ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਖਿਲਾਫ ਮੰਗਲਵਾਰ ਨੂੰ ਦਿੱਲੀ ਵਿੱਚ ਐਫਆਈਆਰ ਦਰਜ ਕੀਤੀ ਗਈ। ਦਿੱਲੀ ਦੇ ਨਾਗਰਿਕ ਮਨੀਸ਼ ਸਿੰਘ ਨੇ ਇਹ ਕੇਸ ਦਰਜ ਕਰਵਾਇਆ ਹੈ। ਦਰਅਸਲ, ਇੰਸਟਾਗ੍ਰਾਮ ਉੱਤੇ ਹਿੰਦੂਆਂ ਦੀਆਂ ਭਾਵਨਾਵਾਂ ਭੜਕਾਉਣ ਦਾ ਦੋਸ਼ ਲੱਗਾ ਹੈ। ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਇੰਸਟਾ ਨੇ ਭਗਵਾਨ ਸ਼ਿਵ ਦਾ ਸਟਿੱਕਰ ਅਪਮਾਨਜਨਕ ਢੰਗ ਨਾਲ ਪ੍ਰਦਰਸ਼ਿਤ ਕੀਤਾ।
ਸ਼ਿਕਾਇਤ ਵਿੱਚ ਕਿਹਾ ਹੈ ਕਿ ਇੰਸਟਾਗ੍ਰਾਮ ‘ਤੇ SHIV ਕੀ-ਵਰਡ ਸਰਚ ਕਰਨ ਨਾਲ ਕਈ ਸਟਿੱਕਰ ਦਿਖਾਈ ਦਿੰਦੇ ਹਨ। ਇਨ੍ਹਾਂ ਵਿੱਚੋਂ ਇੱਕ ਭਗਵਾਨ ਸ਼ਿਵ ਨੂੰ ਵਾਈਨ ਗਲਾਸ ਤੇ ਫੋਨ ਨਾਲ ਦਿਖਾਇਆ ਗਿਆ ਹੈ।
ਸਟਿੱਕਰ ਸੋਸ਼ਲ ਮੀਡੀਆ ਪਲੇਟਫਾਰਮ ਦਾ, ਕਿਸੇ ਯੂਜਰ ਦਾ ਨਹੀਂ
ਸ਼ਿਕਾਇਤਕਰਤਾ ਮਨੀਸ਼ ਸਿੰਘ ਨੇ ਕਿਹਾ ਕਿ ਉਹ ਇੰਸਟਾਗ੍ਰਾਮ ਸਟਰੀ ਅਪਲੋਡ ਕਰ ਰਹੇ ਸੀ ਤਾਂ ਇਸੇ ਦੌਰਾਨ ਉਨ੍ਹਾਂ SHIV ਕੀਵਰਡ ਸਰਚ ਕੀਤਾ। ਇਸ ਤੋਂ ਬਾਅਦ ਉਨ੍ਹਾਂ ਇਹ ਇਤਰਾਜ਼ਯੋਗ ਸਟਿੱਕਰ ਵੇਖਿਆ। ਮਨੀਸ਼ ਨੇ ਕਿਹਾ ਕਿ ਇਹ ਸਟੀਕਰ ਕਿਸੇ ਉਪਭੋਗਤਾ ਨੇ ਨਹੀ, ਬਲਕਿ ਇਹ ਸੋਸ਼ਲ ਮੀਡੀਆ ਪਲੇਟਫਾਰਮ ਵੱਲੋਂ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਸਟਿੱਕਰ ਨੂੰ ਬਣਾਉਣ ਦਾ ਉਦੇਸ਼ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ। ਇਸ ਕਾਰਜ ਲਈ ਇੰਸਟਾਗ੍ਰਾਮ ਦੇ CEO ਤੇ ਹੋਰ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਵੀ ਇੰਸਟਾਗ੍ਰਾਮ 'ਤੇ ਮੌਜੂਦ ਕਈ ਇਤਰਾਜ਼ਯੋਗ ਸਟਿੱਕਰਾਂ ਬਾਰੇ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ।
ਸਰਕਾਰ ਨੇ ਸਖਤੀ ਲਈ ਬਣਾਏ ਨਵੇਂ ਨਿਯਮ
ਕੇਂਦਰ ਸਰਕਾਰ ਨੇ 25 ਫਰਵਰੀ ਨੂੰ ਸੋਸ਼ਲ ਮੀਡੀਆ ਲਈ ਇਕ ਨਵੀਂ ਗਾਈਡਲਾਈਨ ਜਾਰੀ ਕੀਤੀ ਸੀ। ਇਨ੍ਹਾਂ ਵਿੱਚ ਕਿਹਾ ਹੈ ਕਿ ਯੂਜਰ ਜੋ ਵੀ ਸਮੱਗਰੀ ਪਲੇਟਫਾਰਮ ‘ਤੇ ਪਾਉਂਦੇ ਹਨ, ਉਸ ਲਈ ਸੋਸ਼ਲ ਮੀਡੀਆ ਪਲੇਟਫਾਰਮ ਹੀ ਜਵਾਬਦੇਹ ਵੀ ਹੋਵੇਗਾ। ਜੇ ਭਾਰਤ ਦੀ ਸੁਰੱਖਿਆ, ਅਖੰਡਤਾ ਦੇ ਵਿਰੁੱਧ ਕੋਈ ਪੋਸਟ ਜਾਂ ਟਵੀਟ ਕੀਤਾ ਜਾਂਦਾ ਹੈ ਤਾਂ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਇਸ ਦਾ ਖੁਲਾਸਾ ਆਪਣੇ ਸ਼ੁਰੂਆਤੀ ਯਾਨੀ ਉਸ ਵਿਅਕਤੀ ਨੂੰ ਕਰਨਾ ਪਏਗਾ ਜਿਸ ਨੇ ਪਹਿਲੀ ਵਾਰ ਇਸ ਨੂੰ ਪੋਸਟ ਕੀਤਾ ਸੀ।
ਜੇ ਕਿਸੇ ਪੋਸਟ ‘ਤੇ ਅਧਿਕਾਰੀ ਚਿੰਤਾ ਜ਼ਾਹਰ ਕਰਦੇ ਹਨ ਤਾਂ ਇਸ ਨੂੰ 36 ਘੰਟਿਆਂ ਦੇ ਅੰਦਰ ਹਟਾਉਣਾ ਹੋਵੇਗਾ। ਭਾਰਤ ਵਿਚ ਸ਼ਿਕਾਇਤਾਂ ਸੰਬੰਧੀ ਇਕ ਅਧਿਕਾਰੀ ਦੀ ਨਿਯੁਕਤੀ ਕਰਨੀ ਹੋਵੇਗੀ, ਜੋ 24 ਘੰਟਿਆਂ ‘ਚ ਸ਼ਿਕਾਇਤਾਂ ਦੀ ਜਾਂਚ ਕਰੇਗਾ ਅਤੇ 15 ਦਿਨਾਂ ਦੇ ਅੰਦਰ-ਅੰਦਰ ਇਸ ਦਾ ਨਿਪਟਾਰਾ ਕਰੇਗਾ।
ਇਹ ਵੀ ਪੜ੍ਹੋ: 9 ਗੋਲੀਆਂ ਖਾ ਕੇ ਵੀ ਮੌਤ ਤੋਂ ਜਿੱਤਣ ਵਾਲੇ ਚੇਤਨ ਚੀਤਾ ਦੀ ਕੋਰੋਨਾ ਨਾਲ ਜੰਗ, ਅਗਲੇ 24 ਘੰਟੇ ਬੇਹੱਦ ਅਹਿਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904