ਨਵੀਂ ਦਿੱਲੀ: ਬਹੁਤ ਸਾਰੇ ਲੋਕ ਆਪਣੇ ਘਰਾਂ 'ਚ AC ਲਗਾਉਣਾ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਇਸ ਗੱਲ ਦਾ ਡਰ ਬਣਿਆ ਰਹਿੰਦਾ ਹੈ ਕਿ AC ਚਲਾਉਣ ਨਾਲ ਉਨ੍ਹਾਂ ਦਾ ਬਿਜਲੀ ਬਿੱਲ ਬਹੁਤ ਵੱਧ ਜਾਵੇਗਾ।
AC ਚਲਾਉਣ ਨਾਲ ਬਿਜਲੀ ਦਾ ਬਿੱਲ (air conditioner electricity bill) ਇਸ ਲਈ ਵਧ ਜਾਂਦਾ ਹੈ, ਕਿਉਂਕਿ ਜ਼ਿਆਦਾਤਰ ਲੋਕ ਨਹੀਂ ਜਾਣਦੇ ਕਿ AC ਨੂੰ ਸਹੀ ਤਰ੍ਹਾਂ ਕਿਵੇਂ ਰੈਗੁਲੇਟ ਕਰਨਾ ਹੈ। ਜੇ ਤੁਸੀਂ AC ਨੂੰ ਸਹੀ ਤਰ੍ਹਾਂ ਰੈਗੁਲੇਟ ਕਰਦੇ ਹੋ ਤਾਂ ਤੁਹਾਡਾ ਬਿਜਲੀ ਦਾ ਬਿੱਲ ਆਪਣੇ-ਆਪ ਘੱਟ ਹੋ ਜਾਵੇਗਾ।
ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਨਿਯਮਿਤ ਤੌਰ 'ਤੇ AC ਦੀ ਵਰਤੋਂ ਕਰਦੇ ਹੋਏ ਤੁਸੀਂ ਆਪਣੇ ਬਿਜਲੀ ਦੇ ਬਿੱਲ ਨੂੰ ਕਿਵੇਂ ਘਟਾ ਸਕਦੇ ਹੋ?
AC ਨੂੰ ਇੱਕ ਤਾਪਮਾਨ 'ਤੇ ਬਣਾ ਕੇ ਰੱਖੋ
ਇੱਕੋ ਤਾਪਮਾਨ 'ਚ ਲੰਬੇ ਸਮੇਂ ਤਕ AC ਚਲਾਉਣ ਨਾਲ ਬਿਜਲੀ ਦੇ ਬਿੱਲ 'ਤੇ ਕਾਫੀ ਅਸਰ ਪੈਂਦਾ ਹੈ। ਜੇ ਤੁਸੀਂ ਨਿਯਮਿਤ ਰੂਪ ਨਾਲ ਘੱਟ ਤਾਪਮਾਨ 'ਤੇ AC ਚਲਾ ਰਹੇ ਹੋ ਤਾਂ ਤੁਹਾਡਾ ਬਿਜਲੀ ਦਾ ਬਿੱਲ ਵੱਧ ਆਵੇਗਾ।
ਜੇ ਤੁਸੀਂ ਤਾਪਮਾਨ ਨੂੰ ਥੋੜ੍ਹਾ ਵਧਾ ਕੇ ਨਿਯਮਿਤ ਤੌਰ 'ਤੇ AC ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਬਿਜਲੀ ਦੇ ਬਿੱਲ 'ਤੇ ਕਾਫ਼ੀ ਅਸਰ ਪੈ ਸਕਦਾ ਹੈ। ਕਈ ਰਿਪੋਰਟਾਂ 'ਚ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਜੇ ਤੁਸੀਂ ਤਾਪਮਾਨ ਨੂੰ ਇੱਕ ਡਿਗਰੀ ਵਧਾ ਕੇ ਏਸੀ ਦੀ ਵਰਤੋਂ ਕਰਦੇ ਹੋ ਤਾਂ ਤੁਹਾਡਾ ਬਿਜਲੀ ਦਾ ਬਿੱਲ ਲਗਪਗ 6 ਫ਼ੀਸਦੀ ਤਕ ਘੱਟ ਹੋ ਸਕਦਾ ਹੈ।
ਜੇ ਤੁਸੀਂ ਤਾਪਮਾਨ 'ਚ ਵਾਧਾ ਕਰਕੇ ਨਿਯਮਿਤ ਤੌਰ 'ਤੇ AC ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਬਿਜਲੀ ਬਿੱਲ 'ਚ 24 ਫ਼ੀਸਦੀ ਤਕ ਦਾ ਫ਼ਰਕ ਵੇਖ ਸਕਦੇ ਹੋ।
24 ਡਿਗਰੀ 'ਤੇ ਚਲਾਓ AC
ਬਹੁਤ ਵਾਰ ਇਹ ਵੇਖਿਆ ਗਿਆ ਹੈ ਕਿ ਲੋਕ ਕਮਰੇ ਨੂੰ ਤੇਜ਼ੀ ਨਾਲ ਠੰਢਾ ਕਰਨ ਲਈ 18 ਡਿਗਰੀ ਦੇ ਤਾਪਮਾਨ 'ਤੇ AC ਦੀ ਵਰਤੋਂ ਕਰਦੇ ਹਨ। ਜਦੋਂ ਕਮਰਾ ਠੰਢਾ ਹੋ ਜਾਂਦਾ ਹੈ ਤਾਂ ਉਹ ਤਾਪਮਾਨ ਨੂੰ ਅਕਸਰ ਬਦਲਦੇ ਰਹਿੰਦੇ ਹਨ। ਇਸ ਕਾਰਨ ਬਿਜਲੀ ਬਿੱਲ 'ਤੇ ਬਹੁਤ ਪ੍ਰਭਾਵ ਪੈਂਦਾ ਹੈ ਤੇ ਤੁਹਾਡਾ ਬਿਜਲੀ ਦਾ ਬਿੱਲ ਵੱਧ ਆਉਂਦਾ ਹੈ।
ਜੇ ਤੁਸੀਂ ਨਿਯਮਿਤ ਤੌਰ 'ਤੇ 18 ਦੀ ਬਜਾਏ 24 ਡਿਗਰੀ ਤਾਪਮਾਨ 'ਤੇ ਏਸੀ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਕਮਰੇ ਨੂੰ ਠੰਢਾ ਹੋਣ ਲਈ ਜ਼ਰੂਰ ਕੁਝ ਸਮਾਂ ਲੱਗੇਗਾ ਪਰ ਕੁਝ ਸਮੇਂ ਬਾਅਦ ਤੁਹਾਡਾ ਕਮਰਾ ਠੰਡਾ ਹੋ ਜਾਵੇਗਾ। ਇਸ ਵਿਧੀ ਨੂੰ ਅਪਣਾਉਣ ਨਾਲ ਤੁਹਾਡਾ ਬਿਜਲੀ ਦਾ ਬਿੱਲ ਕਾਫ਼ੀ ਹੇਠਾਂ ਆ ਜਾਵੇਗਾ।
ਟਾਈਮਰ ਦੀ ਵਰਤੋਂ ਨਾਲ ਬਿਜਲੀ ਦਾ ਬਿੱਲ ਘਟੇਗਾ
ਬਹੁਤ ਸਾਰੇ ਲੋਕ ਰਾਤ ਨੂੰ ਏਸੀ ਚਲਾ ਕੇ ਸੌਂ ਜਾਂਦੇ ਹਨ ਅਤੇ ਉਨ੍ਹਾਂ ਨੂੰ ਰਾਤ ਨੂੰ ਠੰਡ ਲੱਗਣੀ ਸ਼ੁਰੂ ਹੋ ਜਾਂਦੀ ਹੈ, ਪਰ ਨੀਂਦ 'ਚ ਰਹਿਣ ਕਾਰਨ ਉਹ ਉੱਠਣ ਤੇ ਏਸੀ ਬੰਦ ਕਰਨ ਵਿੱਚ ਅਸਮਰਥ ਹਨ।
ਰਾਤ ਭਰ ਏਸੀ ਚਲਾਉਣ ਕਾਰਨ ਤੁਹਾਡਾ ਬਿਜਲੀ ਦਾ ਬਿੱਲ ਕਾਫ਼ੀ ਵੱਧ ਜਾਂਦਾ ਹੈ। ਅਜਿਹੀ ਸਥਿਤੀ 'ਚ ਜੇ ਤੁਸੀਂ ਏਸੀ ਵਿੱਚ ਟਾਈਮਰ ਦੀ ਵਰਤੋਂ ਕਰਦੇ ਹੋ ਤਾਂ ਤੁਹਾਡਾ ਕਮਰਾ ਵੀ ਠੰਡਾ ਹੋ ਜਾਵੇਗਾ ਅਤੇ ਕੁਝ ਸਮੇਂ ਬਾਅਦ ਤੁਹਾਡਾ ਏਸੀ ਚੱਲਣਾ ਵੀ ਬੰਦ ਹੋ ਜਾਵੇਗਾ। ਇਸ ਵਿਧੀ ਨੂੰ ਅਪਣਾਉਣ ਨਾਲ, ਤੁਹਾਡਾ ਬਿਜਲੀ ਦਾ ਬਿੱਲ ਬਹੁਤ ਘੱਟ ਜਾਵੇਗਾ।
ਪੱਖੇ ਦੀ ਵੀ ਕਰੋ ਵਰਤੋਂ
ਕਮਰੇ 'ਚ ਏਸੀ ਚਲਾਉਣ ਤੋਂ ਬਾਅਦ ਜੇ ਤੁਸੀਂ ਕੁਝ ਦੇਰ ਪੱਖੇ ਨੂੰ ਵੀ ਘੱਟ ਰਫ਼ਤਾਰ ਨਾਲ ਚਲਾਉਂਦੇ ਹੋ ਤਾਂ ਤੁਹਾਡਾ ਕਮਰਾ ਛੇਤੀ ਠੰਢਾ ਹੋ ਜਾਵੇਗਾ।
ਕਮਰਾ ਠੰਢਾ ਹੋਣ ਤੋਂ ਬਾਅਦ ਤੁਸੀਂ ਏਸੀ ਵੀ ਬੰਦ ਕਰ ਸਕਦੇ ਹੋ। ਰਾਤ ਭਰ ਪੱਖਾ ਚਲਾਉਣ ਨਾਲ ਤੁਹਾਡਾ ਕਮਰਾ ਲੰਬੇ ਸਮੇਂ ਲਈ ਠੰਢੀ ਰਹੇਗਾ।
ਕੀ AC ਚਲਾਉਣ 'ਤੇ ਜ਼ਿਆਦਾ ਬਿੱਲ ਆਉਣ ਦਾ ਲੱਗਦਾ ਡਰ? ਜਾਣੋ ਕਿਵੇਂ ਘੱਟ ਕਰੀਏ ਬਿਜਲੀ ਬਿੱਲ?
ਏਬੀਪੀ ਸਾਂਝਾ
Updated at:
29 Jun 2021 09:29 AM (IST)
ਬਹੁਤ ਸਾਰੇ ਲੋਕ ਆਪਣੇ ਘਰਾਂ 'ਚ AC ਲਗਾਉਣਾ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਇਸ ਗੱਲ ਦਾ ਡਰ ਬਣਿਆ ਰਹਿੰਦਾ ਹੈ ਕਿ AC ਚਲਾਉਣ ਨਾਲ ਉਨ੍ਹਾਂ ਦਾ ਬਿਜਲੀ ਬਿੱਲ ਬਹੁਤ ਵੱਧ ਜਾਵੇਗਾ।
ac
NEXT
PREV
Published at:
29 Jun 2021 09:29 AM (IST)
- - - - - - - - - Advertisement - - - - - - - - -