ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਇੱਕ ਵਾਰ ਜਿੱਥੇ ਦੁਨੀਆਂ ਭਰ 'ਚ ਲੋਕਾਂ ਦਾ ਰਹਿਣ ਸਹਿਣ ਬਦਲਿਆ, ਉੱਥੇ ਹੀ ਕੰਮ ਕਰਨ ਦੇ ਤਰੀਕਿਆਂ 'ਚ ਵੀ ਬਦਲਾਅ ਆਇਆ ਹੈ। ਅਜਿਹੇ 'ਚ ਫੇਸਬੁੱਕ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਜੁਲਾਈ 2021 ਤਕ 'ਵਰਕ ਫਰੌਮ ਹੋਮ' ਆਫਰ ਕੀਤਾ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਆਪਣੇ ਸਾਰੇ ਕਰਮਚਾਰੀਆਂ ਨੂੰ ਘਰੋਂ ਦਫ਼ਤਰ ਦੀਆਂ ਲੋੜਾਂ ਲਈ 1000 ਡਾਲਰ ਵੀ ਦੇਣਗੇ।


ਫੇਸਬੁੱਕ ਤੋਂ ਪਹਿਲਾਂ ਗੂਗਲ ਵੀ ਆਪਣੇ ਕਰਮਚਾਰੀਆਂ ਨੂੰ ਜੂਨ 2021 ਤਕ ਵਰਕ ਫਰੌਮ ਹੋਮ ਦੇ ਚੁੱਕਾ ਹੈ। ਕਰਮਚਾਰੀਆਂ ਨੂੰ ਵਰਕ ਫਰੌਮ ਹੋਮ ਦੇਣ ਵਾਲੀਆਂ ਕੰਪਨੀਆਂ 'ਚ ਟਵਿੱਟਰ ਵੀ ਸ਼ਾਮਲ ਹੈ। ਟਵਿਟਰ ਨੇ ਕੋਰੋਨਾ ਵਾਇਰਸ ਦੇ ਖਤਮ ਹੋਣ ਤਕ ਆਪਣੇ ਸਾਰੇ ਕਰਮਚਾਰੀਆਂ ਨੂੰ 'ਵਰਕ ਫਰੌਮ ਹੋਮ' ਦੇਣ ਦਾ ਐਲਾਨ ਕਰ ਚੁੱਕੇ ਹਨ।


ਇਸ ਸਾਲ ਦੀ ਸ਼ੁਰੂਆਤ ਤੋਂ ਹੀ ਕਈ ਵੱਡੀਆਂ ਕੰਪਨੀਆਂ ਦੇ ਕਰਮਚਾਰੀ ਆਪਣੇ ਘਰ ਤੋਂ ਹੀ ਕੰਮ ਕਰ ਰਹੇ ਹਨ। ਫੇਸਬੁੱਕ ਨੇ ਬਿਆਨ ਜਾਰੀ ਕਰਦਿਆਂ ਕਿਹਾ ਸਰਕਾਰ ਤੇ ਮਾਹਿਰਾਂ ਦੀਆਂ ਹਿਦਾਇਤਾਂ ਦੇ ਆਧਾਰ 'ਤੇ ਅਸੀਂ ਆਪਣੇ ਕਰਮਚਾਰੀਆਂ ਨੂੰ ਵਰਕ ਫਰੌਮ ਹੋਮ ਦੇਣ ਦਾ ਫੈਸਲਾ ਕੀਤਾ ਹੈ। ਅਸੀਂ ਇਸ ਬਾਰੇ ਗੱਲ ਕੀਤੀ ਹੈ ਤੇ ਫਿਰ ਜੁਲਾਈ 2021 ਤਕ 'ਵਰਕ ਫਰੌਮ ਹੋਮ' ਦੇਣ ਦਾ ਫੈਸਲਾ ਲਿਆ ਗਿਆ।


ਫੇਸਬੁੱਕ ਕੁਝ ਥਾਵਾਂ ਤੇ ਲਿਮਟਿਡ ਸਮਰੱਥਾ ਨਾਲ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਆਪਣੇ ਦਫ਼ਤਰ ਖੋਲ੍ਹਣਾ ਵੀ ਜਾਰੀ ਰੱਖੇਗਾ। ਫੇਸਬੁੱਕ ਅਜਿਹੀਆਂ ਥਾਵਾਂ ਤੇ ਆਪਣੇ ਦਫ਼ਤਰ ਖੋਲ੍ਹ ਰਿਹਾ ਹੈ, ਜਿੱਥੇ ਦੋ ਮਹੀਨੇ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਬੇਹੱਦ ਘੱਟ ਆ ਰਹੇ ਹਨ।


ਜ਼ਹਿਰੀਲੀ ਸ਼ਰਾਬ ਮਾਮਲਾ: ਕੈਪਟਨ ਨੇ ਮੁਆਵਜ਼ਾ ਰਾਸ਼ੀ ਵਧਾਈ ਤੇ ਸਰਕਾਰੀ ਨੌਕਰੀ ਦਾ ਭਰੋਸਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ