Facebook New Policy: ਫੇਸਬੁੱਕ ਨੇ ਬੁੱਧਵਾਰ ਨੂੰ ਕਿਹਾ ਕਿ ਕੰਪਨੀ ਆਪਣੀ ਸਾਈਟ ਤੋਂ ਹਾਨੀਕਾਰਕ ਸਮਗਰੀ ਨੂੰ ਹਟਾਉਣ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਸ਼ੋਸ਼ਣ ਵਿਰੁੱਧ ਆਪਣੀਆਂ ਨੀਤੀਆਂ ਦਾ ਵਿਸਤਾਰ ਕਰੇਗੀ। ਫੇਸਬੁੱਕ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਕੰਪਨੀ ਦੇ ਸਾਬਕਾ ਡਾਟਾ ਵਿਗਿਆਨੀ ਫ੍ਰਾਂਸਿਸ ਹੋਗੈਨ ਨੇ ਪਿਛਲੇ ਹਫਤੇ ਅਮੀਕੀ ਸੰਸਦ ਨੂੰ ਦੱਸਿਆ ਸੀ ਕਿ ਕੰਪਨੀ ਨੇ ਆਪਣੀ ਸਾਈਟ 'ਤੇ ਨੁਕਸਾਨਦੇਹ ਸਮਗਰੀ ਦੇ ਫੈਲਣ ਨੂੰ ਰੋਕਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਵਾਜਬ ਕਦਮ ਨਹੀਂ ਚੁੱਕੇ ਹਨ ਅਤੇ ਇਹ ਅਕਸਰ ਆਪਣੇ ਫ਼ਾਇਦਿਆਂ ਨੂੰ ਖਪਤਕਾਰਾਂ ਦੇ ਹਿਤਾਂ ਨਾਲੋਂ ਵੱਧ ਮਹੱਤਵ ਦਿੰਦੀ ਹੈ।

ਸ਼ੋਸ਼ਣ ਦੇ ਵਿਰੁੱਧ ਫੇਸਬੁੱਕ ਦੀ ਨਵੀਂ ਅਤੇ ਵਿਸਤ੍ਰਿਤ ਨੀਤੀ ਅਧੀਨ ਅਜਿਹੀ ਸਮਗਰੀ ਉੱਤੇ ਰੋਕ ਲੱਗੇਗੀ, ਜੋ ਜਨਤਕ ਸ਼ਖਸੀਅਤਾਂ, ਜਿਨ੍ਹਾਂ ਵਿੱਚ ਮਸ਼ਹੂਰ ਹਸਤੀਆਂ ਅਤੇ ਚੁਣੇ ਹੋਏ ਅਧਿਕਾਰੀਆਂ ਸਮੇਤ ਜਨਤਕ ਹਸਤੀਆਂ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਨੀਂਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਤਬਦੀਲੀ ਦੁਨੀਆ ਭਰ ਵਿੱਚ ਸਰਕਾਰ ਤੋਂ ਅਸੰਤੁਸ਼ਟ ਲੋਕਾਂ, ਪੱਤਰਕਾਰਾਂ ਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਨੂੰ ਸ਼ੋਸ਼ਣ ਤੋਂ ਸੁਰੱਖਿਆ ਪ੍ਰਦਾਨ ਕਰੇਗਾ। ਕਈ ਦੇਸ਼ਾਂ ਵਿੱਚ, ਪੱਤਰਕਾਰਾਂ ਅਤੇ ਕਾਰਕੁਨਾਂ ਨੂੰ ਚੁੱਪ ਕਰਾਉਣ ਲਈ ਸੋਸ਼ਲ ਮੀਡੀਆ ਰਾਹੀਂ ਪ੍ਰੇਸ਼ਾਨ ਕੀਤਾ ਜਾਂਦਾ ਹੈ।

ਕੈਲੀਫ਼ੋਰਨੀਆ ਦੇ ਮੇਨਲੋ ਪਾਰਕ ਤੋਂ ਚੱਲਦੀ ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਉਸ ਸਾਰੀ ਸਮਗਰੀ 'ਤੇ ਪਾਬੰਦੀ ਲਗਾ ਦੇਵੇਗੀ, ਜਿਸ ਰਾਹੀਂ ਕੁਝ ਲੋਕ ਸਮੂਹਿਕ ਤੌਰ 'ਤੇ ਕਿਸੇ ਵਿਅਕਤੀ ਨੂੰ ਤੰਗ ਕਰਨ ਦੀ ਕੋਸ਼ਿਸ਼ ਕਰਦੇ ਹਨ। ਫੇਸਬੁੱਕ ਦੇ ਗਲੋਬਲ ਸੁਰੱਖਿਆ ਮੁਖੀ ਐਂਟੀਗੋਨ ਡੇਵਿਸ ਨੇ ਇੱਕ ਬਲੌਗ ਪੋਸਟ ਵਿੱਚ ਲਿਖਿਆ, "ਅਸੀਂ ਆਪਣੇ ਪਲੇਟਫਾਰਮ 'ਤੇ ਧੱਕੇਸ਼ਾਹੀ ਅਤੇ ਸ਼ੋਸ਼ਣ ਦੀ ਆਗਿਆ ਨਹੀਂ ਦਿੰਦੇ, ਪਰ ਜਦੋਂ ਅਜਿਹਾ ਹੁੰਦਾ ਹੈ, ਅਸੀਂ ਕਾਰਵਾਈ ਕਰਦੇ ਹਾਂ।"


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ