੍ਰੇਲੀਆ ਦੇ ਮੰਤਰੀਆਂ ਨੇ ਪਿਛਲੇ ਹਫ਼ਤੇ ਫ਼ੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਤੇ ਅਲਫ਼ਾਬੈੱਟ ਇਨਕਾਰਪੋਰੇਸ਼ਨ ਤੇ ਇਸ ਦੀ ਕੰਪਨੀ ਗੂਗਲ ਦੇ ਸੀਈਓ ਸੁੰਦਰ ਪਿਚਾਈ ਨਾਲ ਚਰਚਾ ਵੀ ਕੀਤੀ ਸੀ। ਇਸ ਤੋਂ ਪਹਿਲਾਂ ਵਿਵਾਦਗ੍ਰਸਤ ਕਾਨੂੰਨ ਪੇਸ਼ ਕੀਤੇ ਜਾਣ ’ਤੇ ਗੂਗਲ ਨੇ ਵੀ ਆਸਟ੍ਰੇਲੀਆ ’ਚ ਆਪਣੇ ਸਰਚ ਇੰਜਣ ਬੰਦ ਕਰਨ ਦੀ ਧਮਕੀ ਦਿੱਤੀ ਸੀ।

Continues below advertisement