ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਇੰਸਟਾਗ੍ਰਾਮ ਦੀ ਸਰਵਿਸ ਹਫ਼ਤੇ ਭਰ 'ਚ ਦੂਜੀ ਵਾਰ ਡਾਊਨ ਹੋ ਗਈ। ਸਰਵਰ ਡਾਊਨ ਹੋਣ ਕਾਰਨ ਫੇਸਬੁੱਕ ਤੇ ਇੰਸਟਾਗ੍ਰਾਮ ਕੁਝ ਸਮੇਂ ਲਈ ਬੰਦ ਹੋ ਗਏ ਸਨ। ਜਿਸ ਕਾਰਨ ਕਈ ਯੂਜ਼ਰਸ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਣਾ ਸੀ। ਹਾਲਾਂਕਿ ਹੁਣ ਸੇਵਾ ਬਹਾਲ ਹੋ ਗਈ ਹੈ। ਇਸ ਤੋਂ ਪਹਿਲਾਂ ਐਤਵਾਰ-ਸੋਮਵਾਰ (3 ਤੋਂ 4 ਅਕਤੂਬਰ) ਦੌਰਾਨ ਇੰਸਟਾਗ੍ਰਾਮ, ਫੇਸਬੁੱਕ ਤੇ ਵਟਸਐਪ ਦੇ ਸਰਵਰ ਕਰੀਬ ਛੇ ਘੰਟੇ ਤਕ ਡਾਊਨ ਸਨ।


ਫੇਸਬੁੱਕ ਨੇ ਕਿਹਾ ਕਿ ਸਾਨੂੰ ਮਾਫ ਕਰੋ। ਕੁਝ ਲੋਕਾਂ ਨੂੰ ਸਾਡੀਆਂ ਐਪਸ ਤੇ ਵੈਬਸਾਈਟ ਤਕ ਪਹੁੰਚਣ 'ਚ ਸਮੱਸਿਆ ਹੋ ਰਹੀ ਹੈ। ਜੇਕਰ ਤੁਸੀਂ ਸਾਡੀ ਸਰਵਿਸ ਇਸਤੇਮਾਲ ਨਹੀਂ ਕਰ ਪਾ ਰਹੇ, ਤਾਂ ਸਾਨੂੰ ਖੇਦ ਹੈ। ਅਸੀਂ ਜਾਣਦੇ ਹਾਂ ਕਿ ਤੁਸੀਂ ਇਕ ਦੂਜੇ ਦੇ ਨਾਲ ਗੱਲਬਾਤ ਕਰਨ ਲਈ ਸਾਡੇ 'ਤੇ ਕਿੰਨਾ ਨਿਰਭਰ ਹਨ। ਹੁਣ ਅਸੀਂ ਸਮੱਸਿਆ ਦਾ ਹੱਲ ਕੱਢ ਲਿਆ ਹੈ। ਇਸ ਵਾਰ ਵੀ ਆਪਣਾ ਸਬਰ ਬਣਾਈ ਰੱਖਣ ਲਈ ਫਿਰ ਤੋਂ ਧੰਨਵਾਦ।






ਉੱਥੇ ਹੀ ਇੰਸਟਾਗ੍ਰਾਮ ਨੇ ਆਪਣੇ ਬਿਆਨ 'ਚ ਕਿਹਾ ਕਿ ਸਾਨੂੰ ਮਾਫ ਕਰੋ। ਤੁਹਾਡੇ 'ਚੋਂ ਕੁਝ ਲੋਕਾਂ ਨੂੰ ਅਜੇ ਇੰਸਟਾਗ੍ਰਾਮ ਦਾ ਇਸਤੇਮਾਲ ਕਰਨ 'ਚ ਕੁਝ ਸਮੱਸਿਆ ਹੋ ਰਹੀ ਹੋਵੇਗੀ। ਸਾਨੂੰ ਬਹੁਤ ਖੇਦ ਹੈ। ਫਿਲਹਾਲ ਚੀਜ਼ਾਂ ਹੁਣ ਠੀਕ ਹੋ ਗਈਆਂ ਹਨ ਤੇ ਹੁਣ ਸਭ ਕੁਝ ਠੀਕ ਹੋ ਜਾਣਾ ਚਾਹੀਦਾ ਹੈ। ਸਾਡਾ ਸਹਿਯੋਗ ਕਰਨ ਲਈ ਧੰਨਵਾਦ।






ਭਾਰਤ 'ਚ ਫੇਸਬੁੱਕ ਦੇ ਨਾਲ-ਨਾਲ ਇਸ ਦੇ ਹੋਰ ਸੋਸ਼ਲ ਮੀਡੀਆ ਮੰਚਾਂ 'ਤੇ ਯੂਜ਼ਰਸ ਦੀ ਕਾਫੀ ਜ਼ਿਆਦਾ ਸੰਖਿਆ ਹੈ। ਇਸ ਸਾਲ ਦੀ ਸ਼ੁਰੂਆਤ 'ਚ ਸ਼ੇਅਰ ਕੀਤੇ ਗਏ ਸਰਕਾਰੀ ਅੰਕੜਿਆਂ ਦੇ ਮੁਤਾਬਕ ਭਾਰਤ 'ਚ 53 ਕਰੋੜ ਵਟਸਐਪ ਯੂਜ਼ਰਸ, 41 ਕਰੋੜ ਫੇਸਬੁੱਕ ਯੂਜ਼ਰਸ ਤੇ 21 ਕਰੋੜ ਇੰਸਟਾਗ੍ਰਾਮ ਯੂਜ਼ਰਸ ਹਨ।