Facebook, Instagram, WhatsApp Down: ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਇੰਸਟਾਗ੍ਰਾਮ ਨੇ ਛੇ ਘੰਟੇ ਤੋਂ ਜ਼ਿਆਦਾ ਸਮੇਂ ਤਕ ਡਾਊਨ ਰਹਿਣ ਤੋਂ ਬਾਅਦ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਦੀ ਵੈਬਸਾਈਟ ਫਿਰ ਬਹਾਲ ਹੋ ਗਈ ਹੈ। ਹਾਲਾਂਕਿ ਸਾਈਟ ਅਜੇ ਹੌਲੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਨਾਲ ਠੀਕ ਹੋਣ 'ਚ ਥੋੜਾ ਹੋਰ ਸਮਾਂ ਲੱਗ ਸਕਦਾ ਹੈ।
ਫੇਸਬੁੱਕ ਨੇ ਟਵਿਟਰ 'ਤੇ ਕਿਹਾ, 'ਸਾਨੂੰ ਖੇਦ ਹੈ। ਦੁਨੀਆਂਭਰ ਦੇ ਲੋਕ ਤੇ ਵਪਾਰ ਸਾਡੇ 'ਤੇ ਨਿਰਭਰ ਹੈ। ਅਸੀਂ ਆਪਣੀਆਂ ਐਪਸ ਤੇ ਸੇਵਾਵਾਂ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਲਈ ਸਕਤ ਮਿਹਨਤ ਕਰ ਰਹੇ ਹਾਂ। ਇਹ ਦੱਸਦਿਆਂ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਦੁਬਾਰਾ ਆਨਲਾਈਨ ਵਾਪਸ ਆ ਰਹੇ ਹਨ। ਸਾਡੇ ਨਾਲ ਬਣੇ ਰਹਿਣ ਲਈ ਧੰਨਵਾਦ।' ਇੰਸਟਾਗ੍ਰਾਮ ਵੱਲੋਂ ਟਵੀਟ ਕਰਕੇ ਕਿਹਾ ਗਿਆ, 'ਇੰਸਟਾਗ੍ਰਾਮ ਹੌਲੀ-ਹੌਲੀ ਤੇ ਨਿਸ਼ਚਿਤ ਰੂਪ ਨਾਲ ਹੁਣ ਵਾਪਸ ਆ ਰਿਹਾ ਹੈ। ਸਾਡੇ ਨਾਲ ਬਣੇ ਰਹਿਣ ਲਈ ਧੰਨਵਾਦ ਤੇ ਇੰਤਜ਼ਾਰ ਕਰਨ ਲਈ ਖੇਦ ਹੈ।
ਦਰਅਸਲ ਸੋਮਵਾਰ ਰਾਤ ਕਰੀਬ ਸਵਾ ਨੌ ਵਜੇ ਭਾਰਤ ਸਮੇਤ ਦੁਨੀਆਭਰ ਦੇ ਤਮਾਮ ਦੇਸ਼ਾਂ 'ਚ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਡਾਊਨ ਹੋ ਗਿਆ ਸੀ। ਭਾਰਤੀ ਸਮੇਂ ਮੁਤਾਬਕ ਮੰਗਲਵਾਰ ਕਰੀਬ ਤੜਕੇ ਚਾਰ ਵਜੇ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਦੀ ਸੇਵਾ ਫਿਰ ਤੋਂ ਸ਼ੁਰੂ ਹੋ ਗਈ ਸੀ। ਯਾਨੀ ਕਿ ਛੇ ਘੰਟੇ ਤੋਂ ਜ਼ਿਆਦਾ ਸੇਵਾ ਰੁਕੀ ਰਹੀ। ਹਾਲਾਂਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਐਨੇ ਘੰਟਿਆਂ ਤਕ ਡਾਊਨ ਕਿਉਂ ਰਿਹਾ।
ਇਹ ਧਿਆਨ ਦੇਣ ਯੋਗ ਹੈ ਕਿ ਇਹ ਤਿੰਨੋਂ ਪਲੇਟਫਾਰਮ ਫੇਸਬੁੱਕ ਦੀ ਮਲਕੀਅਤ ਹਨ ਅਤੇ ਤਤਕਾਲ ਸੰਦੇਸ਼ ਭੇਜਣ ਜਾਂ ਫੋਟੋਆਂ ਸਾਂਝੀਆਂ ਕਰਨ ਅਤੇ ਸੋਸ਼ਲ ਨੈਟਵਰਕਿੰਗ ਦੇ ਰੂਪ ਵਿੱਚ ਉਹ ਭਾਰਤੀ ਬਾਜ਼ਾਰ ਵਿੱਚ ਪੂਰੀ ਤਰ੍ਹਾਂ ਹਾਵੀ ਹਨ. ਭਾਰਤ ਵਿੱਚ ਫੇਸਬੁੱਕ ਦੇ 41 ਕਰੋੜ ਉਪਭੋਗਤਾ ਹਨ ਜਦੋਂ ਕਿ ਵਟਸਐਪ ਦੀ ਵਰਤੋਂ 53 ਕਰੋੜ ਤੋਂ ਵੱਧ ਲੋਕ ਕਰਦੇ ਹਨ। ਇਸ ਲਈ ਉਸੇ ਸਮੇਂ, ਇੰਸਟਾਗ੍ਰਾਮ ਦੀ ਵਰਤੋਂ ਭਾਰਤ ਵਿੱਚ 21 ਕਰੋੜ ਤੋਂ ਵੱਧ ਲੋਕ ਕਰਦੇ ਹਨ।