ਨਵੀਂ ਦਿੱਲੀ: ਇੰਸਟਾਗ੍ਰਾਮ ਯੂਜ਼ਰਸ ਨੂੰ ਫੇਸਬੁੱਕ ਵੱਡਾ ਤੋਹਫਾ ਦੇਣ ਜਾ ਰਹੀ ਹੈ। ਫੇਸਬੁਕ ਅੱਜ ਇੰਸਟਾਗ੍ਰਾਮ ਲਈ ਮੈਸੇਜ਼ਿੰਗ ਐਪ ਲਾਂਚ ਕਰਨ ਜਾ ਰਹੀ ਹੈ। ਜਿਸ ਦਾ ਨਾਂ ‘ਇੰਸਟਾਗਰਾਮ ਥ੍ਰੇਡਸ’ ਹੋਵੇਗਾ। ਇਹ ਪਹਿਲਾ ਕੈਮਰਾ-ਮੈਸੇਜ਼ਿੰਗ ਐਪ ਹੋਵੇਗਾ ਜੋ ਤੁਹਾਨੂੰ ਕਰੀਬੀ ਦੋਸਤਾਂ ਨਾਲ ਜੁੜੇ ਰਹਿਣ ‘ਚ ਮਦਦ ਕਰੇਗਾ। ਇਹ ਇੱਕ ਸਟੈਂਡ ਅਲੋਨ ਐਪ ਹੈ ਜੋ ਪ੍ਰਾਈਵੇਸੀ, ਸਪੀਡ ਅਤੇ ਕਰੀਬੀ ਕੁਨੈਕਸ਼ਨ ਨੂੰ ਧਿਆਨ ‘ਚ ਰੱਖਕੇ ਬਣਾਈ ਗਈ ਹੈ।



ਇਸ ਐਪ ਦੀ ਮਦਦ ਨਾਲ ਤੁਸੀਂ ਆਪਣੇ ਦੋਸਤਾਂ ਨਾਲ ਫੋਟੋ, ਵੀਡੀਓ, ਮੈਸੇਜ, ਸਟੋਰੀਜ਼ ਤੇ ਸਟੇਟਸ ਸ਼ੇਅਰ ਕਰ ਸਕਦੇ ਹੋ। ਇੰਨਾ ਹੀ ਨਹੀਂ, ਚੈਟ ਲਈ ਤੁਸੀਂ ਆਪਣੀ ਪਸੰਦ ਦੇ ਦੋਸਤਾਂ ਨੂੰ ਵੀ ਚੁਣ ਸਕਦੇ ਹੋ। ਇੰਸਟਾਗ੍ਰਾਮ ਥ੍ਰੈਡਸ ਜਲਦੀ ਹੀ ਐਂਡ੍ਰੌਇਡ ਤੇ ਆਈਓਐਸ ਲਈ ਉਪਲੱਬਧ ਹੋ ਜਾਵੇਗਾ।



ਇੰਸਟਾਗ੍ਰਾਮ ਨੇ ਪਿਛਲੇ ਸਾਲ ਆਪਣੇ ਐਪ ‘ਤੇ ਪਰਸਨਲ ਮੂਮੈਂਟ ਸ਼ੇਅਰ ਕਰਨ ਲਈ ਕਰੀਬੀ ਦੋਸਤਾਂ ਵਾਲੇ ਫੀਚਰ ਦੀ ਸ਼ੁਰੂਆਤ ਕੀਤੀ ਸੀ। ਇਸ ਐਪ ਨਾਲ ਤੁਸੀਂ ਆਪਣੇ ਦੋਸਤਾਂ ਦੀ ਲਿਸਟ ਬਾਰੇ ਉਸ ਨਾਲ ਇੰਬਾਕਸ ‘ਚ ਫੋਟੋ ਤੇ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ। ਇਸ ਦੇ ਨਾਲ ਹੀ ਇੰਸਟਾਗ੍ਰਾਮ ਥ੍ਰੇਡਸ ਐਪ ਦੀ ਮਦਦ ਨਾਲ ਤੁਸੀਂ ਆਪਣੇ ਸਟੇਟਸ ਨੂੰ ਆਟੋ ਅਪਡੇਟ ਵੀ ਕਰ ਸਕੋਗੇ।