ਇਹ ਫੈਸਟਿਵ ਸੀਜ਼ਨ ਵਿੱਚ ਸੇਲ ਦਾ ਦੌਰ ਜਾਰੀ ਹੈ। Realme Festive days ਸੇਲ ਦਾ ਅੱਜ ਚੌਥਾ ਦਿਨ ਹੈ। Connect for Real ਦੀਵਾਲੀ ਸੇਲ ਚਾਰ ਨਵੰਬਰ ਤੱਕ ਚੱਲੇਗੀ। ਇੱਥੇ ਕਸਟਮਰਸ ਨੂੰ ਸਮਾਰਟਫੋਨਾਂ 'ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। ਰਿਆਲਮੀ ਦੀ ਆਫਿਸ਼ਲ ਵੈੱਬਸਾਈਟ 'ਤੇ ਚੱਲ ਰਹੀ ਇਸ ਸੇਲ ਵਿੱਚ ਕੰਪਨੀ ਲਗਪਗ ਹਰ ਫੋਨ 'ਤੇ ਆਫ਼ਰ ਦੇ ਰਹੀ ਹੈ।


ਇੰਨੀਆਂ ਘੱਟ ਹੋਈਆਂ ਕੀਮਤਾਂ
ਜੇ ਗੱਲ ਕਰੀਏ Realme C11 ਦੀ ਤਾਂ ਫੋਨ ਸੇਲ ਵਿਚ ਆਪਣੀ ਅਸਲ ਕੀਮਤ ਤੋਂ ਘੱਟ ਵਿੱਚ ਮਿਲ ਰਿਹਾ ਹੈ। ਇਹ ਫੋਨ ਇੱਕ ਹੀ ਵੈਰੀਐਂਟ 2 ਜੀਬੀ ਰੈਮ 32 ਜੀਬੀ ਵਿੱਚ ਸ਼ੁਰੂ ਕੀਤਾ ਸੀ, ਜਿਸ ਦੀ ਕੀਮਤ 7,499 ਰੁਪਏ ਤੈਅ ਕੀਤੀ ਗਈ ਸੀ। ਹੁਣ ਇਹ ਫੋਨ ਸੇਲ ਵਿਚ ਮਹਿਜ਼ 6,999 ਰੁਪਏ ਵਿਚ ਮਿਲ ਰਿਹਾ ਹੈ। ਫੋਨ ਦੀ ਕੀਮਤ ਵਿੱਚ 500 ਰੁਪਏ ਦੀ ਕਟੌਤੀ ਕੀਤੀ ਗਈ ਹੈ।



[mb]1597209234[/mb]

Realme C11 ਸਪੈਸੀਫਿਕਸ਼ਨਜ਼
Realme ਦੇ ਨਵੇਂ C 11 ਸਮਾਰਟਫੋਨ 'ਚ 6.5 ਇੰਚ ਦੀ ਐਚਡੀ ਪਲੱਸ ਵਾਟਰਡ੍ਰੌਪ ਨੌਚ ਡਿਸਪਲੇਅ, ਰਿਜਲਿਊਸ਼ਨ 720x1600 ਪਿਕਸਲ ਹੈ। ਪਰਫਾਰਮੈਂਸ ਲਈ ਇਸ ਫੋਨ ਵਿਚ ਮੀਡੀਆਟੇਕ ਹਿਲਿਓ G35 ਆਕਟਾਕੋਰ ਪ੍ਰੋਸੈਸਰ ਹੈ। ਇਹ ਇੱਕ ਬੇਸਿਕ ਪ੍ਰੋਸੈਸਰ ਹੈ ਜੋ ਬਜਟ ਸੇਂਗਮੈਂਟ ਸਮਾਰਟਫੋਨ ਵਿੱਚ ਦੇਖਣ ਨੂੰ ਮਿਲਦਾ ਹੈ। ਪਾਵਰ ਲਈ ਇਸ ਫੋਨ ਵਿਚ 5000 ਐਮਏਐਚ ਦੀ ਬੈਟਰੀ ਲੱਗੀ ਹੋਈ ਹੈ। ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ ਫ਼ੋਨ ਦੀ ਇੰਟਰਨਲ ਸਟੋਰੇਜ ਨੂੰ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਕਨੈਕਟਿਵਿਟੀ ਲਈ 4G, VoLTE, Wi-fi, ਬਲੂਟੂਥ V 5.0, GPS, 3.5 mm ਹੈਡਫੋਨ ਜੈਕ ਉਏ ਮਾਈਕਰੋ ਯੂਐਸਬੀ ਪੋਰਟ ਵਰਗੇ ਫ਼ੀਚਰ ਮਿਲਦੇ ਹਨ। ਖਾਸ ਗੱਲ ਇਹ ਹੈ ਕਿ ਇਹ ਫੋਨ ਰਿਵਰਸ ਚਾਰਜਿੰਗ ਵੀ ਸਪੋਰਟ ਕਰਦਾ ਹੈ, ਯਾਨੀ ਤੁਸੀਂ ਇਸ ਫੋਨ ਤੋਂ ਦੂਜਾ ਫੋਨ ਵੀ ਚਾਰਜ ਕਰ ਸਕਦੇ ਹੋ।

Redmi 8A Dual ਨਾਲ ਹੋਵੇਗੀ ਟੱਕਰ
Realme C11 ਦਾ ਮੁਕਾਬਲਾ Redmi 8A Dual ਨਾਲ ਹੋਵੇਗਾ। ਇਸ ਫੋਨ ਵਿੱਚ ਸਨੈਪਡ੍ਰੈਗਨ 439 ਪ੍ਰੋਸੈਸਰ ਹੈ ਅਤੇ 6.22 ਇੰਚ ਦਾ ਡਿਸਪਲੇਅ ਹੈ।  ਯੂਜਰ ਮਾਈਕਰੋ ਐਸਡੀ ਕਾਰਡ ਦੀ ਮਦਦ ਨਾਲ ਸਟੋਰੇਜ ਨੂੰ 512 ਜੀਬੀ ਤਕ ਵਧਾ ਸਕਦੇ ਹਨ। ਫੋਨ ਵਿਚ ਰਾਇਰ ਪੈਨਲ 'ਤੇ 2 ਕੈਮਰਾ ਹਨ।ਇਸ ਵਿੱਚ 13 ਮੈਗਾਪਿਕਸਲ ਦਾ ਪ੍ਰੀਮੀਰੀ ਸੈਂਸਰ ਹੈ, 2 ਮਗਾਪਿਕਸਲ ਦਾ ਡੇਪਥ ਸੈਂਸਰ ਹੈ। 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ।ਫੋਨ ਵਿੱਚ 5000 ਐਮਏਐਚ ਦੀ ਜਬਰਦਸਤ ਬੈਟਰੀ ਹੈ।ਇਸ ਫੋਨ ਦੀ ਕੀਮਤ 7,499 (2 ਜੀਬੀ 32 ਜੀਬੀ) ਰੱਖੀ ਗਈ ਹੈ।

[mb]1595585231[/mb]