Facebook, Instagram Outage: ਪੂਰੀ ਦੁਨੀਆ ਵਿੱਚ ਮੇਟਾ ਦੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਮੰਗਲਵਾਰ ਨੂੰ ਫਿਰ ਡਾਊਨ ਹੋ ਗਏ ਹਨ, ਕਿਉਂਕਿ ਦੁਨੀਆ ਭਰ ਦੇ ਯੂਜ਼ਰਸ ਨੇ ਰਿਪੋਰਟ ਕੀਤੀ ਹੈ ਕਿ ਐਪਸ ਅਤੇ ਵੈੱਬਸਾਈਟ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ ਹਨ। ਇਸ ਦੌਰਾਨ ਉਹ ਕੰਟੈਂਟ ਵੀ ਨਹੀਂ ਦੇਖ ਪਾ ਰਹੇ ਹਨ। 

ਦੱਸ ਦਈਏ ਕਿ ਸੈਂਕੜੇ ਯੂਜ਼ਰਸ ਦੀਆਂ ਸ਼ਿਕਾਇਤਾਂ ਡਾਊਨਡਿਟੈਕਟਰ ਵਿੱਚ ਆ ਗਈਆਂ ਹਨ। ਜਾਣਕਾਰੀ ਮੁਤਾਬਕ ਯੂਜ਼ਰਸ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਨਾ ਤਾਂ ਕੰਟੈਂਟ ਦੇਖ ਪਾ ਰਹੇ ਹਨ ਅਤੇ ਨਾ ਹੀ ਕੋਈ ਕਮੈਂਟ ਕਰਨ ਵਿੱਚ ਸਮਰੱਥ ਹਨ।