Facebook Smartwatch: ਤਕਨੀਕੀ ਦਿੱਗਜ ਫੇਸਬੁੱਕ ਦਾ ਨਾਂ ਬਦਲ ਕੇ Meta ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਆਪਣੀ ਨਵੀਂ ਸਮਾਰਟਵਾਚ ਵੀ ਮੇਟਾ ਦੇ ਨਾਂ 'ਤੇ ਹੀ ਲਾਂਚ ਕਰੇਗੀ। ਨਵੇਂ ਨਾਂ ਨਾਲ ਆਉਣ ਵਾਲਾ ਇਹ ਕੰਪਨੀ ਦਾ ਪਹਿਲਾ ਗੈਜੇਟ ਹੋਵੇਗਾ। ਇਸ ਦੀ ਖਾਸੀਅਤ ਇਹ ਹੋਵੇਗੀ ਕਿ ਇਸ ਨੂੰ ਫਰੰਟ ਕੈਮਰੇ ਨਾਲ ਲਾਂਚ ਕੀਤਾ ਜਾਵੇਗਾ। ਇਸ ਦਾ ਗਲਾਸ ਰੇ-ਬੈਨ ਦੇ ਸਹਿਯੋਗ ਨਾਲ ਬਣਾਇਆ ਜਾਵੇਗਾ। ਆਓ ਜਾਣਦੇ ਹਾਂ ਇਸ ਦੇ ਡਿਜ਼ਾਈਨ ਬਾਰੇ।
ਅਜਿਹਾ ਹੋਵੇਗਾ ਡਿਜ਼ਾਈਨ
ਮੀਡੀਆ ਰਿਪੋਰਟਾਂ ਮੁਤਾਬਕ ਮੇਟਾ ਸਮਾਰਟਵਾਚ 'ਚ ਰਾਊਂਡ ਸਕਰੀਨ ਦੇਖਣ ਨੂੰ ਮਿਲੇਗੀ। ਇਸ ਦੀ ਸਕਰੀਨ ਦੇ ਕਿਨਾਰੇ ਕਰਵਡ ਹੋਣਗੇ। ਇਸ ਦੀ ਡਿਸਪਲੇ ਕੁਝ ਹੱਦ ਤੱਕ ਐਪਲ ਵਾਚ ਵਰਗੀ ਹੋਵੇਗੀ। ਇਸ ਸਮਾਰਟਵਾਚ ਦੇ ਸੱਜੇ ਪਾਸੇ ਇੱਕ ਬਟਨ ਵੀ ਦਿੱਤਾ ਜਾਵੇਗਾ। ਮੈਟਾ ਵਾਚ ਦੀ ਪੱਟੀ ਨੂੰ ਵੀ ਵੱਖ ਕੀਤਾ ਜਾ ਸਕਦਾ ਹੈ। ਇਸ ਘੜੀ 'ਚ ਫਿਟਨੈੱਸ ਟ੍ਰੈਕਿੰਗ ਦੇ ਬਹੁਤ ਸਾਰੇ ਫੀਚਰਸ ਮਿਲ ਸਕਦੇ ਹਨ।
ਕਦੋਂ ਹੋਵੇਗੀ ਲਾਂਚ
ਇਸ 'ਚ ਮੇਟਾ ਵਾਚ ਸੈਲੂਲਰ ਕਨੈਕਸ਼ਨ ਦਿੱਤਾ ਜਾਵੇਗਾ, ਜਿਸ ਨਾਲ ਮੈਸੇਜਿੰਗ ਵੀ ਆਸਾਨੀ ਨਾਲ ਕੀਤੀ ਜਾ ਸਕੇਗੀ। ਇਸ 'ਚ ਮੌਜੂਦ ਕੈਮਰੇ ਰਾਹੀਂ ਵੀਡੀਓ ਕਾਨਫਰੰਸਿੰਗ ਵੀ ਕੀਤੀ ਜਾ ਸਕਦੀ ਹੈ। ਫਰੰਟ ਕੈਮਰੇ ਨਾਲ ਆਉਣ ਵਾਲੀ ਇਹ ਪਹਿਲੀ ਸਮਾਰਟਵਾਚ ਹੋਵੇਗੀ। ਕੰਪਨੀ ਇਸ ਘੜੀ ਨੂੰ ਅਗਲੇ ਸਾਲ ਦੀ ਸ਼ੁਰੂਆਤ 'ਚ ਲਾਂਚ ਕਰ ਸਕਦੀ ਹੈ। ਯੂਜ਼ਰਸ ਇਸ ਨੂੰ ਅਗਲੇ ਸਾਲ ਹੀ ਖਰੀਦ ਸਕਣਗੇ।
Apple ਨਾਲ ਮੁਕਾਬਲਾ
ਮੇਟਾ ਵਾਚ ਆਸਾਨੀ ਨਾਲ ਐਂਡਰਾਇਡ ਅਤੇ ਆਈਓਐਸ ਦੋਵਾਂ ਫੋਨਾਂ ਨਾਲ ਜੁੜ ਜਾਵੇਗੀ। ਇਹ ਘੜੀ ਐਪਲ ਦੀ ਸਮਾਰਟਵਾਚ ਨਾਲ ਮੁਕਾਬਲਾ ਕਰੇਗੀ। ਐਪਲ ਦੀ ਸਮਾਰਟਵਾਚ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਇਹ ਸਭ ਤੋਂ ਜ਼ਿਆਦਾ ਵਿਕਣ ਵਾਲੀ ਘੜੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/