Apple ਆਨਲਾਈਨ ਸਟੋਰ ਇੰਡੀਆ 'ਤੇ ਸਸਤੇ ਮਿਲ ਰਹੇ ਇਹ ਪ੍ਰੋਡਕਟਸ, ਜਾਣੋ ਕੀਮਤ
ਏਬੀਪੀ ਸਾਂਝਾ | 28 Sep 2020 02:36 PM (IST)
ਤਕਨੀਕੀ ਦਿੱਗਜ ਐਪਲ ਨੇ 23 ਸਤੰਬਰ ਨੂੰ ਭਾਰਤ 'ਚ ਆਪਣਾ ਪਹਿਲਾ ਆਨਲਾਈਨ ਸਟੋਰ ਲਾਂਚ ਕੀਤਾ ਹੈ। ਸਟੋਰ ਨੂੰ ਫੈਸਟਿਵ ਸੀਜ਼ਨ ਤੋਂ ਕੁਝ ਦਿਨ ਪਹਿਲਾਂ ਆਨਲਾਈਨ ਲਾਂਚ ਕੀਤਾ ਗਿਆ, ਜਿਸ ਨਾਲ ਭਾਰਤ ਵਿੱਚ ਗਾਹਕਾਂ ਨੂੰ ਬਿਹਤਰ ਤਜਰਬੇ ਦੇ ਨਾਲ ਉਤਪਾਦਾਂ ਦੀ ਵਿਸ਼ਾਲ ਸ਼੍ਰੇਣੀ ਪ੍ਰਦਾਨ ਕੀਤੀ ਜਾਂਦੀ ਸੀ।
ਤਕਨੀਕੀ ਦਿੱਗਜ ਐਪਲ ਨੇ 23 ਸਤੰਬਰ ਨੂੰ ਭਾਰਤ 'ਚ ਆਪਣਾ ਪਹਿਲਾ ਆਨਲਾਈਨ ਸਟੋਰ ਲਾਂਚ ਕੀਤਾ ਹੈ। ਸਟੋਰ ਨੂੰ ਫੈਸਟਿਵ ਸੀਜ਼ਨ ਤੋਂ ਕੁਝ ਦਿਨ ਪਹਿਲਾਂ ਆਨਲਾਈਨ ਲਾਂਚ ਕੀਤਾ ਗਿਆ, ਜਿਸ ਨਾਲ ਭਾਰਤ ਵਿੱਚ ਗਾਹਕਾਂ ਨੂੰ ਬਿਹਤਰ ਤਜਰਬੇ ਦੇ ਨਾਲ ਉਤਪਾਦਾਂ ਦੀ ਵਿਸ਼ਾਲ ਸ਼੍ਰੇਣੀ ਪ੍ਰਦਾਨ ਕੀਤੀ ਜਾਂਦੀ ਸੀ। ਐਪਲ ਨੇ ਆਨਲਾਈਨ ਮਾਰਕੀਟਿੰਗ ਦੇ ਲੌਜਿਸਟਿਕ ਸਹਾਇਤਾ ਲਈ ਬਲਿਊਡਾਰਟ ਨਾਲ ਹੱਥ ਮਿਲਾਇਆ ਹੈ, ਜੋ ਗਾਹਕਾਂ ਨੂੰ ਘਰ-ਘਰ ਜਾ ਕੇ ਉਤਪਾਦ ਪ੍ਰਦਾਨ ਕਰੇਗਾ। ਐਪਲ ਇੰਡੀਆ ਸਟੋਰ ਦੁਨੀਆ ਭਰ 'ਚ 38 ਵਾਂ ਆਨਲਾਈਨ ਸਟੋਰ ਹੈ, ਜਿਸ 'ਚ ਭਾਰਤੀ ਗਾਹਕਾਂ ਨੂੰ ਸਲਾਹ ਦੇਣ ਲਈ ਮਾਹਰ ਹੋਣਗੇ। ਆਓ ਜਾਂਦੇ ਹਾਂ Apple ਦੇ 5 ਅਫੋਰਡੇਬਲ ਪ੍ਰੋਡਕਟਸ ਬਾਰੇ: USB-C to USB Adapter USB-C to USB ਅਡੈਪਟਰ ਦੀ ਕੀਮਤ 1,700 ਰੁਪਏ ਹੈ ਤੇ ਭਾਰਤ ਵਿੱਚ ਐਪਲ ਦੇ ਆਨਲਾਈਨ ਸਟੋਰ 'ਤੇ ਉਪਲਬਧ ਸਸਤੇ ਉਤਪਾਦਾਂ ਵਿੱਚੋਂ ਇੱਕ ਹੈ। Lightning Cable ਐਪਲ ਦੀ ਓਰਿਜਨਲ ਲਾਈਟਨਿੰਗ ਕੇਬਲ ਵੀ ਭਾਰਤ 'ਚ ਐਪਲ ਦੇ ਆਨਲਾਈਨ ਸਟੋਰ 'ਤੇ 1,700 ਰੁਪਏ 'ਚ ਉਪਲਬਧ ਹੈ। USB-C to 3.5mm Headphone Jack Adapter ਇਹ ਬਿਨਾਂ ਸ਼ੱਕ ਭਾਰਤ 'ਚ ਐਪਲ ਆਨਲਾਈਨ ਸਟੋਰ 'ਤੇ ਉਪਲਬਧ ਸਸਤਾ ਉਤਪਾਦ ਹੈ। USB-C ਤੋਂ 3.5mm ਹੈੱਡਫੋਨ ਜੈਕ ਐਡਪਟਰ ਦੀ ਕੀਮਤ 900 ਰੁਪਏ ਹੈ। Apple Watch Solo Loop Strap ਐਪਲ ਵਾਚ ਸੋਲੋ ਲੂਪ ਸਟ੍ਰੈਪ ਦੀ ਕੀਮਤ ਭਾਰਤ 'ਚ ਐਪਲ ਆਨਲਾਈਨ ਸਟੋਰ 'ਤੇ 3,900 ਰੁਪਏ ਹੈ। ਹਾਲਾਂਕਿ ਇਹ ਥੋੜ੍ਹੇ ਜਿਹੇ ਮਹਿੰਗੇ ਹਨ, ਪਰ ਇਸ ਉੱਚ ਗੁਣਵੱਤਾ ਵਾਲੇ ਉਤਪਾਦ ਲਈ, ਤੁਹਾਨੂੰ ਇਹ ਕੀਮਤ ਜ਼ਿਆਦਾ ਨਹੀਂ ਲਗੇਗੀ। iPhone SE Silicone Case ਨਵੇਂ ਆਈਫੋਨ ਐਸਈ 2020 ਮਾਡਲ ਲਈ ਆਈਫੋਨ ਐਸਈ ਸਿਲਿਕਨ ਕੇਸ ਨੂੰ ਆਨਲਾਈਨ ਸਟੋਰ ਤੇ 2,900 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਇਹ ਸਿਲੀਕਾਨ ਕੇਸ ਕਾਫ਼ੀ ਟਿਕਾਊ ਹੈ ਤੇ ਐਪਲ ਲੋਗੋ ਨੂੰ ਸਪੋਰਟ ਕਰਦਾ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ